06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਐਡਿਨਬਰਾ ਦੇ ਫ਼ਿਲਮਹਾਊਸ ਵਿਖੇ 4 ਤੋਂ 6 ਦਸੰਬਰ ਤੱਕ ਹੋਵੇਗਾ ਭਾਰਤੀ ਫ਼ਿਲਮ ਮੇਲਾ

ਗਲਾਸਗੋ, 5 ਨਵੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਸਥਿਤ ਫ਼ਿਲਮਹਾਊਸ ਵਿਖੇ ਭਾਰਤੀ ਸਿਨੇਮਾ ਨੂੰ ਸਮਰਪਿਤ ਤਿੰਨ ਦਿਨਾਂ ਫ਼ਿਲਮ ਮੇਲਾ 4 ਤੋਂ 6 ਦਸੰਬਰ 2026 ਤੱਕ ਕਰਵਾਇਆ ਜਾਵੇਗਾ। ਭਾਰਤੀ ਕੌਂਸਲੇਟ ਜਨਰਲ ਐਡਿਨਬਰਾ, ਫ਼ਿਲਮਹਾਊਸ ਤੇ ਮੋਮੈਂਟਮ ਫ਼ਿਲਮਜ਼ ਦੇ ਸਹਿਯੋਗ ਨਾਲ ਹੋਣ ਵਾਲੇ ਇਸ ਮੇਲੇ ਦੌਰਾਨ ਦਰਸ਼ਕਾਂ ਨੂੰ ਭਾਰਤੀ ਸਿਨੇਮਾ ਦੀਆਂ ਪ੍ਰਸਿੱਧ ਫ਼ਿਲਮਾਂ ਵੱਡੇ ਪਰਦੇ ’ਤੇ ਦੇਖਣ ਦਾ ਮੌਕਾ ਮਿਲੇਗਾ।

Ad Position 21
No active advertisement
ਅਜੀਤ ਡੈਸਕ 06-11-2026
ਗਲਾਸਗੋ, 5 ਨਵੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਸਥਿਤ ਫ਼ਿਲਮਹਾਊਸ ਵਿਖੇ ਭਾਰਤੀ ਸਿਨੇਮਾ ਨੂੰ ਸਮਰਪਿਤ ਤਿੰਨ ਦਿਨਾਂ ਫ਼ਿਲਮ ਮੇਲਾ 4 ਤੋਂ 6 ਦਸੰਬਰ 2026 ਤੱਕ ਕਰਵਾਇਆ ਜਾਵੇਗਾ। ਭਾਰਤੀ ਕੌਂਸਲੇਟ ਜਨਰਲ ਐਡਿਨਬਰਾ, ਫ਼ਿਲਮਹਾਊਸ ਤੇ ਮੋਮੈਂਟਮ ਫ਼ਿਲਮਜ਼ ਦੇ ਸਹਿਯੋਗ ਨਾਲ ਹੋਣ ਵਾਲੇ ਇਸ ਮੇਲੇ ਦੌਰਾਨ ਦਰਸ਼ਕਾਂ ਨੂੰ ਭਾਰਤੀ ਸਿਨੇਮਾ ਦੀਆਂ ਪ੍ਰਸਿੱਧ ਫ਼ਿਲਮਾਂ ਵੱਡੇ ਪਰਦੇ ’ਤੇ ਦੇਖਣ ਦਾ ਮੌਕਾ ਮਿਲੇਗਾ। ਪ੍ਰਬੰਧਕਾਂ ਵਲੋਂ ਜਾਰੀ ਜਾਣਕਾਰੀ ਅਨੁਸਾਰ ਫ਼ਿਲਮਹਾਊਸ ਵਿਖੇ ਪਹਿਲੀ ਵਾਰ ਕਰਵਾਏ ਜਾ ਰਹੇ ਇਸ ਮੇਲੇ ਦੀਆਂ ਪ੍ਰਮੁੱਖ ਪੇਸ਼ਕਾਰੀਆਂ ਵਿਚ ਆਪਣੀ ਰਿਲੀਜ਼ ਦੀ ਦਸਵੀਂ ਵਰ੍ਹੇਗੰਢ ਮਨਾ ਰਹੀ ਫ਼ਿਲਮ ‘ਦੰਗਲ’, ਕੌਮਾਂਤਰੀ ਪੱਧਰ ’ਤੇ ਪ੍ਰਸ਼ੰਸਾ ਖੱਟਣ ਵਾਲੀ ‘ਨਿਊਟਨ’ ਅਤੇ ਸਾਲ 1960 ਦੀ ਇਤਿਹਾਸਕ ਫ਼ਿਲਮ ‘ਮੁਗ਼ਲ-ਏ-ਆਜ਼ਮ’ ਸ਼ਾਮਲ ਹਨ। ਇਨ੍ਹਾਂ ਦੇ ਨਾਲ ਹੋਰ ਭਾਰਤੀ ਫ਼ਿਲਮਾਂ ਵੀ ਪ੍ਰੋਗਰਾਮ ਦਾ ਹਿੱਸਾ ਹੋਣਗੀਆਂ। ਇਹ ਮੇਲਾ ਸ਼ੁੱਕਰਵਾਰ, 4 ਦਸੰਬਰ ਤੋਂ ਐਤਵਾਰ, 6 ਦਸੰਬਰ ਤੱਕ ਚੱਲੇਗਾ। ਸਾਰੇ ਪ੍ਰੋਗਰਾਮਾਂ ਵਿੱਚ ਦਾਖ਼ਲਾ ਮੁਫ਼ਤ ਰੱਖਿਆ ਗਿਆ ਹੈ, ਪਰ ਦਰਸ਼ਕਾਂ ਲਈ ਟਿਕਟ ਪਹਿਲਾਂ ਬੁੱਕ ਕਰਵਾਉਣੀ ਲਾਜ਼ਮੀ ਹੋਵੇਗੀ। ਫ਼ਿਲਮਾਂ ਦੇ ਪ੍ਰਦਰਸ਼ਨ ਸਮੇਂ ਅਤੇ ਟਿਕਟਾਂ ਦੀ ਬੁਕਿੰਗ ਸਬੰਧੀ ਜਾਣਕਾਰੀ ਫ਼ਿਲਮਹਾਊਸ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਦੇ ਜੰਗਲਾਂ ਨੇੜਲੇ ਇਲਾਕਿਆ ’ ਚ ਰਿੱਛਾਂ ਦੀ ਦਹਿਸ਼ਤ ਵਾਲਾ ਮਾਹੌਲ ਸਿਰਜਿਆ ਅਗਲੀ ਖ਼ਬਰ ਗਰੇਵਾਲ ਪਰਿਵਾਰ ਨੂੰ ਗਹਿਰਾ ਸਦਮਾ
Ad Position 24