03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸਾਈਂ ਦਾਸ ਸਕੂਲ ਗਰਾਊਂਡ ’ਚ ਵਿਸ਼ਾਲ ਟੈਂਟ ਲਗਾਉਣ ਦਾ ਕੰਮ ਆਰੰਭ

ਜਲੰਧਰ,1 ਨਵੰਬਰ (ਸ਼ਿਵ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਤੇ ਸਮੂਹ ਜਲੰਧਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਜਾਣ ਵਾਲੀ ਵਿਸ਼ਾਲ ਸ੍ਰੀ ਰਾਮ ਕਥਾਮ੍ਰਿਤ ਨੂੰ ਲੈ ਕੇ ਸ਼ਹਿਰ ’ਚ ਧਾਰਮਿਕ ਤੇ ਅਧਿਆਤਮਿਕ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਇਸ ਪਾਵਨ ਸਮਾਗਮ ਨੂੰ ਲੈ ਕੇ ਸ਼ਰਧਾਲੂਆਂ ’ਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 02-11-2026
ਜਲੰਧਰ,1 ਨਵੰਬਰ (ਸ਼ਿਵ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਤੇ ਸਮੂਹ ਜਲੰਧਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਜਾਣ ਵਾਲੀ ਵਿਸ਼ਾਲ ਸ੍ਰੀ ਰਾਮ ਕਥਾਮ੍ਰਿਤ ਨੂੰ ਲੈ ਕੇ ਸ਼ਹਿਰ ’ਚ ਧਾਰਮਿਕ ਤੇ ਅਧਿਆਤਮਿਕ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਇਸ ਪਾਵਨ ਸਮਾਗਮ ਨੂੰ ਲੈ ਕੇ ਸ਼ਰਧਾਲੂਆਂ ’ਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸੰਚਾਲਿਤ ਮੰਥਨ ਪ੍ਰਕਲਪ, ਜੋ ਗਰੀਬ ਬੱਚਿਆਂ ਦੀ ਸਿੱਖਿਆ ਨੂੰ ਸਮਰਪਿਤ ਹੈ, ਦੇ ਤਹਿਤ ਸ੍ਰੀ ਰਾਮ ਕਥਾਮ੍ਰਿਤ ਦਾ ਵਿਸ਼ਾਲ ਆਯੋਜਨ 22 ਨਵੰਬਰ ਤੋਂ 28 ਨਵੰਬਰ 2026 ਤੱਕ ਕੀਤਾ ਜਾਵੇਗਾ। ਰੋਜ਼ਾਨਾ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਕਥਾ ਦਾ ਆਯੋਜਨ ਸਾਈਂ ਦਾਸ ਸਕੂਲ ਗਰਾਊਂਡ, ਜਲੰਧਰ ਵਿਖੇ ਹੋਵੇਗਾ। ਇਸ ਸੱਤ ਰੋਜ਼ਾ ਅਧਿਆਤਮਿਕ ਸਮਾਗਮ ’ਚ ਸ੍ਰੀ ਰਾਮ ਕਥਾ ਦਾ ਅੰਮ੍ਰਿਤਮਈ ਵਿਆਖਿਆਨ ਕਰਨ ਲਈ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸੰਚਾਲਕ ਤੇ ਸੰਸਥਾਪਕ ਗੁਰਦੇਵ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਵਿਸ਼ਵ ਪ੍ਰਸਿੱਧ ਸਾਧਵੀ ਸ਼੍ਰੇਆ ਭਾਰਤੀ ਜੀ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ। ਕਥਾ ਦੇ ਸ਼ੁੱਭ ਆਰੰਭ ਤੋਂ ਪਹਿਲਾਂ 20 ਨਵੰਬਰ ਨੂੰ ਸ਼ਹਿਰ ਵਿੱਚ ਵਿਸ਼ਾਲ ਕਲਸ਼ ਯਾਤਰਾ ਕੱਢੀ ਜਾਵੇਗੀ, ਜੋ ਕਥਾ ਸਥਲ ਤੋਂ ਸ਼ੁਰੂ ਹੋ ਕੇ ਉੱਥੇ ਹੀ ਸਮਾਪਤ ਹੋਵੇਗੀ। ਇਸੇ ਤਰ੍ਹਾਂ 29 ਨਵੰਬਰ ਨੂੰ ਹਵਨ ਯੱਗ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਸਵਾਮੀ ਸੱਜਣਾਨੰਦ ਜੀ ਨੇ ਦੱਸਿਆ ਕਿ ਸ੍ਰੀ ਰਾਮ ਕਥਾਮ੍ਰਿਤ ਨੂੰ ਲੈ ਕੇ ਆਉਣ ਵਾਲੇ ਦਿਨਾਂ ’ਚ ਤਿਆਰੀਆਂ ਹੋਰ ਤੇਜ਼ ਕੀਤੀਆਂ ਜਾਣਗੀਆਂ। ਇਸੇ ਲੜੀ ਤਹਿਤ ਅੱਜ ਤੋਂ ਸਾਈਂ ਦਾਸ ਸਕੂਲ ਗਰਾਊਂਡ ’ਚ ਸਮਾਗਮ ਦੀਆਂ ਤਿਆਰੀਆਂ ਵੱਡੇ ਪੱਧਰ ‘ਤੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ਹੂਰੀਆ ਨੂੰ ਭਾਜਯੁਮੋ ਦੀ ਸੂਬਾ ਕਾਰਜਕਾਰਨੀ ਦਾ ਮੈਂਬਰ ਬਣਨ ’ਤੇ ਦਿੱਤੀ ਵਧਾਈ ਅਗਲੀ ਖ਼ਬਰ ਆਰੀਆ ਨਗਰ ਵਿਖੇ 21ਵੇਂ ਸਾਲਾਨਾ ਜਾਗਰਣ ਸੰਬੰਧੀ ਝੰਡੇ ਦੀ ਰਸਮ ਨਿਭਾਈ
Ad Position 24