31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

10 ਸਾਲ ਤੋਂ ਉਪਰ ‘ ਸਵੱਛ ਭਾਰਤ ਮਿਸ਼ਨ ’ ਦਾ ‘ ਮਾਨਚੈਸਟਰ ਆਫ਼ ਪੰਜਾਬ ’ ਗੁਰਾਇਆ ’ ਤੇ ਨਹੀਂ ਅਸਰ ਥਾਂ-ਥਾਂ ਲੱਗੇ ਕੂੜੇ ਦੇ ਢੇਰ- ਨਹੀਂ ਹੈ ਪੱਕਾ ਡੰਪ

ਗੁਰਾਇਆ, 30 ਅਗਸਤ (ਚਰਨਜੀਤ ਸਿੰਘ ਦੁਸਾਂਝ) –ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 2 ਅਕਤੂਬਰ 2014 ’ਚ ਰਾਸ਼ਟਰ ਪਿਤਾ ਮਹਾਤਮਾ ਗਾਧੀਂ ਜੀ ਦੇ 145 ਵੇਂ ਜਨਮ ਦਿਨ ’ਤੇ ਦੇਸ਼ ਭਰ ’ਚ ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਦਾ ‘ ਮਾਨਚੈਸਟਰ ਆਫ ਪੰਜਾਬ ’ ਗੁਰਾਇਆ ’ਤੇ 10 ਸਾਲ ਤੋਂ ਉੱਪਰ ਦਾ ਸਮਾਂ ਬੀਤ ਜਾਣ ‘ਤੇ ਵੀ ਕਿਧਰੇ ਅਸਰ ਦਿਖਾਈ ਨਹੀਂ ਦਿੰਦਾ ਹੈ।

Ad Position 21
No active advertisement
ਆਜ਼ਾਦ ਕੋਂਸਲਰ ਕੰਚਨ ਬਾਲਾ ਆਜਾਦ ਕੌਂਸਲਰ ਪ੍ਰੋਫੈਸਰ ਰਿਸ਼ੂ ਕੋਸ਼ਲ ਨਗਰ ਕੋਂਸਲ ਪ੍ਰਧਾਨ ਹਰਮੇਸ਼ ਲਾਲ ਸਾਬਕਾ ਕੌਂਸਲਰ ਬਲਜਿੰਦਰ ਕੁਮਾਰ ਕਾਲਾ 31-08-2026
ਗੁਰਾਇਆ, 30 ਅਗਸਤ (ਚਰਨਜੀਤ ਸਿੰਘ ਦੁਸਾਂਝ) –ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 2 ਅਕਤੂਬਰ 2014 ’ਚ ਰਾਸ਼ਟਰ ਪਿਤਾ ਮਹਾਤਮਾ ਗਾਧੀਂ ਜੀ ਦੇ 145 ਵੇਂ ਜਨਮ ਦਿਨ ’ਤੇ ਦੇਸ਼ ਭਰ ’ਚ ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਦਾ ‘ ਮਾਨਚੈਸਟਰ ਆਫ ਪੰਜਾਬ ’ ਗੁਰਾਇਆ ’ਤੇ 10 ਸਾਲ ਤੋਂ ਉੱਪਰ ਦਾ ਸਮਾਂ ਬੀਤ ਜਾਣ ‘ਤੇ ਵੀ ਕਿਧਰੇ ਅਸਰ ਦਿਖਾਈ ਨਹੀਂ ਦਿੰਦਾ ਹੈ। ਆਪ ਦੀ ਸਰਕਾਰ ਅਤੇ ਆਪ ਦੀ ਨਗਰ ਕੌਂਸਲ ਹੋਣ ਦੇ ਬਾਵਜੂਦ ਸ਼ਹਿਰ ‘ਚ ਪੱਕੇ ਡੰਪ ਦਾ ਪ੍ਰਬੰਧ ਨਹੀਂ ਹੋ ਸਕਿਆ। ਸ਼ਹਿਰ ਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹਨ ਜੋ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ । ਸ਼ਹਿਰ ਦਾ ਕੂੜਾ ਆਮ ਆਦਮੀ ਕਲਿਨਕ ਦੇ ਸਾਹਮਣੇ ਨਹਿਰ ਦੇ ਨਾਲ ਬਿਖਰਿਆ ਪਿਆ ਹੈ । ਇਥੇ ਹੀ ਗੁਰਾਇਆ ਦਾ ਹਸਪਤਾਲ ਹੈ ਜਿਸ ਵਿੱਚ ਆਮ ਆਦਮੀ ਕਲੀਨਿਕ ਹੈ । ਨਹਿਰ ਦੇ ਕਿਨਾਰੇ ਆਮ ਤੌਰ ’ਤੇ ਸੈਰ ਲਈ ਵਧੀਆ ਮੰਨੇ ਜਾਂਦੇ ਹਨ ਪਰ ਬੋਪਾਰਾਏ ਨਹਿਰ ਪੁੱਲ ਤੋਂ ਡੱਲੇਵਾਲ ਅੱਟਾ ਪਿੰਡ ਤੱਕ ਸੜਕ ਦੇ ਕੰਢੇ ਕੂੜੇ ਦੇ ਢੇਰਾਂ ਨਾਲ ਭਰੇ ਹੋਏ ਹਨ ਸੋ ਆਮ ਵਿਅਕਤੀ ਸੈਰ ਕਿਥੇ ਕਰੇ। ਇਸ ਸਬੰਧੀ ਸਾਬਕਾ ਕੌਂਸਲਰ ਬਲਜਿੰਦਰ ਕੁਮਾਰ ਨੇ ਕਿਹਾ ਕਿ ਲੋਕ ਦੁਆਈ ਲੈਣ ਜਾਂਦੇ ਹਨ ਪਰ ਸਾਹਮਣੇ ਲੱਗ੍ਹੇ ਕੂੜੇ ਦੇ ਢੇਰ ਉਨ੍ਹਾਂ ਨੂੰ ਠੀਕ ਕਰਨ ਦੀ ਥਾਂ ਬਿਮਾਰੀ ਦਾ ਸੱਦਾ ਦੇ ਰਹੇ ਹਨ । ਉਨ੍ਹਾਂ ਹਲਕਾ ਇੰਚਾਰਜ ਵਲੋਂ ਪੰਜਾਬ ਸਫਾਈ ਮੁਹਿੰਮ ਤਹਿਤ ਗਲ਼ੀਆਂ ਸਾਫ ਕਰਨ ਦੇ ਨਾਲ ਨਾਲ ਇਨ੍ਹਾਂ ਕੂੜੇ ਦੇ ਢੇਰਾਂ ਦਾ ਪ੍ਰਬੰਧ ਕਰਨ ਦੀ ਬੇਨਤੀ ਕੀਤੀ ਤਾਂ ਜੋ ਗੁਰਾਇਆ ਮਾਨਚੈਸਟਰ ਸ਼ਹਿਰ ਵਾਂਗ ਦਿਸ ਸਕੇ । ਇਥੇ ਹੀ ਬੱਸ ਨਹੀਂ ਲੁਧਿਆਣਾ ਵਾਲੇ ਪਾਸੇ ਤੋਂ ਜਿਥੇ ਹਲਕਾ ਇੰਚਾਰਜ ਅਤੇ ਮੀਡਿਆ ਇੰਚਾਰਜ ਵਲੋਂ ਸਵਾਗਤੀ ਹੋਰਡਿੰਗ ਲਗਾਈ ਹੈ ਜੋ ਕਿ ਕੂੜੇ ਦੇ ਢੇਰ ’ਚ ਹੈ ਅਤੇ ਸਾਫ ਪਤਾ ਲੱਗਦਾ ਹੈ ਕਿ ਕੂੜਾ ਖੁੱਲੇ ’ਚ ਜਲਾਇਆ ਜਾਂਦਾ ਹੈ ਜੋ ਕਿ ਕਾਨੂੰਨੀ ਜੁਰਮ ਹੈ । ਇਸੇ ਤਰਾਂ ‘ ਬਾਦਲ’ ਟੋਕਾ ਦੇ ਸਾਹਮਣੇ ਕੂੜੇ ਦਾ ਢੇਰ ਜਲੰਧਰ ਵਲੋਂ ਆ ਰਹੇ ਯਾਤਰੀਆਂ ਦਾ ਸੁਆਗਤ ਕਰਦੇ ਹਨ। ਨਗਰ ਕੌਂਸਲ ਵਲੋਂ ਪਿੰਡ ਮਸਾਣੀ ’ਚ ਕਿਸੇ ਜਿਮੀਦਾਰ ਦੇ ਖੇਤਾਂ ’ਚ ਦੋ ਦਿਨ ਕੂੜੇ ਦੀਆਂ ਟਰਾਲੀਆਂ ਸੁੱਟੀਆਂ ਗਈਆਂ ਪਰ ਕਿਸਾਨ ਵਲੋਂ ਤੀਸਰੇ ਦਿਨ ਗੰਦ ਪੈਦਾਂ ਦੇਖਦੇ ਹੋਏ ਵਾਪਸ ਭੇਜ ਦਿੱਤੀਆਂ ਗਈਆਂ । ਇਸ ਤੋਂ ਇਲਾਵਾ ਦਾਣਾ ਮੰਡੀ ਸਾਹਮਣੇ ਵੀ ਕੂੜਾ ਖੁੱਲੇ ’ਚ ਸੁੱਟਿਆ ਆਮ ਦਿਖਾਈ ਦਿੰਦਾ ਹੈ। ਇਸ ਸਬੰਧੀ ਅਜ਼ਾਦ ਕੌਂਸਲਰ ਪ੍ਰੋਫੈਸਰ ਰਿਸ਼ੂ ਕੋਸ਼ਲ ਅਤੇ ਕੰਚਨ ਬਾਲਾ ਨੇ ਕਿਹਾ f ਕ 2020 ਤੋਂ ਪਹਿਲਾਂ ਪਿੰਡ ਜੰਡ ਕੋਲ ਡੰਪ ਹੁੰਦਾ ਸੀ ਅਤੇ ਸ਼ਹਿਰ ’ਚ ਥਾਂ-ਥਾਂ ਲੋਹੇ ਦੇ ਡੰਪ ਹੁੰਦੇ ਸਨ ਇਸ ਤੋੰ ਇਲਾਵਾ ਬੱਸ ਅੱਡੇ ’ਤੇ ਵੀ ਛੋਟੇ ਕੂੜਾਦਾਨ ਹੁੰਦੇ ਸਨ ਪਰ ਹੁਣ ਇਹ ਕਿਧਰੇ ਦਿਖਾਈ ਨਹੀਂ ਦਿੰਦੇ। ਜਦ ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਹਰਮੇਸ਼ ਲਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਡੰਪ ਲਈ ਜਗ੍ਹਾ ਦੀ ਤਲਾਸ਼ ’ਚ ਹਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਫਤਿਹਪੁਰ ਵਿਖੇ ਮੇਰੀ ਰਸੋਈ ਸਕੀਮ ਤਹਿਤ ਰਾਸ਼ਨ ਕਿੱਟਾਂ ਵੰਡੀਆਂ ਬੀ . ਜੇ . ਡੀ ਸਰਬੱਤ ਦਾ ਭਲਾ ਟਰੱਸਟ ਵਲੋਂ ਪਿੰਡ... ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੀਆਂ ਤਿਆਰੀਆਂ ਤੇਜ਼ ਦਾਦੂਵਾਲ ਦੀ ਅਗਵਾਈ ਹੇਠ ਸੀਨੀਅਰ ਲੀਡਰਸ਼ਿਪ ਦੀ ਹੋਈ ਵ...
Ad Position 24