23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਪਿੰਡ ਮੁਰੀਦਵਾਲ ਵਿਖੇ ‘ਸਵ: ਬੂੁਟਾ ਸਿੰਘ ਗਿੱਲ ਸਾਬਕਾ ਸਰਪੰਚ’ ਨੂੰ ਸ਼ਰਧਾਂਜਲੀਆਂ ਭੇਟ ਜੋ ‘ ਲੋਕ ਸੇਵਾ ’ ਵਿਚ ਜੁਟੇ ਹੋਣ ਉਹ ਸਮਾਜ ਦੀਆਂ ਯਾਦਾਂ ’ ਚ ਵੱਸ ਜਾਂਦੇ ਹਨ : ਸੂਬਾ ਪ੍ਰਧਾਨ ਹਰਵਿੰਦਰ ਸਿੰਘ ਲੱਖੋਵਾਲ

ਲੋਹੀਆਂ ਖਾਸ, 23 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪਿੰਡ ਮੁਰੀਦਵਾਲ ਦੇ ਲੰਬਾ ਸਮਾਂ ਸਰਪੰਚ ਰਹੇ ਸ. ਬੂਟਾ ਸਿੰਘ ਗਿੱਲ ਨੂੰ ਉਨ੍ਹਾਂ ਦੇ ਪਿੰਡ ਮੁਰੀਦਵਾਲ ਵਿਖੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ| ਸਵ.

Ad Position 21
No active advertisement
ਅਜੀਤ ਡੈਸਕ 24-11-2026
ਲੋਹੀਆਂ ਖਾਸ, 23 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪਿੰਡ ਮੁਰੀਦਵਾਲ ਦੇ ਲੰਬਾ ਸਮਾਂ ਸਰਪੰਚ ਰਹੇ ਸ. ਬੂਟਾ ਸਿੰਘ ਗਿੱਲ ਨੂੰ ਉਨ੍ਹਾਂ ਦੇ ਪਿੰਡ ਮੁਰੀਦਵਾਲ ਵਿਖੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ| ਸਵ. ਬੂਟਾ ਸਿੰਘ ਗਿੱਲ ਸਾਬਕਾ ਸਰਪੰਚ ਦੇ ਗ੍ਰਹਿ ਵਿਖੇ ਰਖਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁ: ਸਿੰਘ ਸਭਾ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਭਾਈ ਜਸਵਿੰਦਰ ਸਿੰਘ ਫੋਰਮੈਨ ਲੋਹੀਆਂ ਵਾਲਿਆਂ ਦੇ ਜਥੇ ਵੱਲੋਂ ਸ਼ਬਦ ਗੁਰੂ ਦੇ ਕੀਰਤਨ ਅਤੇ ਕਥਾ ਵੀਚਾਰਾਂ ਰਾਹੀਂ ਹਾਜ਼ਰੀਨ ਨੂੰ ਭਾਣਾ ਮੰਨਣ ਦੀ ਪ੍ਰੇਰਣਾ ਕੀਤੀ| ਦਸਤਾਰ ਦੀ ਰਸਮ ਦੌਰਾਨ ਸਵ. ਬੂਟਾ ਸਿੰਘ ਗਿੱਲ ਦੇ ਸਪੁੱਤਰ ਸ. ਬਲਬੀਰ ਸਿੰਘ ਗਿੱਲ ਯੂ.ਕੇ. ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ, ਗੁ: ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਤਰਫ਼ੋਂ ਦਸਤਾਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ| ਇਸ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸਵ. ਬੂਟਾ ਸਿੰਘ ਗਿੱਲ ਕਿਸਾਨੀ ਸੰਘਰਸ਼ ਸਮੇਤ ਹਰ ਵੇਲੇ ਲੋਕ ਹਿੱਤਾਂ ਲਈ ਲੜਨ ਵਾਲਾ ਜੁਝਾਰੂ ਆਗੂ ਸੀ ਅਤੇ ਅਜਿਹੇ ਆਗੂ ਸਮਾਜ ਦੀਆਂ ਯਾਦਾਂ ਵਿੱਚ ਹਮੇਸ਼ਾਂ ਲਈ ਵੱਸ ਜਾਂਦੇ ਹਨ| ਇਸ ਮੌਕੇ ਸ਼੍ਰੋ.ਅਕਾਲੀ ਦਲ ਦੇ ਇੰਚਾਰਜ ਬਚਿੱਤਰ ਸਿੰਘ ਕੋਹਾੜ, ਸ਼ਾਹਕੋਟ ਭਾਜਪਾ ਦੇ ਆਗੂ ਰਾਣਾ ਹਰਦੀਪ ਸਿੰਘ, ਸਾ. ਗ੍ਰਹਿ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਕੰਗ, ਲਖਬੀਰ ਸਿੰਘ ਪ੍ਰਧਾਨ ਗੁਰਦੁਆਰਾ, ਕਿਸਾਨ ਆਗੂ ਬਲਦੇਵ ਸਿੰਘ ਗੱਟੀ, ਗੁਰਮੀਤ ਸਿੰਘ ਸਾ. ਸਰਪੰਚ ਮੁਰੀਦਵਾਲ, ਸਟੇਜ ਸਕੱਤਰ ਜਰਨੈਲ ਸਿੰਘ ਭਗਤ ਸਮੇਤ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ| ਗਿੱਲ ਪਰਿਵਾਰ ਦੇ ਮਾਤਾ ਜੀਤ ਕੌਰ, ਬਲਬੀਰ ਸਿੰਘ ਗਿੱਲ ਯੂ.ਕੇ. ਹਰਦਿਆਲ ਸਿੰਘ ਸੀਨੀਅਰ ਕਲਰਕ ਨਗਰ ਪੰਚਾਇਤ ਲੋਹੀਆਂ, ਸੀ.ਆਈ.ਡੀ. ਇੰਸਪੈਕਟਰ ਸ. ਲਖਬੀਰ ਸਿੰਘ ਗਿੱਲ, ਸੁਖਦੇਵ ਸਿੰਘ, ਜੋਗਿੰਦਰ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਸਿੰਘ, ਪਰਮਜੀਤ ਕੌਰ, ਗੁਰਮੀਤ ਕੌਰ, ਮਨਦੀਪ ਕੌਰ, ਰਾਜਵਿੰਦਰ ਕੌਰ, ਹਰਪ੍ਰੀਤ ਕੌਰ ਅਤੇ ਸਮੂਹ ਗਿੱਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ’ਚ ਕੇਵਲ ਸਿੰਘ ਰੂਪੇਵਾਲੀ , ਭਾਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾ, ਕਿਸਾਨ ਆਗੂ ਜਸਬੀਰ ਸਿੰਘ, ਕਿਸਾਨ ਆਗੂ ਪਰਮਿੰਦਰ ਸਿੰਘ ਭਿੰਦਾ, ਕਿਸਾਨ ਆਗੂ ਮਾ. ਗੁਰਚਰਨ ਸਿੰਘ ਚਾਹਲ, ਨੰਬਰਦਾਰ ਬਲਵਿੰਦਰ ਸਿੰਘ ਮਹਿਮੂੰਵਾਲ, ਚਿੱਟੀ ਵੇਂਈ ਕਮੇਟੀ ਦੇ ਪ੍ਰਧਾਨ ਅਜੈਪਾਲ ਸਿੰਘ ਮੁਰੀਦਵਾਲ, ਸਾ. ਚੇਅਰਮੈਨ ਸੁਰਜੀਤ ਸਿੰਘ ਸਰਪੰਚ ਨਿਹਾਲੂਵਾਲ, ਸਾ. ਸਰਪੰਚ ਰਾਜਵੰਤ ਸਿੰਘ ਰਾਜਾ ਚੰਦੀ, ਡਾ. ਜੰਗਬਹਾਦਰ ਸਿੰਘ ਕੌੜਾ, ਕਰਮ ਸਿੰਘ ਰੂਪੇਵਾਲੀ, ਮਨਜੀਤ ਸਿੰਘ ਰੂਪੇਵਾਲੀ ਸਮੇਤ ਵੱਡੀ ਗਿਣਤੀ ’ਚ ਪਿੰਡ ਅਤੇ ਇਲਾਕਾ ਨਿਵਾਸੀ ਪੰਚ ਸਰਪੰਚ ਸ਼ਾਮਲ ਸਨ|
Ad Position 22
No active advertisement
ਪਿਛਲੀ ਖ਼ਬਰ ਹਥਿਆਰਬੰਦ ਹਮਲਾਵਰ ਨੌਜਵਾਨ ਦਾ ਕਤਲ ਕਰਨ ਉਪਰੰਤ ਹੋਏ ਫ਼ਰਾਰ ਅਗਲੀ ਖ਼ਬਰ ਐਮ. ਆਰ. ਇੰਟਰਨੈਸ਼ਨਲ ਸਕੂਲ ਦਾ ਸਾਲਾਨਾ ਸਮਾਗਮ
Ad Position 24