29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਲੋਹੀਆਂ ਦੀਆਂ ਵੱਖ-ਵੱਖ ਸੰਸਥਾਵਾਂ ਵਲੋਂ 'ਚਾਈਨਾ ਡੋਰ' ਦੀ ਵਿਕਰੀ ਰੋਕਣ ਸੰਬੰਧੀ ਪੁਲਿਸ ਨੂੰ ਮੰਗ ਪੱਤਰ <br/>

Ad Position 21
No active advertisement
ਲੋਹੀਆਂ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਥਾਣੇ ਦੇ ਮੁੱਖ ਮੁਣਸ਼ੀ ਬਲਜੀਤ ਸਿੰਘ ਅਤੇ ਥਾਣੇਦਾਰ ਬਲਵਿੰਦਰ ਸਿੰਘ ਨੂੰ ਚਾਈਨਾ ਡੋਰ ਦੀ ਵਿੱਕਰੀ ਨੂੰ ਰੋਕਣ ਸਬੰਧੀ ਮੰਗ ਪੱਤਰ ਵੀ ਸੌਂਪਦੇ ਹੋਏ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 21-01-2026
ਲੋਹੀਆਂ ਖਾਸ, 20 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਜਿਨ੍ਹਾਂ 'ਚ ਰੋਟਰੀ ਕਲੱਬ, ਵਾਤਾਵਰਨ ਮਿੱਤਰਤਾ ਸੁਸਾਇਟੀ, ਐਕਟਿਵ ਸਿਟੀਜਨ ਕਲੱਬ, ਪੰਜਾਬ ਫੋਟੋਗਰਾਫਰ ਐਸੋਸੀਏਸ਼ਨ, ਪੈਨਸ਼ਨਰ ਐਸੋਸੀਏਸ਼ਨ, ਕਿਸਾਨ ਸੰਘਰਸ਼ ਕਮੇਟੀ, ਯੰਗਸਟਰ ਕਲੱਬ, ਗੁਰੂ ਨਾਨਕ ਮੋਦੀਖਾਨਾ ਟਰੱਸਟ, ਆੜਤੀਆ ਐਸੋਸੀਏਸ਼ਨ, ਦੁਸਹਿਰਾ ਕਮੇਟੀ ਅਤੇ ਪੱਤਰਕਾਰ ਫੋਰਮ ਲੋਹੀਆਂ ਖਾਸ ਦੇ ਨਮੁਾਇੰਦਿਆਂ ਨੇ ਥਾਣਾ ਲੋਹੀਆਂ ਦੇ ਪੁਲਿਸ ਮੁਖੀ ਦੇ ਨਾਂਅ ਇਕ ਲਿਖਤੀ ਮੰਗ ਕਰਦਿਆਂ ਕਿਹਾ ਹੈ ਕਿ ਲੋਹੀਆਂ ਇਲਾਕੇ ਵਿੱਚ ਚਾਈਨਾ ਡੋਰ ਦੀ ਵਿੱਕਰੀ ਰੋਕੀ ਜਾਵੇ | ਉਨ੍ਹਾਂ ਕਿਹਾ ਕਿ ਨੌਜਵਾਨਾਂ ਵੱਲੋਂ ਪਤੰਗ ਉਡਾਉਣ ਲਈ ਵਰਤੀ ਜਾਂਦੀ ਹੈ ਚਾਈਨਾ ਡੋਰ ਹਮੇਸ਼ਾ ਜਾਨਲੇਵਾ ਸਾਬਿਤ ਹੋ ਰਹੀ ਹੈ, ਜਿਵੇਂ ਕਿ ਤਾਜ਼ਾ ਹੀ ਘਟਨਾ ਵਿੱਚ ਮੁਸਤਾਬਾਦ ਦੇ ਇੱਕ ਨÏਜਵਾਨ ਦੀ ਜਾਨ ਵੀ ਇਸੇ ਚਾਈਨਾ ਡੋਰ ਨੂੰ ਬਿਜਲੀ ਤਾਰਾਂ ਉਤੋਂ ਉਤਾਰਦਿਆਂ ਹੋਈ ਹੈ | ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਦੁਕਾਨਾਂ ਵਾਲੇ ਚੋਰੀ ਛਿਪੇ ਆਪੋ ਆਪਣੇ ਲੁਕਵੇਂ ਟਿਕਾਣਿਆਂ ਤੋਂ ਚਾਈਨਾ ਡੋਰ ਦੀ ਵਿਕਰੀ ਕਰ ਰਹੇ ਹਨ, ਜਿਨ੍ਹਾਂ ਨੂੰ ਸਮਝਾ ਕੇ ਜਾਂ ਸਖਤੀ ਨਾਲ ਰੋਕਣਾ ਬਹੁਤ ਜਰੂਰੀ ਹੈ | ਇਸ ਮੌਕੇ ਲੋਹੀਆਂ ਦੇ ਥਾਣਾ ਮੁਖੀ ਦੀ ਗੈਰ ਮੌਜੂਦਗੀ ਦੇ ਚਲਦੇ ਮੁੱਖ ਮੁਣਸ਼ੀ ਬਲਜੀਤ ਸਿੰਘ ਅਤੇ ਥਾਣੇਦਾਰ ਬਲਵਿੰਦਰ ਸਿੰਘ ਨੂੰ ਸੰਸਥਾਵਾਂ ਵੱਲੋਂ ਚਾਈਨਾ ਡੋਰ ਦੀ ਵਿੱਕਰੀ ਨੂੰ ਰੋਕਣ ਸਬੰਧੀ ਮੰਗ ਪੱਤਰ ਵੀ ਸੌਂਪਿਆ ਗਿਆ | ਮੁੱਖ ਮੁਣਸ਼ੀ ਬਲਜੀਤ ਸਿੰਘ ਨੇ ਵਿਸ਼ਵਾਸ਼ ਦੁਆਉਂਦਿਆਂ ਕਿਹਾ ਕਿ ਹੁਣ ਲੋਹੀਆਂ 'ਚ ਚਾਈਨਾ ਡੋਰ ਨਾਲ ਪਤੰਗ ਨਹੀਂ ਉੱਡਣ ਦਿਆਂਗੇ | ਇਸ ਮÏਕੇ ਰੋਟੇਰੀਅਨ ਜਗੀਰ ਸਿੰਘ ਥਿੰਦ, ਰਜਿੰਦਰ ਸਿੰਘ ਪਲਾਹਾ, ਜਗਮੋਹਣ ਲੋਹੀਆਂ, ਅਵਤਾਰ ਆਜ਼ਾਦ, ਜਸਕੰਵਲ ਸਿੰਘ ਸਵੀਟੀ, ਅਮਰਜੀਤ ਸਿੰਘ ਅਹੂਜਾ, ਨਗਰ ਪੰਚਾਇਤ ਲੋਹੀਆਂ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਧੰਜੂ, ਕਿਸਾਨ ਆਗੂ ਰਣਜੀਤ ਸਿੰਘ ਅਲੀਵਾਲ, ਸਾਬਕਾ ਪ੍ਰਧਾਨ ਗੁਰਪਾਲ ਸਿੰਘ ਜੱਕੋਪੁਰ, ਭਾਜਪਾ ਆਗੂ ਸ਼ਮੀ ਖੇੜਾ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਸਪਤਾਲ 'ਚੋਂ ਫਰਾਰ ਹੋਇਆ ਜ਼ਖ਼ਮੀ ਗੈਂਗਸਟਰ ਦੂਜੀ ਵਾਰ ਹੋਏ ਮੁਕਾਬਲੇ 'ਚ ਹਲਾਕ <br/> ਅਗਲੀ ਖ਼ਬਰ 12.43 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਗਲੀ ਦਾ ਕੰਮ ਸ਼ੁਰੂ <br/>
Ad Position 24