06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਕੈਨੇਡਾ ਦੇ ਜੰਗਲਾਂ ਨੇੜਲੇ ਇਲਾਕਿਆ ’ ਚ ਰਿੱਛਾਂ ਦੀ ਦਹਿਸ਼ਤ ਵਾਲਾ ਮਾਹੌਲ ਸਿਰਜਿਆ

ਵੈਨਕੂਵਰ, 5 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਜੰਗਲੀ ਇਲਾਕਿਆਂ ’ਚ ਕੁਝ ਖਤਰਨਾਕ ਰਿੱਛਾਂ ਵਲੋਂ ਪਿਛਲੇ ਸਮੇਂ ਦੌਰਾਨ ਮਨੁੱਖਾਂ ’ਤੇ ਕੀਤੇ ਗਏ ਲਗਾਤਾਰ ਕਈ ਗੰਭੀਰ ਹਮਲਿਆਂ ਨੇ ਲੋਕਾਂ ਵਿਚ ਡਰ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ। ਸੂਬੇ ਦੇ ਕੇਂਦਰੀ ਸਮੁੰਦਰੀ ਤੱਟੀ ਇਲਾਕੇ ਬੈਲਾ ਕੂਲਾ ਨੇੜੇ ਇਕ ਮਾਂ ਅਤੇ ਉਸ ਦੀ ਨੌਜਵਾਨ ਧੀ ਦੀ ਸ਼ੱਕੀ ਰਿੱਛ ਹਮਲੇ ਵਿਚ ਮੌਤ ਹੋਣ ਦੀ ਤਾਜ਼ਾ ਘਟਨਾ ਨੇ ਜੰਗਲਾਂ ਨੇੜੇ ਵੱਸਦੇ ਲੋਕਾਂ ਦੇ ਨਾਲ ਨਾਲ ਸੈਲਾਨੀਆਂ ਅਤੇ ਜੰਗਲੀ ਰਸਤਿਆਂ ਰਾਹੀਂ ਲੰਘਣ ਵਾਲੇ ਰਾਹਗੀਰਾਂ ਦੀ ਸੁਰੱਖਿਆ ਸਬੰਧੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

Ad Position 21
No active advertisement
ਅਜੀਤ ਡੈਸਕ 06-11-2026
ਵੈਨਕੂਵਰ, 5 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਜੰਗਲੀ ਇਲਾਕਿਆਂ ’ਚ ਕੁਝ ਖਤਰਨਾਕ ਰਿੱਛਾਂ ਵਲੋਂ ਪਿਛਲੇ ਸਮੇਂ ਦੌਰਾਨ ਮਨੁੱਖਾਂ ’ਤੇ ਕੀਤੇ ਗਏ ਲਗਾਤਾਰ ਕਈ ਗੰਭੀਰ ਹਮਲਿਆਂ ਨੇ ਲੋਕਾਂ ਵਿਚ ਡਰ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ। ਸੂਬੇ ਦੇ ਕੇਂਦਰੀ ਸਮੁੰਦਰੀ ਤੱਟੀ ਇਲਾਕੇ ਬੈਲਾ ਕੂਲਾ ਨੇੜੇ ਇਕ ਮਾਂ ਅਤੇ ਉਸ ਦੀ ਨੌਜਵਾਨ ਧੀ ਦੀ ਸ਼ੱਕੀ ਰਿੱਛ ਹਮਲੇ ਵਿਚ ਮੌਤ ਹੋਣ ਦੀ ਤਾਜ਼ਾ ਘਟਨਾ ਨੇ ਜੰਗਲਾਂ ਨੇੜੇ ਵੱਸਦੇ ਲੋਕਾਂ ਦੇ ਨਾਲ ਨਾਲ ਸੈਲਾਨੀਆਂ ਅਤੇ ਜੰਗਲੀ ਰਸਤਿਆਂ ਰਾਹੀਂ ਲੰਘਣ ਵਾਲੇ ਰਾਹਗੀਰਾਂ ਦੀ ਸੁਰੱਖਿਆ ਸਬੰਧੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਕੁਦਰਤੀ ਖੂਬਸੂਰਤੀ ਨਾਲ ਭਰਪੂਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦਾ ਜ਼ਿਆਦਾਤਰ ਇਲਾਕਾ ਪੁਰਾਤਨ ਜੰਗਲਾਂ ਤੇ ਉੱਚੀਆਂ ਟੀਸੀਆਂ ਵਾਲੇ ਹਰਿਆਵਲੇ ਪਹਾੜਾਂ ਨਾਲ ਘਿਰਿਆ ਹੋਇਆ ਹੈ। ਇਥੋਂ ਦੇ ਜੰਗਲਾਂ ਅਤੇ ਪਹਾੜਾਂ ਵਿਚ ਰਿੱਛਾਂ ਦੀ ਗਿਣਤੀ ਲਗਭਗ 10 ਹਜ਼ਾਰ ਤੋਂ 13 ਹਜ਼ਾਰ ਦੇ ਵਿਚਕਾਰ ਹੋਣੀ ਕਿਆਸੀ ਗਈ ਹੈ। ਪਤਝੜ ਦੇ ਮੌਸਮ ਵਿਚ ਰਿੱਛ ਸਰਦੀਆਂ ਤੋਂ ਪਹਿਲਾਂ ਵੱਧ ਖੁਰਾਕ ਇਕੱਠੀ ਕਰਨ ਲਈ ਸਰਗਰਮ ਹੋ ਜਾਂਦੇ ਹਨ ਤੇ ਭੋਜਨ ਦੀ ਭਾਲ ਵਿਚ ਅਕਸਰ ਹੀ ਰਿਹਾਇਸ਼ੀ ਇਲਾਕਿਆਂ ’ਚ ਆ ਵੜਦੇ ਹਨ। ਸੂਬੇ ’ਚ ਮਨੁੱਖਾਂ ਅਤੇ ਗ੍ਰਿਜ਼ਲੀ ਰਿੱਛਾਂ ਵਿਚਕਾਰ ਟਕਰਾਅ ਸਬੰਧੀ ਮਿਲੀਆਂ ਸ਼ਿਕਾਇਤਾਂ ਦੇ ਅੰਕੜਿਆਂ ਅਨੁਸਾਰ ਸਾਲ 2025 ਦੇ ਜਨਵਰੀ ਤੋਂ ਅਗਸਤ ਤੱਕ ਜੰਗਲੀ ਜੀਵ ਸੁਰੱਖਿਆ ਅਧਿਕਾਰੀਆਂ ਨੂੰ ਰਿੱਛਾਂ ਨਾਲ ਟਕਰਾਅ ਦੀਆਂ ਤਕਰੀਬਨ 400 ਦੇ ਕਰੀਬ ਸ਼ਿਕਾਇਤਾਂ ਮਿਲੀਆਂ ਸਨ। ਇਨ੍ਹਾਂ ਵਿਚੋਂ 81 ਮਾਮਲਿਆਂ ਵਿਚ ਅਧਿਕਾਰੀਆਂ ਨੂੰ ਮੌਕੇ ’ਤੇ ਪਹੁੰਚ ਕੇ 15 ਰਿੱਛਾਂ ਨੂੰ ਮਾਰਨਾ ਪਿਆ ਸੀ।
Ad Position 22
No active advertisement
ਪਿਛਲੀ ਖ਼ਬਰ ਅਲਬਰਟਾ ’ਚ ਅੱਗ ਦੀ ਭੇਟ ਚੜ੍ਹੇ ਫ਼ੌਜੀ ਜਵਾਨ ਨੂੰ ਅੰਤਿਮ ਵਿਦਾਇਗੀ ਅਗਲੀ ਖ਼ਬਰ ਐਡਿਨਬਰਾ ਦੇ ਫ਼ਿਲਮਹਾਊਸ ਵਿਖੇ 4 ਤੋਂ 6 ਦਸੰਬਰ ਤੱਕ ਹੋਵੇਗਾ ਭਾਰਤੀ ਫ਼ਿਲਮ ਮੇਲਾ
Ad Position 24