02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸੇਂਟ ਮੈਰੀਜ਼ ਕੈਥੀਡਰਲ ਚਰਚ ਜਲੰਧਰ ਛਾਉਣੀ ਵਿਖੇ ਸ਼ਰਧਾ ਨਾਲ ਮਨਾਇਆ ਮਾਂ ਮਰੀਅਮ ਦਾ ਸਾਲਾਨਾ ਤਿਉਹਾਰ

ਜਲੰਧਰ, 1 ਨਵੰਬਰ (ਜਸਪਾਲ ਸਿੰਘ)-ਸੇਂਟ ਮੈਰੀਜ਼ ਕੈਥੀਡਰਲ ਚਰਚ ਜਲੰਧਰ ਛਾਉਣੀ ਵਿਖੇ ਸ਼ਾਂਤੀ ਦੀ ਰਾਣੀ ਮਾਂ ਮਰੀਅਮ ਦਾ ਸਾਲਾਨਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਸ਼ਿਰਕਤ ਕਰਕੇ ਮਾਤਾ ਮਰੀਅਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 02-11-2026
ਜਲੰਧਰ, 1 ਨਵੰਬਰ (ਜਸਪਾਲ ਸਿੰਘ)-ਸੇਂਟ ਮੈਰੀਜ਼ ਕੈਥੀਡਰਲ ਚਰਚ ਜਲੰਧਰ ਛਾਉਣੀ ਵਿਖੇ ਸ਼ਾਂਤੀ ਦੀ ਰਾਣੀ ਮਾਂ ਮਰੀਅਮ ਦਾ ਸਾਲਾਨਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਸ਼ਿਰਕਤ ਕਰਕੇ ਮਾਤਾ ਮਰੀਅਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਤਿਉਹਾਰ ਦੀਆਂ ਤਿਆਰੀਆਂ ਵਜੋਂ 23 ਅਕਤੂਬਰ ਤੋਂ ਨੌਂ ਦਿਨਾਂ ਦੀ ਵਿਸ਼ੇਸ਼ ਨੋਵੇਨਾ ਪ੍ਰਾਰਥਨਾ ਕਰਵਾਈ ਗਈ। ਇਸ ਦੌਰਾਨ ਵੱਖ-ਵੱਖ ਪਾਦਰੀ ਸਾਹਿਬਾਨ ਨੇ ਵਿਸ਼ੇਸ਼ ਪ੍ਰਾਰਥਨਾਵਾਂ ਕਰਵਾਈਆਂ ਅਤੇ ਪਵਿੱਤਰ ਮਿਸਾ ਬਲੀਦਾਨ ਅਰਪਿਤ ਕੀਤਾ। 31 ਅਕਤੂਬਰ ਨੂੰ ਬਿਸ਼ਪ ਜੋਸ ਸਬੈਸਟੀਅਨ ਦੀ ਅਗਵਾਈ ਹੇਠ ‘ਨਸ਼ਾ ਮੁਕਤ ਸਾਈਕਲ ਰੈਲੀ’ ਦਾ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਪਵਿੱਤਰ ਬਾਈਬਲ ਕਨਵੈਨਸ਼ਨ ਦੌਰਾਨ ਫਾਦਰ ਪੀਟਰ ਹੰਸ ਤੇ ਉਨ੍ਹਾਂ ਦੀ ਟੀਮ ਨੇ ਸੰਗਤ ਨੂੰ ਪ੍ਰਭੂ ਦੇ ਵਚਨਾਂ ਨਾਲ ਜੋੜਿਆ।ਮੁੱਖ ਸਮਾਗਮ ਦੌਰਾਨ ਜਲੰਧਰ ਡਾਇਓਸੀਜ਼ ਦੇ ਬਿਸ਼ਪ ਜੋਸ ਸਬੈਸਟੀਅਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਫਾਦਰ ਪੀਟਰ ਹੰਸ ਅਤੇ ਫਾਦਰ ਸੈਮੂਅਲ ਦੀ ਅਗਵਾਈ ਹੇਠ ਸਤਿਸੰਗ ਕਰਵਾਇਆ ਗਿਆ। ਉਪਰੰਤ ਬਿਸ਼ਪ ਜੋਸ ਸਬੈਸਟੀਅਨ ਨੇ ਪਾਦਰੀ ਸਾਹਿਬਾਨ ਸਮੇਤ ਸ਼ੋਭਾ ਯਾਤਰਾ ਦੀ ਅਗਵਾਈ ਕਰਦਿਆਂ ਪਵਿੱਤਰ ਵੇਦੀ ਵੱਲ ਪ੍ਰਸਥਾਨ ਕੀਤਾ। ਇਸ ਮੌਕੇ ਬਿਸ਼ਪ ਜੋਸ ਸਬੈਸਟੀਅਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ਾਂਤੀ ਦੀ ਰਾਣੀ ਮਾਂ ਮਰੀਅਮ ਸਾਡੇ ਸਾਰਿਆਂ ਲਈ ਪ੍ਰਭੂ ਅੱਗੇ ਸ਼ਾਂਤੀ ਦੀ ਅਰਦਾਸ ਕਰਦੀ ਹੈ। ਸਮਾਗਮ ਦੀ ਸਮਾਪਤੀ ਮੌਕੇ ਫਾਦਰ ਥੋਮਸ ਕੀਪਰ, ਰੈਕਟਰ ਸੇਂਟ ਮੈਰੀਜ਼ ਕੈਥੀਡ੍ਰਲ ਵੱਲੋਂ ਸਮੂਹ ਸੰਗਤ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਫਾਦਰ ਵਿਲੀਅਮ ਸਹੋਤਾ ਅਤੇ ਸਹਿਯੋਗੀ ਪਾਦਰੀ ਸਾਹਿਬਾਨ ਦੀ ਅਗਵਾਈ ਹੇਠ ਗੁਰਦਾਸਪੁਰ ਡਾਇਓਸੀਜ਼ ਦੀ ਭਜਨ ਮੰਡਲੀ ਨੇ ਭਜਨਾਂ ਰਾਹੀਂ ਸੰਗਤ ਨੂੰ ਪ੍ਰਭੂ ਭਗਤੀ ਵਿੱਚ ਲੀਨ ਕੀਤਾ। ਭਜਨ ਮੰਡਲੀ ਦੇ ਆਗੂ ਪਾਲ ਕ੍ਰਿਸਟੋਫਰ ਸੰਧੂ ਅਤੇ ਸਹਿਯੋਗੀ ਮੈਂਬਰਾਂ ਨੇ ਵੀ ਵਿਸ਼ੇਸ਼ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਆਰੀਆ ਨਗਰ ਵਿਖੇ 21ਵੇਂ ਸਾਲਾਨਾ ਜਾਗਰਣ ਸੰਬੰਧੀ ਝੰਡੇ ਦੀ ਰਸਮ ਨਿਭਾਈ ਅਗਲੀ ਖ਼ਬਰ ਗਦਈਪੁਰ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੋਵੇਗਾ ਹੱਲ- ਮੇਅਰ ਵਨੀਤ ਧੀਰ
Ad Position 24