24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸ਼ਾਹਕੋਟ ਅਤੇ ਨਕੋਦਰ ਦੇ ਪਟਵਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਤਹਿਸੀਲ ਕੰਪਲੈਕਸ ਸ਼ਾਹਕੋਟ ’ਚ ਧਰਨਾ

ਸ਼ਾਹਕੋਟ, 23 ਸਤੰਬਰ (ਨਗਿੰਦਰ ਸਿੰਘ ਬਾਂਸਲ)- ‘ਦੀ ਰੈਵੇਨਿਊ ਪਟਵਾਰ ਯੂਨੀਅਨ’ ਦੀ ਤਹਿਸੀਲ ਸ਼ਾਹਕੋਟ ਅਤੇ ਨਕੋਦਰ ਇਕਾਈ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਸਾਂਝੇ ਤੌਰ ‘ਤੇ ਤਹਿਸੀਲ ਕੰਪਲੈਕਸ ਸ਼ਾਹਕੋਟ ਵਿਖੇ ਤਹਿਸੀਲ ਪੱਧਰੀ ਧਰਨਾ ਦਿੱਤਾ ਗਿਆ। ਯੂਨੀਅਨ ਦੇ ਤਹਿਸੀਲ ਸ਼ਾਹਕੋਟ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਅਤੇ ਤਹਿਸੀਲ ਨਕੋਦਰ ਦੇ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ਵਿਚ ਦਿੱਤੇ ਗਏ ਇਸ ਧਰਨੇ ਵਿਚ ਦੋਹਾਂ ਤਹਿਸੀਲਾਂ ਦੇ ਸਮੂਹ ਪਟਵਾਰੀਆਂ ਨੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 24-09-2026
ਸ਼ਾਹਕੋਟ, 23 ਸਤੰਬਰ (ਨਗਿੰਦਰ ਸਿੰਘ ਬਾਂਸਲ)- ‘ਦੀ ਰੈਵੇਨਿਊ ਪਟਵਾਰ ਯੂਨੀਅਨ’ ਦੀ ਤਹਿਸੀਲ ਸ਼ਾਹਕੋਟ ਅਤੇ ਨਕੋਦਰ ਇਕਾਈ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਸਾਂਝੇ ਤੌਰ ‘ਤੇ ਤਹਿਸੀਲ ਕੰਪਲੈਕਸ ਸ਼ਾਹਕੋਟ ਵਿਖੇ ਤਹਿਸੀਲ ਪੱਧਰੀ ਧਰਨਾ ਦਿੱਤਾ ਗਿਆ। ਯੂਨੀਅਨ ਦੇ ਤਹਿਸੀਲ ਸ਼ਾਹਕੋਟ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਅਤੇ ਤਹਿਸੀਲ ਨਕੋਦਰ ਦੇ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ਵਿਚ ਦਿੱਤੇ ਗਏ ਇਸ ਧਰਨੇ ਵਿਚ ਦੋਹਾਂ ਤਹਿਸੀਲਾਂ ਦੇ ਸਮੂਹ ਪਟਵਾਰੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਪਟਵਾਰੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਪ੍ਰਤੀ ਸਰਕਾਰ ਦਾ ਧਿਆਨ ਦਿਵਾਉਣ ਲਈ ਅੱਜ ਦੁਬਾਰਾ ਧਰਨਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪਟਵਾਰੀਆਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਂਦੇ ਦਿਨਾਂ ਵਿਚ ਯੂਨੀਅਨ ਵੱਲੋਂ ਜ਼ਿਲ੍ਹਾ ਪੱਧਰ ‘ਤੇ ਧਰਨੇ ਲਗਾਏ ਜਾਣਗੇ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਤਹਿਸੀਲ ਪ੍ਰਧਾਨ ਨੇ ਕਿਹਾ ਕਿ ਪਟਵਾਰੀਆਂ ਦੀਆਂ ਮੁੱਖ ਮੰਗਾਂ ਵਿਚ ਸਟੇਟ ਕਾਡਰ ਰੱਦ ਕਰਕੇ ਮੁੜ ਜ਼ਿਲ੍ਹਾ ਕਾਡਰ ਦੀ ਬਹਾਲੀ ਕਰਨਾ, ਪਟਵਾਰੀਆਂ ਦੀਆਂ ਤਰੱਕੀਆਂ ਕਰਨਾ, ਨਵੇਂ ਭਰਤੀ ਕੀਤੇ ਗਏ ਪਟਵਾਰੀਆਂ ਦੀਆਂ ਤਨਖਾਹਾਂ ਵਿਚ ਵਾਧਾ ਕਰਦੇ ਹੋਏ 17 ਜੁਲਾਈ 2020 ਦਾ ਪੱਤਰ ਰੱਦ ਕਰਨਾ ਅਤੇ ਉਨ੍ਹਾਂ ਨੂੰ ਪੁਰਾਣੇ ਪਟਵਾਰੀਆਂ ਦੇ ਬਰਾਬਰ ਤਨਖ਼ਾਹ ਦੇਣਾ, ਪਿਛਲੇ ਸਮੇਂ ਪਟਵਾਰੀਆਂ ਦੀਆਂ ਘਟਾਈਆਂ ਗਈਆਂ 1 056 ਪੋਸਟਾਂ ਨੂੰ ਮੁੜ ਬਹਾਲ ਕਰਨਾ, ਟੈਕਨੀਕਲ ਗ੍ਰੇਡ ਦੇਣਾ, ਪਟਵਾਰਖ਼ਾਨਿਆਂ ਵਿਚ ਫਰਨੀਚਰ, ਹੋਰ ਸਮਾਨ ਅਤੇ ਮੁਢਲੀਆਂ ਸਹੂਲਤਾਂ ਮੁਹਈਆ ਕਰਵਾਉਣੀਆਂ ਆਦਿ ਸ਼ਾਮਿਲ ਹਨ। ਅੱਜ ਦੇ ਧਰਨੇ ਵਿਚ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਹਰਮਨਪ੍ਰੀਤ ਸਿੰਘ ਤਹਿਸੀਲ ਪ੍ਰਧਾਨ ਸ਼ਾਹਕੋਟ, ਅਵਤਾਰ ਸਿੰਘ ਤਹਿਸੀਲ ਪ੍ਰਧਾਨ ਨਕੋਦਰ, ਜਸਕਰਨ ਸਿੰਘ ਲੋਹੀਆਂ, ਅਮਨਦੀਪ ਕੌਰ ਪਟਵਾਰੀ ਲੋਹੀਆ, ਲਵਪ੍ਰੀਤ ਜਨਰਲ ਸਕੱਤਰ ਸ਼ਾਹਕੋਟ, ਭੁਪਿੰਦਰ ਸਿੰਘ ਮੀਤ ਪ੍ਰਧਾਨ ਜਲੰਧਰ, ਸੇਵਕ ਸਿੰਘ ਖਜ਼ਾਨਚੀ ਸ਼ਾਹਕੋਟ, ਸਤਨਾਮ ਸਿੰਘ ਪਟਵਾਰੀ, ਅਮਨਦੀਪ ਕੌਰ ਪਟਵਾਰੀ ਸ਼ਾਹਕੋਟ, ਜਸਵੀਰ ਸਿੰਘ, ਜਸਪ੍ਰੀਤ ਸਿੰਘ, ਸਤਨਾਮ ਸਿੰਘ, ਮੰਗਲ ਸਿੰਘ ਨਕੋਦਰ, ਰਵੀ ਕੁਮਾਰ ਨਕੋਦਰ, ਮਨੋਜ ਕੁਮਾਰ, ਮਨਜੀਤ ਸਿੰਘ ਪਟਵਾਰੀ ਮਹਿਤਪੁਰ, ਅਖੀਲੇਸ ਕੁਮਾਰ, ਗੁਰਬੀਰ ਸਿੰਘ ਕਾਨੂੰਗੋ, ਬਲਵਿੰਦਰ ਸਿੰਘ, ਯਾਦਵਿੰਦਰ ਸਿੰਘ, ਅਰੁਨ ਕੁਮਾਰ, ਨੇਹਾ, ਜਗਮੀਤ ਕੌਰ, ਪਾਹੁਲ ਸੋਧੀ, ਦਲਜੀਤ ਸਿੰਘ ਸੇਵਾ ਮੁਕਤ ਕਾਨੂੰਗੋ, ਹਰਜਿੰਦਰ ਸਿੰਘ ਸ਼ਾਹਕੋਟ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਨਸ਼ਾ-ਮੁਕਤ ਪੰਜਾਬ ਯਾਤਰਾ’ ਪੰਜਾਬ ਨੂੰ ਬਚਾਉਣ ਦੀ ਲੜਾਈ ਹੈ-ਐਡਵੋਕੇਟ ਦੀਪਕ ਸ਼ਰਮਾ ਅਗਲੀ ਖ਼ਬਰ ਪਿੰਡ ਡਰੋਲੀ ਖੁਰਦ ’ਚ ਖੇਤੀਬਾੜੀ ਮੋਟਰ ਦੇ ਟ੍ਰਾਂਸਫਾਰਮਰ ’ਚੋਂ ਤਾਂਬਾ ਚੋਰੀ
Ad Position 24