ਸ਼ਾਹਕੋਟ ਵਿਖੇ ਕੇ.ਦੀਪ-ਜਗਮੋਹਣ ਕੌਰ ਯਾਦਗਾਰੀ ਮੇਲਾ 13 ਨੂੰ ਕਰਵਾਉਣ ਦਾ ਫ਼ੈਸਲਾ-ਨਿਧੜਕ
ਸ਼ਾਹਕੋਟ, 28 ਨਵੰਬਰ (ਸੁਖਦੀਪ ਸਿੰਘ)-19ਵਾਂ ਕੇ. ਦੀਪ-ਜਗਮੋਹਣ ਕੌਰ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ 13 ਦਸੰਬਰ ਨੂੰ ਦੁਸਹਿਰਾ ਗਰਾਉਂਡ, ਸ਼ਾਹਕੋਟ ਵਿਖੇ ਬੜੀ ਧੂਮ-ਧਾਮ ਨਾਲ ਕਰਵਾਇਆ ਜਾਵੇਗਾ।
ਸ਼ਾਹਕੋਟ, 28 ਨਵੰਬਰ (ਸੁਖਦੀਪ ਸਿੰਘ)-19ਵਾਂ ਕੇ. ਦੀਪ-ਜਗਮੋਹਣ ਕੌਰ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ 13 ਦਸੰਬਰ ਨੂੰ ਦੁਸਹਿਰਾ ਗਰਾਉਂਡ, ਸ਼ਾਹਕੋਟ ਵਿਖੇ ਬੜੀ ਧੂਮ-ਧਾਮ ਨਾਲ ਕਰਵਾਇਆ ਜਾਵੇਗਾ। ਤਿਆਰੀਆਂ ਨੂੰ ਲੈ ਕੇ ਸੱਭਿਆਚਾਰਕ ਮੇਲਿਆਂ ਦੇ ਬਾਦਸ਼ਾਹ ਤੇ ਗੀਤਕਾਰ ਗੁਰਨਾਮ ਸਿੰਘ ਨਿਧੜਕ ਦੀ ਅਗਵਾਈ ’ਚ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ ਗੀਤਕਾਰ ਗੁਰਨਾਮ ਸਿੰਘ ਨਿਧੜਕ ਤੇ ਸੂਫ਼ੀ ਗਾਇਕ ਸੁਲਤਾਨ ਅਖ਼ਤਰ ਨੇ ਦੱਸਿਆ ਕਿ ਮੇਲੇ ਵਿਚ ਮੁੱਖ ਮਹਿਮਾਨਾਂ ਵਜੋਂ ਸਾਬਕਾ ਕੈਬਨਿਟ ਮੰਤਰੀ ਬਲਕਾਰ ਸਿੰਘ ਵਿਧਾਇਕ ਕਰਤਾਰਪੁਰ, ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਾਲਾ ਜਲਾਲਪੁਰ, ਇੰਨਫੋਟੈਕ ਪੰਜਾਬ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਕਲਾਂ, ਸ਼ਾਹਕੋਟ ਤੋਂ ਭਾਜਪਾ ਦੇ ਹਲਕਾ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਅਤੇ ਡਾ. ਜਗਤਾਰ ਸਿੰਘ ਚੰਦੀ ਸਮੇਤ ਹੋਰ ਨਾਮਵਰ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਵਿਸ਼ਵ ਪ੍ਰਸਿੱਧ ਗਾਇਕ ਸੁਲਤਾਨ ਅਖ਼ਤਰ, ਗਾਮੀ ਸੰਗਤਪੁਰੀਆ, ਰਣਜੀਤ ਮਣੀ, ਪ੍ਰਗਟ ਖ਼ਾਨ, ਗਾਮਾ ਫ਼ਕੀਰ, ਨੀਲੂ ਬੇਗਮ, ਮਨਜੀਤ ਸਰੀਤਾ, ਮਨਦੀਪ ਲੱਕੀ, ਕਾਮੇਡੀਅਨ ਬੂਟਾ ਸਿੰਘ ਖਹਿਰਾ, ਅਸ਼ੋਕ ਗਿੱਲ, ਨਮਰਤਾ ਸਾਦਿਕਪੁਰੀ ਅਤੇ ਗੁਰਬਾਜ਼ ਗਿੱਲ ਸਮੇਤ ਹੋਰ ਨਾਮਵਰ ਗਾਇਕ ਆਪਣੀ ਗਾਇਕੀ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਜਿੱਥੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ, ਉਥੇ ਮਰਹੂਮ ਗਾਇਕ ਜੋੜੀ ਕੇ.ਦੀਪ-ਜਗਮੋਹਣ ਕੌਰ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸ ਮੌਕੇ ਸੁਖਪਾਲ ਸਿੰਘ ਦੇਵਗੁਣ, ਸੀਨੀਅਰ ਫਾਰਮੇਸੀ ਅਫ਼ਸਰ ਤਰਨਦੀਪ ਸਿੰਘ ਰੂਬੀ, ਰੂਰਲ ਮੈਡੀਕਲ ਅਫ਼ਸਰ ਡਾ. ਗੁਰਪ੍ਰੀਤ ਸਿੰਘ ਪ੍ਰਿੰਸ, ਰੂਰਲ ਫਾਰਮੇਸੀ ਅਫ਼ਸਰ ਜਗਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।