06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਗਰੇਵਾਲ ਪਰਿਵਾਰ ਨੂੰ ਗਹਿਰਾ ਸਦਮਾ

ਐਡੀਲੇਡ, 5 ਨਵੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਨੇੜਲੇ ਮਿਲਡੂਰਾ ਵਿਖੇ ‘ਗਰੇਵਾਲ ਚੱਕੀ ਆਟਾ’ ਦੇ ਸੰਚਾਲਕ ਮਨਜਿੰਦਰ ਸਿੰਘ ਗਰੇਵਾਲ, ਉਨ੍ਹਾਂ ਦੀ ਪਤਨੀ ਕੁਲਦੀਪ ਕੌਰ ਗਰੇਵਾਲ ਤੇ ਭਰਾ ਕਮਲਜੀਤ ਸਿੰਘ ਗਰੇਵਾਲ ਤੇ ਉਨ੍ਹਾਂ ਦੀ ਪਤਨੀ ਦਲਜੀਤ ਕੌਰ ਗਰੇਵਾਲ ਦੇ ਪਰਿਵਾਰਾਂ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ, ਜਦੋਂ ਦੋਵਾਂ ਭਰਾਵਾਂ ਦੇ ਸਹੁਰਾ ਸਾਹਿਬ ਤੇ ਉਨ੍ਹਾਂ ਦੀਆਂ ਪਤਨੀਆਂ ਦੇ ਪਿਤਾ ਜੋਗਿੰਦਰ ਸਿੰਘ (ਵਾਸੀ ਪਿੰਡ ਟੂਸਾ, ਜ਼ਿਲ੍ਹਾ ਲੁਧਿਆਣਾ, ਪੰਜਾਬ) ਸੰਖੇਪ ਬਿਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ। ਸਵਰਗੀ ਜੋਗਿੰਦਰ ਸਿੰਘ ਬਹੁਤ ਹੀ ਮਿਹਨਤੀ, ਗੁਰੂ ਘਰ ਦੇ ਸ਼ਰਧਾਲੂ ਤੇ ਪਰਉਪਕਾਰੀ ਸੁਭਾਅ ਦੇ ਮਾਲਕ ਸਨ।

Ad Position 21
No active advertisement
ਅਜੀਤ ਡੈਸਕ 06-11-2026
ਐਡੀਲੇਡ, 5 ਨਵੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਨੇੜਲੇ ਮਿਲਡੂਰਾ ਵਿਖੇ ‘ਗਰੇਵਾਲ ਚੱਕੀ ਆਟਾ’ ਦੇ ਸੰਚਾਲਕ ਮਨਜਿੰਦਰ ਸਿੰਘ ਗਰੇਵਾਲ, ਉਨ੍ਹਾਂ ਦੀ ਪਤਨੀ ਕੁਲਦੀਪ ਕੌਰ ਗਰੇਵਾਲ ਤੇ ਭਰਾ ਕਮਲਜੀਤ ਸਿੰਘ ਗਰੇਵਾਲ ਤੇ ਉਨ੍ਹਾਂ ਦੀ ਪਤਨੀ ਦਲਜੀਤ ਕੌਰ ਗਰੇਵਾਲ ਦੇ ਪਰਿਵਾਰਾਂ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ, ਜਦੋਂ ਦੋਵਾਂ ਭਰਾਵਾਂ ਦੇ ਸਹੁਰਾ ਸਾਹਿਬ ਤੇ ਉਨ੍ਹਾਂ ਦੀਆਂ ਪਤਨੀਆਂ ਦੇ ਪਿਤਾ ਜੋਗਿੰਦਰ ਸਿੰਘ (ਵਾਸੀ ਪਿੰਡ ਟੂਸਾ, ਜ਼ਿਲ੍ਹਾ ਲੁਧਿਆਣਾ, ਪੰਜਾਬ) ਸੰਖੇਪ ਬਿਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ। ਸਵਰਗੀ ਜੋਗਿੰਦਰ ਸਿੰਘ ਬਹੁਤ ਹੀ ਮਿਹਨਤੀ, ਗੁਰੂ ਘਰ ਦੇ ਸ਼ਰਧਾਲੂ ਤੇ ਪਰਉਪਕਾਰੀ ਸੁਭਾਅ ਦੇ ਮਾਲਕ ਸਨ। ਉਹ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿੰਦੇ ਸਨ। ਆਪਣੇ ਮਿਲਾਪੜੇ ਸੁਭਾਅ, ਨਿਮਰਤਾ ਅਤੇ ਨੇਕਦਿਲੀ ਸਦਕਾ ਉਨ੍ਹਾਂ ਨੇ ਸਮਾਜ ਵਿੱਚ ਵਿਸ਼ੇਸ਼ ਸਤਿਕਾਰ ਹਾਸਲ ਕੀਤਾ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਮਿਲਦਿਆਂ ਹੀ ਗਰੇਵਾਲ ਪਰਿਵਾਰ, ਰਿਸ਼ਤੇਦਾਰਾਂ ਅਤੇ ਸਨੇਹੀਆਂ ਵਿਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਸਵਰਗੀ ਜੋਗਿੰਦਰ ਸਿੰਘ ਦਾ ਅੰਤਿਮ ਸੰਸਕਾਰ 7 ਨਵੰਬਰ ਨੂੰ ਸਵੇਰੇ 10:30 ਵਜੇ ਨਾਰਥ ਵੈਸਟ ਫਿਊਨਰਲਜ਼, 596 ਡੀਕਿਨ ਐਵੇਨਿਊ, ਮਿਲਡੂਰਾ ਵਿਖੇ ਕੀਤਾ ਜਾਵੇਗਾ। ਇਸ ਉਪਰੰਤ ਅੰਤਿਮ ਅਰਦਾਸ ਅਤੇ ਕੀਰਤਨ ਸ਼ਨੀਵਾਰ ਨੂੰ ਦੁਪਹਿਰ 12:30 ਵਜੇ ਗੁਰਦੁਆਰਾ ਸਾਹਿਬ, 532 ਸਟੱਰਟ ਹਾਈਵੇ, ਮਿਲਡੂਰਾ ਵਿਖੇ ਹੋਵੇਗਾ
Ad Position 22
No active advertisement
ਪਿਛਲੀ ਖ਼ਬਰ ਐਡਿਨਬਰਾ ਦੇ ਫ਼ਿਲਮਹਾਊਸ ਵਿਖੇ 4 ਤੋਂ 6 ਦਸੰਬਰ ਤੱਕ ਹੋਵੇਗਾ ਭਾਰਤੀ ਫ਼ਿਲਮ ਮੇਲਾ ਅਗਲੀ ਖ਼ਬਰ ਬੱਸ ਹਾਦਸੇ ’ ਚ 20 ਜ਼ਖ਼ਮੀ ਕਈਆਂ ਦੀ ਹਾਲਤ ਗੰਭੀਰ
Ad Position 24