23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਐਮ. ਆਰ. ਇੰਟਰਨੈਸ਼ਨਲ ਸਕੂਲ ਦਾ ਸਾਲਾਨਾ ਸਮਾਗਮ

ਆਦਮਪੁਰ, 23 ਨਵੰਬਰ (ਰਮਨ ਦਵੇਸਰ) ਐਮ. ਆਰ.

Ad Position 21
No active advertisement
ਅਜੀਤ ਡੈਸਕ 24-11-2026
ਆਦਮਪੁਰ, 23 ਨਵੰਬਰ (ਰਮਨ ਦਵੇਸਰ) ਐਮ. ਆਰ. ਇੰਟਰਨੈਸ਼ਨਲ ਸਕੂਲ ਦਾ ਸਾਲਾਨਾ ਸਮਾਗਮ ‘ਸਰਸਵਤੀ ਕਲਾ ਮੰਚ–2026’ ਬੜੇ ਹੀ ਉਤਸ਼ਾਹ, ਖੁਸ਼ੀ ਅਤੇ ਸੱਭਿਆਚਾਰਕ ਰੰਗਾਂ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਏਅਰ ਕਮੋਡੋਰ ਬ੍ਰਿਜੇਸ਼ ਪਾਲ (ਵੀ.ਐਮ.), ਏਅਰ ਅਫ਼ਸਰ ਕਮਾਂਡਿੰਗ, ਏਅਰ ਫੋਰਸ ਸਟੇਸ਼ਨ ਆਦਮਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ। ਡਾ. ਮਿਸ਼ਾ ਟੰਡਨ ਨੇ ਮੁੱਖ ਮਹਿਮਾਨ ਦੇ ਸਵਾਗਤ ਵਿੱਚ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ, ਐਮ. ਆਰ. ਲਿਟਲ ਹਾਰਟਸ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਸਵਾਗਤੀ ਨ੍ਰਿਤ ਪੇਸ਼ ਕਰਕੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਇਨਾਮ ਵੰਡ ਸਮਾਰੋਹ ਅਤੇ ਸਰਵੋਤਮ ਹਾਊਸ ਦੇ ਨਾਮ ਦਾ ਐਲਾਨ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਰਾਜਿੰਦਰ ਕੁਮਾਰ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਹੋਰ ਪੇਸ਼ਕਾਰੀਆਂ ਵਿੱਚ ਕਵਾਲੀ ਅਤੇ ਦੋਗਾਣਾ, ਮੈਡਮ ਰਿਚਾ ਸ਼ਰਮਾ ਅਤੇ ਮਨਦੀਪ ਕੌਰ ਦੇ ਨਿਰਦੇਸ਼ਨ ਹੇਠ ‘ਮੋਬਾਈਲ ਫੋਨ’ ਵਿਸ਼ੇ ‘ਤੇ ਬਾਲੀਵੁੱਡ ਨ੍ਰਿਤ, ਮੈਡਮ ਪੂਨਮ ਦੇ ਨਿਰਦੇਸ਼ਨ ਹੇਠ ਅੰਗਰੇਜ਼ੀ ਨਾਟਕ ‘ਪੇਰੈਂਟਿੰਗ’ ਅਤੇ ਸੁਮਿਤੀ ਵਸ਼ਿਸ਼ਟ ਤੇ ਨਿਤਾਸ਼ਾ ਦੇ ਨਿਰਦੇਸ਼ਨ ਹੇਠ ਰਾਜਸਥਾਨ, ਹਿਮਾਚਲ ਅਤੇ ਗੁਜਰਾਤ ਦੇ ਲੋਕ ਨਾਚਾਂ ਨੇ ਸਭ ਦਾ ਮਨ ਮੋਹ ਲਿਆ। ਸਮਾਗਮ ਵਿੱਚ ਭਾਗ ਲੈਣ ਵਾਲੇ ਅਤੇ ਗੈਰ-ਭਾਗੀਦਾਰ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਸਕੂਲ ਮੈਨੇਜਮੈਂਟ ਵੱਲੋਂ ਪ੍ਰੈਜ਼ੀਡੈਂਟ ਡਾ. ਆਸ਼ੀਸ਼ ਟੰਡਨ, ਡਾ. ਮਿਸ਼ਾ ਟੰਡਨ ਅਤੇ ਮੈਡਮ ਸੁਰਭੀ ਬੱਗਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਐਮ. ਆਰ. ਲਿਟਲ ਹਾਰਟਸ ਐਲ.ਪੀ.ਯੂ. ਕੈਂਪਸ ਦੀ ਪ੍ਰਿੰਸੀਪਲ ਸ਼੍ਰੀਮਤੀ ਆਸ਼ਿਤਾ ਸਲਵਾਨ ਅਤੇ ਐਮ. ਆਰ. ਲਿਟਲ ਹਾਰਟਸ ਜੰਡੂ ਸਿੰਘਾ ਦੀ ਪ੍ਰਿੰਸੀਪਲ ਸ਼੍ਰੀਮਤੀ ਵਾਸੂ ਵੀ ਮੌਜੂਦ ਰਹੀਆਂ। ਇਸ ਮੌਕੇ ਮੈਡਮ ਸਤਬੀਰ ਕੌਰ, ਮੈਡਮ ਪ੍ਰਿਆ, ਸਾਹਿਲ ਭੰਡਾਰੀ, ਕਮਲ ਠਾਕੁਰ, ਅਸ਼ਵਨੀ ਕੁਮਾਰ, ਪੂਜਾ, ਅਮਰੀਕ, ਨੇਹਾ, ਰੂਥ ਅਤੇ ਅਨਿਲ ਨੇ ਵੀ ਆਪਣਾ ਮਹੱਤਵਪੂਰਨ ਯੋਗ ਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਪਿੰਡ ਮੁਰੀਦਵਾਲ ਵਿਖੇ ‘ਸਵ: ਬੂੁਟਾ ਸਿੰਘ ਗਿੱਲ ਸਾਬਕਾ ਸਰਪੰਚ’ ਨੂੰ ਸ਼ਰਧਾਂਜਲੀਆਂ ਭੇਟ ਜੋ ‘ ਲੋਕ ਸੇਵਾ ’ ਵਿਚ ਜੁਟੇ ਹੋ... ਅਗਲੀ ਖ਼ਬਰ ਪੁਲਿਸ ਵਲੋਂ ਜ਼ਿਲ੍ਹੇ ਵਿਚ ਨਸ਼ਿਆਂ ਨਾਲ ਪ੍ਰਭਾਵਿਤ 15 ਹੌਟਸਪੌਟਸ ਦੀ ਪਛਾਣ ਕਰਕੇ ਵਿਸ਼ੇਸ਼ ਨਿਗਰਾਨੀ ਹੇਠ ਲਿਆਂਦਾ- ਐਸ.ਐ...
Ad Position 24