28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਫੁੱਟਬਾਲ ਓਪਨ ਵਰਗ ਦੇ ਮੁਕਾਬਲੇ ’ਚ ਹੁਸੈਨਾਬਾਦ ਦੀ ਟੀਮ ਨੇ ਨੂਰਪੁਰ ਚੱਠਾ ਨੂੰ ਹਰਾਇਆ

ਸ਼ਾਹਕੋਟ, 28 ਨਵੰਬਰ (ਦਲਜੀਤ ਸਿੰਘ ਸਚਦੇਵਾ)-ਆਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਵਲੋਂ ਐੱਨ. ਆਰ.

Ad Position 21
No active advertisement
ਅਜੀਤ ਡੈਸਕ 29-11-2026
ਸ਼ਾਹਕੋਟ, 28 ਨਵੰਬਰ (ਦਲਜੀਤ ਸਿੰਘ ਸਚਦੇਵਾ)-ਆਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਵਲੋਂ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 4 ਰੋਜ਼ਾ ਫੁੱਟਬਾਲ ਕੱਪ ਦੇ ਦੂਜੇ ਦਿਨ ਫੁੱਟਬਾਲ ਓਪਨ ਵਰਗ ਦੇ ਰੋਮਾਂਚਕ ਮੁਕਾਬਲੇ ਪ੍ਰਧਾਨ ਬੂਟਾ ਸਿੰਘ ਕਲਸੀ ਤੇ ਚੇਅਰਮੈਨ ਬਲਕਾਰ ਸਿੰਘ ਚੱਠਾ ਦੀ ਅਗਵਾਈ ਹੇਠ ਕਰਵਾਏ ਗਏ। ਇਸ ਮੌਕੇ ਸਾਬਕਾ ਐੱਮ. ਸੀ. ਪਵਨ ਅਗਰਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਖਿਡਾਰੀਆਂ ਨਾਲ ਜਾਣ-ਪਛਾਣ ਕਰਨ ਉਪਰੰਤ ਫੁੱਟਬਾਲ ਓਪਨ ਦੇ ਮੁਕਾਬਲੇ ਸ਼ੁਰੂ ਕਰਵਾਏ। ਇਸ ਮੌਕੇ ਓਪਨ ਵਰਗ ਦੇ ਮੁਕਾਬਲੇ ਵਿਚ ਹੁਸੈਨਾਬਾਦ ਦੀ ਟੀਮ ਨੇ ਨੂਰਪੁਰ ਚੱਠਾ ਨੂੰ, ਗਾਲਬ ਕਲਾਂ ਨੇ ਮੀਏਂਵਾਲ ਨੂੰ, ਖੱਬੇ ਡੋਗਰਾ ਨੇ ਡਡਵਿੰਡੀ ਨੂੰ, ਜਲੰਧਰ ਕੈਂਟ ਨੇ ਦੀਪਕ ਨਗਰ ਜਲੰਧਰ ਨੂੰ ਤੇ ਸ਼ੰਕਰ ਤੇ ਬੂਥਗੜ੍ਹ ਨੂੰ ਹਰਾ ਕੇ ਨਾਮਣਾ ਖੱਟਿਆ। ਇਸ ਮੌਕੇ ਪਵਨ ਅਗਰਵਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡ ਟੂਰਨਾਮੈਂਟ ਕਰਵਾਉਣੇ ਸਮੇਂ ਦੀ ਮੁੱਖ ਲੋੜ ਹਨ। ਇਸ ਮੌਕੇ ਸੋਨੂੰ ਮਿੱਤਲ ਮੈਨੇਜਰ ਪਬਲਿਕ ਸਕੂਲ, ਸੋਨੂੰ ਵਿੱਗ, ਬਖ਼ਸ਼ੀਸ਼ ਸਿੰਘ ਝੀਤਾ ਜਨਰਲ ਸਕੱਤਰ, ਸਵਰਾਜ ਸੈਂਹਬੀ, ਮਾ: ਵਿਜੇ ਵਿੱਗ, ਸੁਰਿੰਦਰ ਵਿੱਗ, ਬਲਦੇਵ ਸਿੰਘ ਝੀਤਾ, ਗੁਲਸ਼ਨ ਲਾਲ ਵਿੱਗ, ਸੰਦੀਪ ਕੁਮਾਰ, ਰਾਜੂ ਕੋਚ ਜਲੰਧਰ, ਆਸ਼ੂ ਗੁਪਤਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫ਼ਜ਼ੂਲ ਜਨਹਿੱਤ ਪਟੀਸ਼ਨਾਂ ਰਾਹੀਂ ਪੁਰਾਣੇ ਮਾਮਲੇ ਮੁੜ ਖੋਲ੍ਹਣ ਵਾਲਿਆਂ ’ਤੇ ਸੁਪਰੀਮ ਕੋਰਟ ਸਖ਼ਤ ਅਗਲੀ ਖ਼ਬਰ ਪਿੰਡ ਦੇ ਰਸਤੇ ਲਈ 2 ਮਰਲੇ ਦਾ ਪਲਾਟ ਦਾਨ ਕਰਨ ਵਾਲੇ ਨੰਬਰਦਾਰ ਸ਼ੀਤਲ ਸਿੰਘ ਦਾ ਪੰਚਾਇਤ ਵਲੋਂ ਸਨਮਾਨ
Ad Position 24