ਦੂਜੇ ਦਿਨ ਵੀ ਨਿਤਿਨ ਗੋਹਲ ਦੇ ਫਲੈਟ ’ਚ ਸੀ. ਬੀ. ਆਈ. ਵਲੋਂ ਜਾਂਚ
ਖਰੜ, 7 ਅਕਤੂਬਰ (ਜੰਡਪੁਰੀ)-ਮੁੱਖ ਮੰਤਰੀ ਭਗਵੰਤ ਮਾਨ ਦੇ ਓ. ਐਸ.
ਖਰੜ, 7 ਅਕਤੂਬਰ (ਜੰਡਪੁਰੀ)-ਮੁੱਖ ਮੰਤਰੀ ਭਗਵੰਤ ਮਾਨ ਦੇ ਓ. ਐਸ. ਡੀ. ਰਾਜਵੀਰ ਸਿੰਘ ਘੁੰਮਣ ਅਤੇ ਹੋਰਨਾਂ ਵਿਅਕਤੀਆਂ ਖ਼ਿਲਾਫ਼ ਦਰਜ ਮਾਮਲੇ ਨੂੰ ਮੁੱਖ ਰੱਖਦਿਆਂ ਅੱਜ ਦੂਜੇ ਦਿਨ ਵੀ ਸੀ. ਬੀ. ਆਈ. ਵਲੋਂ ਖਰੜ ਦੇ ਵੈਸਟਰਨ ਟਾਵਰ ਸਥਿਤ ਨਿਤਿਨ ਗੋਹਲ ਦੇ ਫਲੈਟ ਨੰ. 906 ਵਿਖੇ ਜਾਂਚ ਕੀਤੀ ਗਈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ. ਬੀ. ਆਈ. ਦੀ 7 ਮੈਂਬਰੀ ਟੀਮ, ਜਿਸ ’ਚ ਇਕ ਮਹਿਲਾ ਉੱਚ ਅਧਿਕਾਰੀ ਵੀ ਸ਼ਾਮਿਲ ਸੀ, ਵਲੋਂ ਉਕਤ ਫਲੈਟ ਵਿਖੇ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਗਈ । ਇਹ ਵੀ ਪਤਾ ਚੱਲਿਆ ਹੈ ਕਿ ਜਾਂਚ-ਪੜਤਾਲ ਮੌਕੇ ਨਿਤਿਨ ਗੋਹਲ ਦੀ ਪਤਨੀ ਤੇ ਉਨ੍ਹਾਂ ਦੇ ਸਹੁਰਾ ਸਾਹਿਬ ਵੀ ਫਲੈਟ ਵਿਖੇ ਮੌਜੂਦ ਸਨ । ਸੀ. ਬੀ. ਆਈ. ਦੀ ਟੀਮ ਵਲੋਂ ਉਨ੍ਹਾਂ ਕੋਲੋਂ ਕੁਝ ਜਾਇਦਾਦਾਂ ਦੇ ਦਸਤਾਵੇਜ਼ ਪ੍ਰਾਪਤ ਕਰਨ ਬਾਰੇ ਵੀ ਸੂਚਨਾ ਮਿਲੀ ਹੈ, ਭਾਵੇਂ ਇਸ ਸੰਬੰਧੀ ਅਧਿਕਾਰਤ ਤੌਰ ’ਤੇ ਕੋਈ ਪੁਸ਼ਟੀ ਨਹੀਂ ਸਕੀ ।