ਨਿਰਮਲ ਕੁਟੀਆ ਜੋਹਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਮਨਾਇਆ
ਚੁਗਿੱਟੀ/ ਜੰਡੂ ਸਿੰਘਾ, 30 ਅਗਸਤ (ਨਰਿੰਦਰ ਲਾਗੂ)-ਨਿਰਮਲ ਕੁਟੀਆ ਜੋਹਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 320 ਵਾਂ ਸੰਪੂਰਨਤਾ ਦਿਵਸ ਸਮੂਹ ਸੰਗਤਾਂ ਵਲੋਂ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਜਾਏ ਹੋਏ ਦੀਵਾਨ ਵਿੱਚ ਵੱਖ ਵੱਖ -ਵੱਖ ਪ੍ਰਸਿੱਧ ਰਾਗੀ ਜਥਿਆਂ ਵਲੋਂ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਏ ਗਏ ।
ਚੁਗਿੱਟੀ/ ਜੰਡੂ ਸਿੰਘਾ, 30 ਅਗਸਤ (ਨਰਿੰਦਰ ਲਾਗੂ)-ਨਿਰਮਲ ਕੁਟੀਆ ਜੋਹਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 320 ਵਾਂ ਸੰਪੂਰਨਤਾ ਦਿਵਸ ਸਮੂਹ ਸੰਗਤਾਂ ਵਲੋਂ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਜਾਏ ਹੋਏ ਦੀਵਾਨ ਵਿੱਚ ਵੱਖ ਵੱਖ -ਵੱਖ ਪ੍ਰਸਿੱਧ ਰਾਗੀ ਜਥਿਆਂ ਵਲੋਂ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਏ ਗਏ । ਇਸੇ ਤਰ੍ਹਾਂ ਢਾਡੀ ਜਥੇ ਵੱਲੋਂ ਗੁਰ ਇਤਿਹਾਸ ਸੁਣਾਕੇ ਹਾਜ਼ਰੀ ਲਗਵਾਈ ਗਈ। ਉਕਤ ਗੁਰੂ ਘਰ ਦੇ ਸੰਤ ਸੁਰਿੰਦਰ ਸਿੰਘ ਜੋ ਕਿ ਹਮੇਸ਼ਾ ਕਥਾ ਵਿਚਾਰਾਂ ਸਰਵਣ ਕਰਵਾਉਂਦੇ ਹਨ ਨੇ ਦੱਸਿਆ ਕਿ ਅੱਜ ਤੋਂ 320 ਸਾਲ ਪਹਿਲਾਂ ਦੱਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਰੂਪ ਦਿੱਤਾ। ਇਸ ਦੌਰਾਨ ਸੰਤ ਜਤਿੰਦਰ ਸਿੰਘ ਜੀ ਨੇ ਵਿਸ਼ੇਸ਼ ਤੌਰ ‘ਤੇ ਕੀਰਤਨ ਸਰਵਣ ਕਰਵਾਏ। ਇਸ ਮੌਕੇ ਸਟੇਜ ਸੰਚਾਲਕ ਵਜੋਂ ਸੇਵਾ ਭਾਈ ਡਾਕਟਰ ਸੁਖਬੀਰ ਸਿੰਘ ਤੇ ਭਾਈ ਅਵਤਾਰ ਸਿੰਘ ਸ਼ੇਰਗਿੱਲ ਵਲੋਂ ਨਿਭਾਈ ਗਈ। ਇਸ ਦੌਰਾਨ ਸੰਗਤਾਂ ਵਿੱਚ ਹੋਰਨਾਂ ਤੋਂ ਇਲਾਵਾ ਆਰ.ਪੀ. ਸਿੰਘ, ਪਰਮਜੀਤ ਸਿੰਘ,ਸਤਿਆਪਾਲ ਸਿੰਘ, ਹਾਕਮ ਸਿੰਘ, ਜੋਗਾ ਸਿੰਘ, ਦਲਜੀਤ ਸਿੰਘ ਭੋਜੋਵਾਲ, ਫ਼ਕੀਰ ਸਿੰਘ, ਅਮਰੀਕ ਸਿੰਘ ਬੋਲੀਨਾ, ਮਨਦੀਪ ਸਿੰਘ ਯੂ.ਐਸ.ਏ.ਤੇ ਗੁਰਚਰਨ ਸਿੰਘ ਸ਼ਾਮਿਲ ਸਨ।