24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਵਿਧਾਇਕ ਸ਼ੇਰੋਵਾਲੀਆ ਮਾਸਟਰ ਕੁਲਦੀਪ ਕੁਮਾਰ ਸਚਦੇਵਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ

ਸ਼ਾਹਕੋਟ, 23 ਸਤੰਬਰ (ਸੁਖਦੀਪ ਸਿੰਘ)- ਮਾਸਟਰ ਕੁਲਦੀਪ ਕੁਮਾਰ ਸਚਦੇਵਾ (ਸਮਾਜ ਸੇਵਕ), ਗਗਨਦੀਪ ਤੇ ਮਮਤਾ ਕੁਮਾਰੀ ਦੇ ਮਾਤਾ ਕ੍ਰਿਸ਼ਨਾ ਰਾਣੀ ਪਤਨੀ ਕ੍ਰਿਸ਼ਨ ਲਾਲ ਵਾਸੀ ਇੰਪਲਾਈਜ਼ ਕਲੌਨੀ, ਸ਼ਾਹਕੋਟ ਦਾ ਬੀਤੇ ਦਿਨ ਅਚਾਨਕ ਦਿਹਾਂਤ ਹੋ ਗਿਆ ਸੀ। ਇਸ ਦੁੱਖ ਦੀ ਘੜੀ ’ਚ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜਾਰ ਸਿੰਘ ਥਿੰਦ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਨਿਵਾਸ ’ਤੇ ਪਹੁੰਚੇ।

Ad Position 21
No active advertisement
ਅਜੀਤ ਡੈਸਕ 24-09-2026
ਸ਼ਾਹਕੋਟ, 23 ਸਤੰਬਰ (ਸੁਖਦੀਪ ਸਿੰਘ)- ਮਾਸਟਰ ਕੁਲਦੀਪ ਕੁਮਾਰ ਸਚਦੇਵਾ (ਸਮਾਜ ਸੇਵਕ), ਗਗਨਦੀਪ ਤੇ ਮਮਤਾ ਕੁਮਾਰੀ ਦੇ ਮਾਤਾ ਕ੍ਰਿਸ਼ਨਾ ਰਾਣੀ ਪਤਨੀ ਕ੍ਰਿਸ਼ਨ ਲਾਲ ਵਾਸੀ ਇੰਪਲਾਈਜ਼ ਕਲੌਨੀ, ਸ਼ਾਹਕੋਟ ਦਾ ਬੀਤੇ ਦਿਨ ਅਚਾਨਕ ਦਿਹਾਂਤ ਹੋ ਗਿਆ ਸੀ। ਇਸ ਦੁੱਖ ਦੀ ਘੜੀ ’ਚ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜਾਰ ਸਿੰਘ ਥਿੰਦ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਨਿਵਾਸ ’ਤੇ ਪਹੁੰਚੇ। ਇਸ ਮੌਕੇ ਵਿਧਾਇਕ ਸ਼ੇਰੋਵਾਲੀਆ ਨੇ ਕਿਹਾ ਕਿ ਮਾਤਾ ਕ੍ਰਿਸ਼ਨਾ ਰਾਣੀ ਦੇ ਵਿਛੋੜੇ ਦਾ ਬਹੁਤ ਦੁੱਖ ਹੈ ਅਤੇ ਉਹ ਇਸ ਦੁੱਖ ਦੀ ਘੜੀ ’ਚ ਪਰਿਵਾਰ ਦੇ ਨਾਲ ਖੜ੍ਹੇ ਹਨ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਇਸ ਮੌਕੇ ਸਾਬਕਾ ਐਮ.ਸੀ. ਪਵਨ ਅਗਰਵਾਲ, ਸਾਬਕਾ ਐਮ.ਸੀ. ਰੌਮੀ ਗਿੱਲ, ਟਿੰਪੀ ਕੁਮਰਾ, ਸੋਨੂੰ ਮਿੱਤਲ ਆਦਿ ਵੀ ਹਾਜ਼ਰ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਤਾ ਕ੍ਰਿਸ਼ਨਾ ਰਾਣੀ ਦਾ ਅੰਤਿਮ ਸੰਸਕਾਰ 24 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਸਵਰਗ ਆਸ਼ਰਮ, ਮੋਗਾ ਰੋਡ, ਸ਼ਾਹਕੋਟ ਵਿਖੇ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਅੰਬੇਡਕਰ ਆਰਮੀ ਪੰਜਾਬ ਵਲੋਂ ਸ਼ਾਹਕੋਟ ’ਚ ਜਾਗਰੂਕਤਾ ਮੀਟਿੰਗਾਂ ਅਗਲੀ ਖ਼ਬਰ 17 ਨਸ਼ੀਲੀਆਂ ਗੋਲੀਆਂ ਸਮੇਤ 1 ਵਿਅਕਤੀ ਕਾਬੂ
Ad Position 24