03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਲੈ ਕੇ ਵਾਰਡ ਨੰਬਰ 5 ਵਿਖੇ ਬੈਠਕ

ਚੁਗਿੱਟੀ/ਜੰਡੂ ਸਿੰਘਾ, 2 ਅਕਤੂਬਰ (ਨਰਿੰਦਰ ਲਾਗੂ)-ਨਸ਼ਿਆਂ ਦੀ ਸਮੱਸਿਆ ਸਿਰਫ ਇੱਕ ਪਰਿਵਾਰ ਜਾਂ ਇਲਾਕੇ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਸਾਂਝੀ ਚੁਣੌਤੀ ਹੈ। ਇਸ ਲਈ ਇਸ ਦੇ ਖਿਲਾਫ ਲੜਾਈ ਵੀ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨੀ ਪਵੇਗੀ।

Ad Position 21
No active advertisement
ਅਜੀਤ ਡੈਸਕ 03-10-2026
ਚੁਗਿੱਟੀ/ਜੰਡੂ ਸਿੰਘਾ, 2 ਅਕਤੂਬਰ (ਨਰਿੰਦਰ ਲਾਗੂ)-ਨਸ਼ਿਆਂ ਦੀ ਸਮੱਸਿਆ ਸਿਰਫ ਇੱਕ ਪਰਿਵਾਰ ਜਾਂ ਇਲਾਕੇ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਸਾਂਝੀ ਚੁਣੌਤੀ ਹੈ। ਇਸ ਲਈ ਇਸ ਦੇ ਖਿਲਾਫ ਲੜਾਈ ਵੀ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨੀ ਪਵੇਗੀ। ਸਾਡਾ ਮਕਸਦ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ, ਖੇਡਾਂ, ਸਿੱਖਿਆ ਅਤੇ ਬੇਹਤਰ ਮੋਕਿਆਂ ਨਾਲ ਜੋੜਨਾ ਹੈ। ਇਹ ਗੱਲ ਅੱਜ ਇੱਥੇ ਵਾਰਡ ਨੰਬਰ 5 ਵਿਖੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ‘ ਯੁੱਧ ਨਸ਼ਿਆਂ ਵਿਰੁੱਧ ‘ ਨੂੰ ਹੋਰ ਮਜ਼ਬੂਤ ਕਰਨ ਲਈ ਕੀਤੀ ਗਈ ਇੱਕ ਬੈਠਕ ਦੌਰਾਨ ਜਨਸਮੂਹ ਨੂੰ ਸੰਬੋਧਨ ਕਰਦੇ ਹੋਏ ਜਲੰਧਰ ਕੇਂਦਰੀ ਹਲਕੇ ਤੋਂ ਇੰਚਾਰਜ ਨਿਤਿਨ ਕੋਹਲੀ ਵਲੋਂ ਆਖੀ ਗਈ। ਇਸ ਦੌਰਾਨ ਸੀਨੀਅਰ ਆਗੂ ਲਗਨਦੀਪ ਸਿੰਘ, ਕੌਂਸਲਰ ਬੀਬੀ ਨਵਦੀਪ ਕੌਰ ਵੱਲੋਂ ਵੀ ਆਪਣੇ ਸੰਬੋਧਨ ਦੌਰਾਨ ਇਕੱਠੇ ਹੋਏ ਲੋਕਾਂ ਨੂੰ ਨਸ਼ਾ ਤਸਕਰਾਂ ਖਿਲਾਫ਼ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਸ਼ਿਵਮ ਸ਼ਰਮਾ, ਸੰਜੀਵ ਤ੍ਰੇਹਨ, ਮਨੀਸ਼ ਸ਼ਰਮਾ,ਅਤਿਨ ਅਗਨੀਹੋਤਰੀ, ਪ੍ਰਵੀਨ ਅਗਰਵਾਲ, ਮੈਡਮ ਕੁਮਕੁਮ, ਸੀਨੀਅਰ ਆਗੂ ਸੁਰਿੰਦਰ ਸਿੰਘ ਕੈਰੋਂ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਨਾਲ ਸੈਂਟਰਲ ਹਲਕੇ ਦੀਆਂ ਹਜ਼ਾਰਾਂ ਔਰਤਾਂ ਨੂੰ ਮਿਲਿਆ ਲਾਭ-ਕੋਹਲੀ ਅਗਲੀ ਖ਼ਬਰ ਮਾਡਲ ਟਾਊਨ ਟੈਨਿਸ ਅਕੈਡਮੀ ਵਿਖੇ ਖੇਡਾਂ ਵਤਨ ਪੰਜਾਬ ਦੀਆਂ 2026 ਲਾਅਨ ਟੈਨਿਸ ਟੂਰਨਾਮੈਂਟ ਦੀ ਸ਼ੁਰੂਆਤ
Ad Position 24