05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਕਸ਼ਮੀਰ ਵਿਚ ਸਿਰਫ਼ ਇਕ ਸਥਾਨਕ ਅੱਤਵਾਦੀ ਸਰਗਰਮ-ਆਈ.ਜੀ.ਪੀ.

ਸ੍ਰੀਨਗਰ, 5 ਨਵੰਬਰ (ਯੂ.ਐਨ.ਆਈ.)-ਕਸ਼ਮੀਰ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਸੁਜੀਤ ਕੁਮਾਰ ਨੇ ਕਿਹਾ ਹੈ ਕਿ ਇਸ ਸਮੇਂ ਕਸ਼ਮੀਰ ਵਿਚ ਸਿਰਫ਼ ਇਕ ਸਥਾਨਕ ਅੱਤਵਾਦੀ ਸਰਗਰਮ ਹੈ, ਜਿਸ ਨੂੰ ਕੁਝ ...

Ad Position 21
No active advertisement
ਅਜੀਤ ਡੈਸਕ 06-11-2026

ਸ੍ਰੀਨਗਰ, 5 ਨਵੰਬਰ (ਯੂ.ਐਨ.ਆਈ.)-ਕਸ਼ਮੀਰ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਸੁਜੀਤ ਕੁਮਾਰ ਨੇ ਕਿਹਾ ਹੈ ਕਿ ਇਸ ਸਮੇਂ ਕਸ਼ਮੀਰ ਵਿਚ ਸਿਰਫ਼ ਇਕ ਸਥਾਨਕ ਅੱਤਵਾਦੀ ਸਰਗਰਮ ਹੈ, ਜਿਸ ਨੂੰ ਕੁਝ ਵਿਦੇਸ਼ੀ ਅੱਤਵਾਦੀਆਂ ਦਾ ਸਮਰਥਨ ਹਾਸਿਲ ਹੈ । ਉਨ੍ਹਾਂ ਦੱਸਿਆ ਕਿ ਇਸ ਅੱਤਵਾਦੀ ਨੇ ਇਸ ਸਾਲ ਅਨੰਤਨਾਗ ਅਤੇ ਕੁਲਗਾਮ ਜ਼ਿਲ੍ਹਿਆਂ ਵਿਚ ਹਮਲਿਆਂ ਦੀ ਯੋਜਨਾ ਬਣਾਈ ਸੀ ।

ਵਿਦੇਸ਼ੀ ਅੱਤਵਾਦੀਆਂ ਦੀ ਸਹੀ ਗਿਣਤੀ ਦੱਸਣਾ ਮੁਸ਼ਕਿਲ ਹੈ, ਕਿਉਂਕਿ ਉਹ ਲਗਾਤਾਰ ਆਪਣੇ ਟਿਕਾਣੇ ਬਦਲਦੇ ਰਹਿੰਦੇ ਹਨ । ਆਈ.ਜੀ.ਪੀ. ਨੇ ਦੱਸਿਆ ਕਿ ਮੱਧ ਕਸ਼ਮੀਰ ਦੇ ਉੱਚੇ ਤੇ ਪਹਾੜੀ ਇਲਾਕਿਆਂ ਵਿਚ ਦੋ ਵਿਦੇਸ਼ੀ ਅੱਤਵਾਦੀ ਮਾਰੇ ਗਏ ਹਨ । ਸੁਰੱਖਿਆ ਬਲਾਂ ਨੇ ਇਨ੍ਹਾਂ ਇਲਾਕਿਆਂ ਵਿਚ ਆਪਣੀ ਪਕੜ ਮਜ਼ਬੂਤ ਕੀਤੀ ਹੈ ।

ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਮਾਰਗ ’ਤੇ ਸੁਰੱਖਿਆ ਪ੍ਰੋਟੋਕਾਲ ਸੰਭਾਵਿਤ ਖਤਰਿਆਂ ਅਤੇ ਪਿਛਲੀਆਂ ਅੱਤਵਾਦੀ ਘਟਨਾਵਾਂ ਨੂੰ ਧਿਆਨ ਵਿਚ ਰੱਖ ਕੇ ਲਾਗੂ ਕੀਤੇ ਜਾਂਦੇ ਹਨ  ਨਸ਼ਿਆਂ ਵਿਰੁੱਧ ਕਾਰਵਾਈ ਬਾਰੇ ਉਨ੍ਹਾਂ ਦੱਸਿਆ ਕਿ ਪੁਲਿਸ ਨੇ 1,071 ਕਿੱਲੋ ਨਸ਼ੀਲੇ ਪਦਾਰਥ ਅਤੇ 1.10 ਕਰੋੜ ਰੁਪਏ ਨਕਦੀ ਜ਼ਬਤ ਕੀਤੀ ਹੈ । ਇਸ ਤੋਂ ਇਲਾਵਾ 154 ਕਰੋੜ ਰੁਪਏ ਦੀਆਂ ਜਾਇਦਾਦਾਂ ਕੁਰਕ ਤੇ 1.71 ਕਰੋੜ ਰੁਪਏ ਵਾਲੇ 567 ਬੈਂਕ ਖਾਤੇ ਫ੍ਰੀਜ਼ ਕੀਤੇ ਗਏ ਹਨ ।

Ad Position 22
No active advertisement
ਪਿਛਲੀ ਖ਼ਬਰ ਭਾਰਤ ਤੇ ਇਜ਼ਰਾਈਲ ਨੇ ਪਾਕਿਸਤਾਨ ਸਮਰਥਿਤ ਸੰਯੁਕਤ ਰਾਸ਼ਟਰ ਹਥਿਆਰ ਨਿਯੰਤਰਣ ਮਤੇ ਵਿਰੁੱਧ ਦਿੱਤੀ ਵੋਟ ਅਗਲੀ ਖ਼ਬਰ ਮਹਿਬੂਬਾ ਮੁਫ਼ਤੀ ਨੂੰ ਮੁੜ ਸਰਬਸੰਮਤੀ ਨਾਲ ਪੀ.ਡੀ.ਪੀ. ਪ੍ਰਧਾਨ ਚੁਣਿਆ
Ad Position 24