28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਬਰਲਟਨ ਪਾਰਕ ਵਿਖੇ ਬਣ ਰਹੇ ਸਪੋਰਟਸ ਹੱਬ ਦੇ ਮੇਨ ਗੇਟ ’ਤੇ 6 ਮਹੀਨੇ ਤੋਂ ਸੀਵਰੇਜ ਬੰਦ

ਜਲੰਧਰ, 27 ਸਤੰਬਰ (ਸ਼ਿਵ)- ਜਲੰਧਰ ਦੇ ਬਰਲਟਨ ਪਾਰਕ ਵਿਖੇ ਨਗਰ ਨਿਗਮ ਵੱਲੋਂ ਸਪੋਰਟਸ ਹੱਬ ਤਿਆਰ ਕੀਤਾ ਜਾ ਰਿਹਾ ਹੈ, ਪਰ ਇਸ ਦੇ ਮੇਨ ਗੇਟ ਦੇ ਨੇੜੇ ਪਿਛਲੇ ਛੇ ਮਹੀਨਿਆਂ ਤੋਂ ਸੀਵਰੇਜ ਬੰਦ ਪਿਆ ਹੋਣ ਕਾਰਨ ਸਮੱਸਿਆ ਬਣੀ ਹੋਈ ਹੈ। ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਇੱਥੇ ਪੰਜਾਬ ਦੀਆਂ ਖੇਡ ਗਤੀਵਿਧੀਆਂ ਲਈ ਆਧੁਨਿਕ ਸਪੋਰਟਸ ਹੱਬ ਬਣਾਇਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸੀਵਰੇਜ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ।

Ad Position 21
No active advertisement
ਅਜੀਤ ਡੈਸਕ 28-09-2026
ਜਲੰਧਰ, 27 ਸਤੰਬਰ (ਸ਼ਿਵ)- ਜਲੰਧਰ ਦੇ ਬਰਲਟਨ ਪਾਰਕ ਵਿਖੇ ਨਗਰ ਨਿਗਮ ਵੱਲੋਂ ਸਪੋਰਟਸ ਹੱਬ ਤਿਆਰ ਕੀਤਾ ਜਾ ਰਿਹਾ ਹੈ, ਪਰ ਇਸ ਦੇ ਮੇਨ ਗੇਟ ਦੇ ਨੇੜੇ ਪਿਛਲੇ ਛੇ ਮਹੀਨਿਆਂ ਤੋਂ ਸੀਵਰੇਜ ਬੰਦ ਪਿਆ ਹੋਣ ਕਾਰਨ ਸਮੱਸਿਆ ਬਣੀ ਹੋਈ ਹੈ। ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਇੱਥੇ ਪੰਜਾਬ ਦੀਆਂ ਖੇਡ ਗਤੀਵਿਧੀਆਂ ਲਈ ਆਧੁਨਿਕ ਸਪੋਰਟਸ ਹੱਬ ਬਣਾਇਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸੀਵਰੇਜ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ। ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਦੇ ਕਮਿਸ਼ਨਰ, ਮੇਅਰ ਅਤੇ ਸਬੰਧਤ ਅਧਿਕਾਰੀ ਇਸ ਰਸਤੇ ਤੋਂ ਆਉਂਦੇ-ਜਾਂਦੇ ਹਨ, ਪਰ ਇਸ ਦੇ ਬਾਵਜੂਦ ਪਿਛਲੇ ਛੇ ਮਹੀਨਿਆਂ ਤੋਂ ਬੰਦ ਪਏ ਸੀਵਰੇਜ ਵੱਲ ਕੋਈ ਢੁੱਕਵਾਂ ਧਿਆਨ ਨਹੀਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਵਿਚ ਸਪੋਰਟਸ ਹੱਬ ਲੋਕਾਂ ਲਈ ਤਿਆਰ ਕਰਕੇ ਖੋਲ੍ਹਣ ਦੀ ਯੋਜਨਾ ਹੈ। ਅਜਿਹੇ ਵਿੱਚ ਮੇਨ ਗੇਟ ’ਤੇ ਸੀਵਰੇਜ ਦੀ ਸਮੱਸਿਆ ਦਾ ਲੰਬੇ ਸਮੇਂ ਤੱਕ ਬਣੇ ਰਹਿਣਾ ਸਬੰਧਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਾ ਹੈ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਨਗਰ ਨਿਗਮ ਦੇ ਕਮਿਸ਼ਨਰ, ਮੇਅਰ ਅਤੇ ਸਬੰਧਤ ਅਧਿਕਾਰੀ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਣ ਅਤੇ ਸੀਵਰੇਜ ਦੀ ਸਮੱਸਿਆ ਨੂੰ ਜਲਦੀ ਹੱਲ ਕਰਵਾਉਣ, ਤਾਂ ਜੋ ਸਪੋਰਟਸ ਹੱਬ ਦੇ ਸ਼ੁਰੂ ਹੋਣ ਤੋਂ ਪਹਿਲਾਂ ਇੱਥੇ ਬੁਨਿਆਦੀ ਸਹੂਲਤਾਂ ਯਕੀਨੀ ਬਣਾਈਆਂ ਜਾ ਸਕਣ।
Ad Position 22
No active advertisement
ਪਿਛਲੀ ਖ਼ਬਰ ਲੁੱਟਾਂ-ਖੋਹਾਂ ਕਰਨ ਵਾਲੇ 2 ਮੁਲਜ਼ਮ ਵੱਖ-ਵੱਖ ਬੈਂਕਾਂ ਦੇ ਏ.ਟੀ.ਐਮ. ਕਾਰਡਾਂ ਸਮੇਤ ਗ੍ਰਿਫ਼ਤਾਰ ਅਗਲੀ ਖ਼ਬਰ ਰਾਧੇ ਇਨਕਲੇਵ ਵਿਖੇ ਨਿਤਿਨ ਕੋਹਲੀ ਤੇ ਨਵਦੀਪ ਕੌਰ ਵਲੋਂ ਸੜਕਾਂ ਦੇ ਨਿਰਮਾਣ ਦਾ ਉਦਘਾਟਨ
Ad Position 24