03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸਵਿੰਦਰ ਸਿੰਘ ਸੋਨੂੰ ਨੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਸ਼ਾਹਕੋਟ, 2 ਨਵੰਬਰ (ਨਗਿੰਦਰ ਸਿੰਘ ਬਾਂਸਲ, ਦਲਜੀਤ ਸਿੰਘ ਸਚਦੇਵਾ)- ਮਾਰਕੀਟ ਕਮੇਟੀ ਸ਼ਾਹਕੋਟ ਦੇ ਨਵ-ਨਿਯੁਕਤ ਚੇਅਰਮੈਨ ਸਵਿੰਦਰ ਸਿੰਘ ਸੋਨੂੰ ਨੇ ਬਾਲ ਯੋਗੀ ਬਾਬਾ ਪਰਗਟ ਨਾਥ ਰਹੀਮਪੁਰ ਵਾਲੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਵੀਰ ਸਿੰਘ ਪਾਲਾ ਜਲਾਲਪੁਰ ਦੀ ਹਾਜ਼ਰੀ ਵਿਚ ਆਪਣਾ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ।

Ad Position 21
No active advertisement
ਅਜੀਤ ਡੈਸਕ 03-11-2026
ਸ਼ਾਹਕੋਟ, 2 ਨਵੰਬਰ (ਨਗਿੰਦਰ ਸਿੰਘ ਬਾਂਸਲ, ਦਲਜੀਤ ਸਿੰਘ ਸਚਦੇਵਾ)- ਮਾਰਕੀਟ ਕਮੇਟੀ ਸ਼ਾਹਕੋਟ ਦੇ ਨਵ-ਨਿਯੁਕਤ ਚੇਅਰਮੈਨ ਸਵਿੰਦਰ ਸਿੰਘ ਸੋਨੂੰ ਨੇ ਬਾਲ ਯੋਗੀ ਬਾਬਾ ਪਰਗਟ ਨਾਥ ਰਹੀਮਪੁਰ ਵਾਲੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਵੀਰ ਸਿੰਘ ਪਾਲਾ ਜਲਾਲਪੁਰ ਦੀ ਹਾਜ਼ਰੀ ਵਿਚ ਆਪਣਾ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ। ਇਸ ਮੌਕੇ ਪਾਲਾ ਜਲਾਲਪੁਰ ਨੇ ਸਵਿੰਦਰ ਸਿੰਘ ਸੋਨੂੰ ਨੂੰ ਆਪਣਾ ਅਹੁਦਾ ਸੰਭਾਲਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਲਈ ਕੰਮ ਕਰਨ ਵਾਲੇ ਮਿਹਨਤੀ ਵਰਕਰਾਂ ਨੂੰ ਪਾਰਟੀ ਵੱਲੋਂ ਪੂਰਾ ਮਾਣ ਸਨਮਾਨ ਦਿੱਤਾ ਜਾਂਦਾ ਹੈ। ਇਸ ਮੌਕੇ ਸਵਿੰਦਰ ਸੋਨੂੰ ਨੇ ਪਾਰਟੀ ਹਾਈਕਮਾਨ ਸਮੇਤ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਰਕਾਰ ਵਲੋਂ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਡਿਪਟੀ ਜ਼ਿਲ੍ਹਾ ਮੰਡੀ ਅਫ਼ਸਰ-ਕਮ-ਸਕੱਤਰ ਮਾਰਕੀਟ ਕਮੇਟੀ ਸ਼ਾਹਕੋਟ ਤਜਿੰਦਰ ਕੁਮਾਰ, ਸਰਬਜੀਤ ਸਿੰਘ ਮੁੱਤੀ ਸਰਪੰਚ ਨਵਾਂ ਕਿਲਾ, ਬਲਾਕ ਪ੍ਰਧਾਨ ਪ੍ਰਵੀਨ ਗਰੋਵਰ ਐੱਮ.ਸੀ., ਪਰਬਤਪਾਲ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਲੋਹੀਆਂ, ਸਾਬਕਾ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ, ਪਰਮਵੀਰ ਸਿੰਘ ਪੰਮਾ, ਸ਼ਹਿਰੀ ਪ੍ਰਧਾਨ ‘ਆਪ’ ਮਨੋਜ ਅਰੋੜਾ, ਰੂਪ ਲਾਲ ਸ਼ਰਮਾ, ਸ਼ਾਮ ਲਾਲ ਦੋਧਰ ਮੰਡੀ ਸੁਪਰਵਾਈਜ਼ਰ, ਅਮਨਦੀਪ ਸਿੰਘ ਟੁਰਨਾ ਮੰਡੀ ਸੁਪਰਵਾਈਜਰ, ਕੁਲਦੀਪ ਸਿੰਘ ਦੀਦ, ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਇਤ, ਰਾਜਿੰਦਰ ਸ਼ੇਰਾ ਬਲਾਕ ਪ੍ਰਧਾਨ ਤੇ ਸਰਪੰਚ ਕੰਨੀਆ, ਬੂਟਾ ਸਿੰਘ ਕਲਸੀ ਐਂਮ.ਸੀ., ਗੁਰਮੇਜ ਲਾਲ ਹੀਰ, ਰਤਨ ਸਿੰਘ ਰੱਖਰਾ ਸਰਪ੍ਰਸਤ ਨਿਰੋਗ ਯੋਗ ਸੰਸਥਾ, ਜਤਿੰਦਰਪਾਲ ਸਿੰਘ ਬੱਲਾ ਸਿੱਖਿਆ ਕੋਆਰਡੀਨੇਟਰ, ਜਗਜੋਤ ਸਿੰਘ ਆਹਲੂਵਾਲੀਆ, ਗੁਰਨਾਮ ਸਿੰਘ ਚੱਠਾ, ਕਪਿਲ ਗੁਪਤਾ, ਨਿਰਮਲ ਸਿੰਘ ਸਰਾਭਾ ਮਲਸੀਆ, ਕੁਲਵੰਤ ਸਿੰਘ ਸਿੱਧੂ, ਹਰਭਜਨ ਸਿੰਘ ਕਲਸੀ, ਗੁਪਦੀਪ ਸਿੰਘ ਬੱਲ, ਹਲਕਾ ਇੰਚਾਰਜ (ਮਹਿਲਾ ਵਿੰਗ) ਕਮਲਜੀਤ ਕੌਰ ਮਾਲੋਵਾਲ, ਰਾਖੀ ਮੱਟੂ ਐੱਮ.ਸੀ., ਸੰਤੋਖ ਸਿੰਘ ਸਰਪੰਚ, ਅਮਨਦੀਪ ਸਹੋਤਾ ਸਰਪੰਚ ਮਾਣਕਪੁਰ, ਨਿਰਮਲ ਸਿੰਘ ਥਾਣੇਦਾਰ, ਪਿਆਰਾ ਸਿੰਘ, ਬਲਜਿੰਦਰ ਸਿੰਘ ਖਿੰਡਾ, ਗੁਰਸ਼ਰਨਜੀਤ ਸਿੰਘ ਬ ਦੇਸ਼ਾ, ਗਗਨਦੀਪ ਸੈਦਪੁਰੀ, ਗੋਬਿੰਦ, ਨਵਦੀਪ ਸਿੰਘ, ਰੀਨਾ ਕਲਰਕ ਤੇ ਪੂਜਾ ਕਲਰਕ, ਪਿੰਕੀ ਅਰੋੜਾ, ਤਰਸੇਮ ਲਾਲ ਲਸੂੜੀ, ਦੀਪਕ ਨਾਹਰ, ਰਾਮ ਤੀਰਥ, ਗੁਰਪ੍ਰਤੀ ਸਿੰਘ ਮਨੀ ਏ.ਆਰ., ਟਿੰਕੂ ਦਾਸ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਨੂੰਮਾਨ ਜੀ ਦੇ ਮਹਾਂ ਜਨਮ ਉਤਸਵ ਸੰਬੰਧੀ ਪੂਜਾ ਤੇ ਝੰਡੇ ਦੀ ਰਸਮ 7 ਨੂੰ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਜੰਡਿਆਲਾ ’ਚ ਬਣੇਗਾ ਨਵਾਂ ਰੀਡਿੰਗ ਹਾਲ
Ad Position 24