06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਅਲਬਰਟਾ ’ਚ ਅੱਗ ਦੀ ਭੇਟ ਚੜ੍ਹੇ ਫ਼ੌਜੀ ਜਵਾਨ ਨੂੰ ਅੰਤਿਮ ਵਿਦਾਇਗੀ

ਵੈਨਕੂਵਰ, 5 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਅਲਬਰਟਾ ਸੂਬੇ ’ਚ ਸਥਿਤ ਫ਼ੌਜੀ ਅੱਡੇ ਵੇਨਰਾਈਟ ਵਿਖੇ ਘਾਹ ਨੂੰ ਲੱਗੀ ਭਿਆਨਕ ਅੱਗ ਦੌਰਾਨ ਮਾਰੇ ਗਏ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਫ਼ੌਜੀ ਜਵਾਨ ਏਡਨ ਗੋਲਡਿੰਗ ਦੀ ਮ੍ਰਿਤਕ ਦੇਹ ਬ੍ਰਿਟਿਸ਼ ਕੋਲੰਬੀਆ ਲਿਆਂਦੀ ਗਈ। ਇਸ ਮੌਕੇ ਪੁਲਿਸ ਅਧਿਕਾਰੀਆਂ, ਅੱਗ ਬੁਝਾਊ ਕਰਮਚਾਰੀਆਂ ਤੇ ਆਮ ਲੋਕਾਂ ਨੇ ਇਕੱਠੇ ਹੋ ਕੇ ਵਿਛੜੇ ਫ਼ੌਜੀ ਜਵਾਨ ਨੂੰ ਸ਼ਰਧਾਂਜਲੀ ਭੇਟ ਕੀਤੀ।

Ad Position 21
No active advertisement
ਅਜੀਤ ਡੈਸਕ 06-11-2026
ਵੈਨਕੂਵਰ, 5 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਅਲਬਰਟਾ ਸੂਬੇ ’ਚ ਸਥਿਤ ਫ਼ੌਜੀ ਅੱਡੇ ਵੇਨਰਾਈਟ ਵਿਖੇ ਘਾਹ ਨੂੰ ਲੱਗੀ ਭਿਆਨਕ ਅੱਗ ਦੌਰਾਨ ਮਾਰੇ ਗਏ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਫ਼ੌਜੀ ਜਵਾਨ ਏਡਨ ਗੋਲਡਿੰਗ ਦੀ ਮ੍ਰਿਤਕ ਦੇਹ ਬ੍ਰਿਟਿਸ਼ ਕੋਲੰਬੀਆ ਲਿਆਂਦੀ ਗਈ। ਇਸ ਮੌਕੇ ਪੁਲਿਸ ਅਧਿਕਾਰੀਆਂ, ਅੱਗ ਬੁਝਾਊ ਕਰਮਚਾਰੀਆਂ ਤੇ ਆਮ ਲੋਕਾਂ ਨੇ ਇਕੱਠੇ ਹੋ ਕੇ ਵਿਛੜੇ ਫ਼ੌਜੀ ਜਵਾਨ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰੀ ਵੈਨਕੂਵਰ ਨਾਲ ਸੰਬੰਧਿਤ ਫ਼ੌਜੀ ਜਵਾਨ ਏਡਨ ਗੋਲਡਿੰਗ ਉਨ੍ਹਾਂ ਚਾਰ ਕੈਨੇਡੀਅਨ ਫ਼ੌਜੀਆਂ ਵਿਚ ਸ਼ਾਮਲ ਸੀ, ਜਿਨ੍ਹਾਂ ਦੀ ਅਲਬਰਟਾ ਦੇ ਕੈਨੇਡੀਅਨ ਫ਼ੌਜੀ ਅੱਡੇ ਵੇਨਰਾਈਟ ਵਿਖੇ ਲੱਗੀ ਅੱਗ ਕਾਰਨ ਮੌਤ ਹੋ ਗਈ ਸੀ। ਜਵਾਨ ਏਡਨ ਗੋਲਡਿੰਗ ਦੀ ਮ੍ਰਿਤਕ ਦੇਹ ਵੈਨਕੂਵਰ ਹਵਾਈ ਅੱਡੇ ’ਤੇ ਪਹੁੰਚਣ ਉਪਰੰਤ ਵਿਸ਼ੇਸ਼ ਵਾਹਨਾਂ ਦੇ ਕਾਫ਼ਲੇ ਦੀ ਸੁਰੱਖਿਆ ਹੇਠ ਅੰਤਿਮ ਸੰਸਕਾਰ ਨਾਲ ਸੰਬੰਧਿਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਕੇਂਦਰ ਵੱਲ ਲਿਜਾਈ ਗਈ। ਇਸ ਮੌਕੇ ਦਰਜਨਾਂ ਪੁਲਿਸ ਅਧਿਕਾਰੀਆਂ ਅਤੇ ਅੱਗ ਬੁਝਾਊ ਕਰਮਚਾਰੀਆਂ ਸਮੇਤ ਹੋਰ ਲੋਕ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬਰੈਂਪਟਨ ’ਚ ਮਨਾਇਆ ਜਾਵੇਗਾ ਵਿਸ਼ਕਰਮਾ ਦਿਵਸ ਅਗਲੀ ਖ਼ਬਰ ਕੈਨੇਡਾ ਦੇ ਜੰਗਲਾਂ ਨੇੜਲੇ ਇਲਾਕਿਆ ’ ਚ ਰਿੱਛਾਂ ਦੀ ਦਹਿਸ਼ਤ ਵਾਲਾ ਮਾਹੌਲ ਸਿਰਜਿਆ
Ad Position 24