ਯੂਨੀਵਰਸਿਟੀ ਕਾਲਜ ਜੰਡਿਆਲਾ ’ਚ ਬਣੇਗਾ ਨਵਾਂ ਰੀਡਿੰਗ ਹਾਲ
ਜੰਡਿਆਲਾ ਮੰਜਕੀ, 2 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਵਿਖੇ ਨਵੇਂ ਰੀਡਿੰਗ ਹਾਲ ਦੀ ਉਸਾਰੀ ਸ਼ੁਰੂ ਕੀਤੀ ਗਈ। ਕਾਲਜ ਦੇ ਵਿਦਿਆਰਥੀਆਂ ਲਈ ਇਹ ਹਾਲ ਲਗਭਗ 1350 ਵਰਗ ਫੁੱਟ ਖੇਤਰ ਦਾ ਬਣੇਗਾ।
ਜੰਡਿਆਲਾ ਮੰਜਕੀ, 2 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਵਿਖੇ ਨਵੇਂ ਰੀਡਿੰਗ ਹਾਲ ਦੀ ਉਸਾਰੀ ਸ਼ੁਰੂ ਕੀਤੀ ਗਈ। ਕਾਲਜ ਦੇ ਵਿਦਿਆਰਥੀਆਂ ਲਈ ਇਹ ਹਾਲ ਲਗਭਗ 1350 ਵਰਗ ਫੁੱਟ ਖੇਤਰ ਦਾ ਬਣੇਗਾ। ਇਸ ਨੂੰ ਬਣਾਉਣ ਲਈ ਜੰਡਿਆਲਾ ਨਿਵਾਸੀ ਸੁਰਿੰਦਰ ਸਿੰਘ ਜੌਹਲ ਜੋ ਕਿ ਹੁਣ ਐਡਮਿੰਟਨ (ਕੈਨੇਡਾ) ’ਚ ਹਨ, ਵਲੋਂ ਆਪਣੇ ਦਾਦਾ ਮੰਗਲ ਸਿੰਘ ਲੰਬੜਦਾਰ ਦੀ ਯਾਦ ’ਚ ਇਸ ਹਾਲ ਲਈ ਲਗਭਗ 20 ਲੱਖ ਰੁਪਏ ਦੀ ਸਹਾਇਤਾ ਭੇਜੀ ਗਈ ਹੈ। ਇਸ ਹਾਲ ਦਾ ਨਾਮ ‘ਲੰਬੜਦਾਰ ਮੰਗਲ ਸਿੰਘ ਜੌਹਲ ਮੈਮੋਰੀਅਲ ਰੀਡਿੰਗ ਹਾਲ’ ਰੱਖਿਆ ਗਿਆ ਹੈ।ਕੰਮ ਦੀ ਸ਼ੁਰੂਆਤ ਮੌਕੇ ਜੰਡਿਆਲਾ ਦੇ ਸਰਪੰਚ ਕਮਲਜੀਤ ਸਿੰਘ, ਸਾਬਕਾ ਸਰਪੰਚ ਮੱਖਣ ਪੱਲਣ, ਜੰਡਿਆਲਾ ਲੋਕ ਭਲਾਈ ਮੰਚ ਦੇ ਸਕੱਤਰ ਤਰਸੇਮ ਸਿੰਘ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਲਿਮਟਿਡ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਜਸਵਿੰਦਰ ਸਿੰਘ, ਰਣਜੀਤ ਸਿੰਘ ਸੰਧੂ, ਜਸਪਾਲ ਸੋਨਾ ਪੁਰੇਵਾਲ, ਬਲਕਾਰ ਸਿੰਘ, ਡਾ. ਉਮਿੰਦਰ ਜੌਹਲ, ਕਾਮਰੇਡ ਦਲਜੀਤ ਸਿੰਘ, ਮੱਖਣ ਸਿੰਘ ਜੌਹਲ ਮੈਂਬਰ ਬਲਾਕ ਸੰਮਤੀ, ਸਖਨਜੋਤ ਸਿੰਘ ਜੌਹਲ, ਜਸ਼ਨਜੋਤ ਸਿੰਘ ਜੌਹਲ ਇੰਚਾਰਜ ਜੀ.ਜੀ.ਐਸ. ਯੂਨੀਵਰਸਿਟੀ ਕਾਲਜ, ਖੁਸ਼ਵੰਤ ਸਿੰਘ ਦਫ਼ਤਰ ਸੂਪਰਡੈਂਟ ਆਦਿ ਹਾਜ਼ਰ ਸਨ।