25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਲਿੰਕ ਰੋਡ ’ਤੇ ਗੈਰ-ਕਾਨੂੰਨੀ ਥੜ੍ਹੀਆਂ ਤੇ ਘੇਰਾਬੰਦੀ ਨਾਲ ਸੜਕ ਦੀ ਚੌੜਾਈ ਘਟਣ ਬਾਰੇ ਨਿਗਮ ਨੂੰ ਕੀਤੀ ਸ਼ਿਕਾਇਤ

ਜਲੰਧਰ, 23 ਸਤੰਬਰ (ਸ਼ਿਵ)- ਇੰਜੀ. ਪ੍ਰਦੀਪ ਕੁਮਾਰ ਨੇ ਆਪਣੇ ਇਕ ਜਾਰੀ ਬਿਆਨ ਵਿਚ ਕਿਹਾ ਹੈ ਕਿ ਸ੍ਰੀ ਗੁਰੂ ਰਵਿਦਾਸ ਨਗਰ ਖੇਤਰ ਦੇ ਗਲੀ ਨੰਬਰ 2 ਵਿਚ ਰਤਨ ਕਲੀਨਿਕ ਤੋਂ ਥੋੜ੍ਹਾ ਅੱਗੇ ਖੱਬੇ ਪਾਸੇ ਲਿੰਕ ਰੋਡ ਉੱਤੇ ਘਰਾਂ ਦੇ ਵਸਨੀਕਾਂ ਵਲੋਂ ਉਸਾਰੀਆਂ ਗਈਆਂ ਉੱਚੀਆਂ ਥੜੀਆਂ ਤੇ ਰੋਡ ਘੇਰਣ ਕਾਰਨ ਸੜਕ ਦੀ ਅਸਲੀ ਚੌੜਾਈ ਬਹੁਤ ਘੱਟ ਗਈ ਹੈ।

Ad Position 21
No active advertisement
ਅਜੀਤ ਡੈਸਕ 24-09-2026
ਜਲੰਧਰ, 23 ਸਤੰਬਰ (ਸ਼ਿਵ)- ਇੰਜੀ. ਪ੍ਰਦੀਪ ਕੁਮਾਰ ਨੇ ਆਪਣੇ ਇਕ ਜਾਰੀ ਬਿਆਨ ਵਿਚ ਕਿਹਾ ਹੈ ਕਿ ਸ੍ਰੀ ਗੁਰੂ ਰਵਿਦਾਸ ਨਗਰ ਖੇਤਰ ਦੇ ਗਲੀ ਨੰਬਰ 2 ਵਿਚ ਰਤਨ ਕਲੀਨਿਕ ਤੋਂ ਥੋੜ੍ਹਾ ਅੱਗੇ ਖੱਬੇ ਪਾਸੇ ਲਿੰਕ ਰੋਡ ਉੱਤੇ ਘਰਾਂ ਦੇ ਵਸਨੀਕਾਂ ਵਲੋਂ ਉਸਾਰੀਆਂ ਗਈਆਂ ਉੱਚੀਆਂ ਥੜੀਆਂ ਤੇ ਰੋਡ ਘੇਰਣ ਕਾਰਨ ਸੜਕ ਦੀ ਅਸਲੀ ਚੌੜਾਈ ਬਹੁਤ ਘੱਟ ਗਈ ਹੈ। ਇਸ ਨਾਲ ਰਾਤ ਦੇ ਹਨੇਰੇ ਵਿਚ ਵਾਹਨਾਂ ਨਾਲ ਟੱਕਰ ਹੋਣ ਤੇ ਰਹਿਣ ਵਾਲਿਆਂ ਲਈ ਰੋਜ਼ਾਨਾ ਤਕਲੀਫ਼ ਦਾ ਖ਼ਤਰਾ ਵਧ ਗਿਆ ਹੈ। ਉਨ੍ਹਾਂ ਵਲੋਂ ਨਗਰ ਨਿਗਮ ਜਲੰਧਰ ਦੇ ਬਿਲਡਿੰਗ ਇੰਸਪੈਕਟਰ ਨੂੰ ਦਿੱਤੀ ਗਈ ਸ਼ਿਕਾਇਤ ਮੁਤਾਬਕ ਇਸ ਲਿੰਕ ਰੋਡ ਉੱਤੇ ਘਰਾਂ ਵੱਲੋਂ ਲਗਭਗ ਚਾਰ ਫੁੱਟ ਉੱਚੀਆਂ ਵੱਡੀਆਂ ਥੜੀਆਂ ਬਣਾ ਲਈਆਂ ਗਈਆਂ ਹਨ। ਕੁਝ ਘਰਾਂ ਨੇ ਸੀਵਰ ਪਾਈਪਾਂ ਦੀਆਂ ਥੜੀਆਂ ਵੀ ਉੱਚੀਆਂ ਕਰ ਲਈਆਂ ਹਨ ਤੇ ਚਾਰ ਦੀਵਾਰੀਆਂ ਨੂੰ ਸੜਕ ਵੱਲ ਵਧਾ ਕੇ ਰੋਡ ਘੇਰ ਲਿਆ ਗਿਆ ਹੈ। ਸ਼ਿਕਾਇਤ ’ਚ ਦੱਸਿਆ ਗਿਆ ਹੈ ਕਿ ਇਸ ਗਲੀ, ਸੜਕ ਦੀ ਅਸਲੀ ਚੌੜਾਈ ਸਿਰਫ਼ 11 ਫੁੱਟ 6 ਇੰਚ ਹੈ, ਪਰ ਥੜੀਆਂ ਤੇ ਘੇਰਾਬੰਦੀ ਕਾਰਨ ਇਹ ਘਟ ਕੇ ਮਹਿਜ਼ 7 ਫੁੱਟ ਰਹਿ ਗਈ ਹੈ। ਇਸ ਕਰਕੇ ਰਾਤ ਵੇਲੇ ਕਿਸੇ ਵੀ ਵਾਹਨ ਨਾਲ ਉੱਚੀਆਂ ਥੜੀਆਂ ਨਾਲ ਟੱਕਰ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਫੋਰਟਿਸ ਹਸਪਤਾਲ ਜਲੰਧਰ ਨੇ 111 ਸਫ਼ਲ ਸਟੇਮੀ ਇੰਟਰਵੈਂਸ਼ਨਾਂ ਦੇ ਨਾਲ ਹਾਸਿਲ ਕੀਤੀ ਇਕ ਵੱਡੀ ਉਪਲਬਧੀ ਅਗਲੀ ਖ਼ਬਰ ਬਾਬਾ ਸੋਢਲ ਮੇਲਾ ਭਲਕੇ-ਨਿਗਰਾਨੀ ਲਈ ਨਗਰ ਨਿਗਮ , ਟਰੱਸਟ ਨੇ ਵੀ ਬਣਾਇਆ ਕੰਟਰੋਲ ਰੂਮ
Ad Position 24