28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਪਿੰਡ ਦੇ ਰਸਤੇ ਲਈ 2 ਮਰਲੇ ਦਾ ਪਲਾਟ ਦਾਨ ਕਰਨ ਵਾਲੇ ਨੰਬਰਦਾਰ ਸ਼ੀਤਲ ਸਿੰਘ ਦਾ ਪੰਚਾਇਤ ਵਲੋਂ ਸਨਮਾਨ

ਲੋਹੀਆਂ ਖਾਸ 28 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਬਲਾਕ ਦੇ ਪਿੰਡ ਘੁੱਦੂਵਾਲ ਦੇ ਸਾਂਝੇ ਰਸਤੇ ਲਈ ਆਪਣੇ ਜੱਦੀ ਦੋ ਮਰਲੇ ਦੇ ਪਲਾਟ ਨੂੰ ਦਾਨ ਕਰਨ ਦਾ ਐਲਾਨ ਕਰਨ ਵਾਲੇ ਸਮਾਜ ਸੇਵੀ ਸ਼ੀਤਲ ਸਿੰਘ ਨੰਬਰਦਾਰ ਦਾ ਪੰਚਾਇਤ ਵਲੋਂ ਵਿਸ਼ੇਸ਼ ਸਨਮਾਨ ਕੀਤਾ| ਇਸ ਸੰਬੰਧੀ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਪਿੰਡ ਦੇ ਰਸਤੇ ਦੇ ਵਿਚਕਾਰ ਪੈਂਦੇ ਇਸ ਪਲਾਟ ਕਰਕੇ ਰਸਤਾ ਅੱਗੇ ਬੰਦ ਹੋ ਜਾਂਦਾ ਸੀ, ਜਿਸ ਵਾਸਤੇ ਪਿੰਡ ਵਾਸੀਆਂ ਨੂੰ ਦੂਜੇ ਪਾਸੇ ਦੇ ਰਸਤੇ ਰਾਹੀਂ ਲੰਬਾ ਚੱਕਰ ਕੱਟ ਕੇ ਜਾਣਾ ਪੈਂਦਾ ਸੀ| ਲੰਬੇ ਸਮੇਂ ਤੋਂ ਚਲਦੀ ਇਸ ਸਮੱਸਿਆ ਦੇ ਹੱਲ ਲਈ ਪੰਚਾਇਤ ਅਤੇ ਪਿੰਡ ਵਾਸੀਆਂ ਦੀ ਇਕ ਵਿਸ਼ੇਸ਼ ਮੀਟਿੰਗ ਪਿੰਡ ਘੁੱਦੂਵਾਲ ਦੇ ਗੁਰਦੁਆਰਾ ਸਾਹਿਬ ’ਚ ਕੀਤੀ ਗਈ, ਜਿਥੇ ਹਾਜ਼ਰ ਸਮਾਜ ਸੇਵੀ ਸ਼ੀਤਲ ਸਿੰਘ ਨੰਬਰਦਾਰ ਨੇ ਪੰਚਾਇਤ ਨੂੰ ਉਕਤ 2 ਮਰਲੇ ਦਾ ਪਲਾਟ ਪਿੰਡ ਵਾਸਤੇ ਦਾਨ ਦੇਣ ਦੀ ਆਪਣੀ ਪੇਸ਼ਕਸ਼ ਕੀਤੀ ਅਤੇ ਭਰੋਸਾ ਦਿੱਤਾ ਕਿ ਜਲਦ ਹੀ ਇਸ ਜ਼ਮੀਨ ਦੀ ਰਜਿਸਟਰੀ ਪਿੰਡ ਦੇ ਨਾਂਅ ਕਰਵਾ ਕੇ ਪੇਪਰ ਪੰਚਾਇਤ ਨੂੰ ਸੌਂਪ ਦੇਣਗੇ| ਰਸਤੇ ਲਈ ਜ਼ਮੀਨ ਦਾਨ ਕਰਨ ਵਾਲੇ ਨੰਬਰਦਾਰ ਸ਼ੀਤਲ ਸਿੰਘ ਦੀ ਸੋਚ ਨੂੰ ਸਲਾਮ ਕਰਦੇ ਹੋਏ ਸਰਪੰਚ ਸੁਖਵਿੰਦਰ ਸਿੰਘ ਲਾਡੀ ਦੀ ਸਮੁੱਚੀ ਪੰਚਾਇਤ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ| ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਲਾਡੀ, ਨੰਬਰਦਾਰ ਸਾਧੂ ਸਿੰਘ ਚੰਦੀ, ਸਾਬਕਾ ਸਰਪੰਚ ਜੋਗਾ ਸਿੰਘ, ਪੰਚ ਸਰਬਜੀਤ ਸਿੰਘ, ਪੰਚ ਕੁਲਦੀਪ ਸਿੰਘ, ਪੰਚ ਹਰਨੇਕ ਸਿੰਘ, ਤੀਰਥ ਸਿੰਘ, ਅਮਨਦੀਪ ਸਿੰਘ, ਦਲਜੀਤ ਸਿੰਘ, ਬੂਟਾ ਸਿੰਘ ਅਤੇ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ|

Ad Position 21
No active advertisement
ਅਜੀਤ ਡੈਸਕ 29-11-2026

Ad Position 22
No active advertisement
ਪਿਛਲੀ ਖ਼ਬਰ ਫੁੱਟਬਾਲ ਓਪਨ ਵਰਗ ਦੇ ਮੁਕਾਬਲੇ ’ਚ ਹੁਸੈਨਾਬਾਦ ਦੀ ਟੀਮ ਨੇ ਨੂਰਪੁਰ ਚੱਠਾ ਨੂੰ ਹਰਾਇਆ ਅਗਲੀ ਖ਼ਬਰ ਸ਼ਾਹਕੋਟ ਵਿਖੇ ਕੇ.ਦੀਪ-ਜਗਮੋਹਣ ਕੌਰ ਯਾਦਗਾਰੀ ਮੇਲਾ 13 ਨੂੰ ਕਰਵਾਉਣ ਦਾ ਫ਼ੈਸਲਾ-ਨਿਧੜਕ
Ad Position 24