30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

‘ ਲੋਕ ਕੀ ਕਹਿਣਗੇ ’ ਬੈਨਰ ਹੇਠ ‘ ਨਸਲ - ਵਿਰੋਧੀ ਜਾਗਰੂਕਤਾ ’ ਸਮਾਗਮ

ਕੈਲਗਰੀ, 30 ਅਕਤੂਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਵੁਮੈਨ ਕਲਚਰਲ ਐਸੋਸੀਏਸ਼ਨ ਵਲੋਂ ‘ਲੋਕ ਕੀ ਕਹਿਣਗੇ’ ਬੈਨਰ ਹੇਠ ‘ਨਸਲਵਾਦ-ਵਿਰੋਧੀ ਜਾਗਰੂਕਤਾ’ ਵਿਸ਼ੇ ਤੇ ਟੈਂਪਲ ਕਮਿਊਨਿਟੀ ਹਾਲ ਵਿੱਚ ਕਰਵਾਇਆ ਗਿਆ ਸਮਾਗਮ ਬਹੁਤ ਪ੍ਰਭਾਵਸ਼ਾਲੀ ਹੋ ਨਿਬੜਿਆ। ਸਮਾਗਮ ਦੀ ਸ਼ੁਰੂਆਤ ਪ੍ਰਧਾਨ ਬਲਵਿੰਦਰ ਬਰਾੜ ਦੇ ਸਭ ਹਾਜ਼ਰੀਨ ਦੇੇ ਸਵਾਗਤੀ ਸ਼ਬਦਾਂ ਨਾਲ ਹੋਈ।

Ad Position 21
No active advertisement
ਅਜੀਤ ਡੈਸਕ 31-10-2026
ਕੈਲਗਰੀ, 30 ਅਕਤੂਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਵੁਮੈਨ ਕਲਚਰਲ ਐਸੋਸੀਏਸ਼ਨ ਵਲੋਂ ‘ਲੋਕ ਕੀ ਕਹਿਣਗੇ’ ਬੈਨਰ ਹੇਠ ‘ਨਸਲਵਾਦ-ਵਿਰੋਧੀ ਜਾਗਰੂਕਤਾ’ ਵਿਸ਼ੇ ਤੇ ਟੈਂਪਲ ਕਮਿਊਨਿਟੀ ਹਾਲ ਵਿੱਚ ਕਰਵਾਇਆ ਗਿਆ ਸਮਾਗਮ ਬਹੁਤ ਪ੍ਰਭਾਵਸ਼ਾਲੀ ਹੋ ਨਿਬੜਿਆ। ਸਮਾਗਮ ਦੀ ਸ਼ੁਰੂਆਤ ਪ੍ਰਧਾਨ ਬਲਵਿੰਦਰ ਬਰਾੜ ਦੇ ਸਭ ਹਾਜ਼ਰੀਨ ਦੇੇ ਸਵਾਗਤੀ ਸ਼ਬਦਾਂ ਨਾਲ ਹੋਈ। ਉਪਰੰਤ ਕੈਨੇਡਾ ਦੇ ਰਾਸ਼ਟਰੀ ਗਾਇਨ ਅਤੇ ਲੈਂਡ ਐਕਨਾਲਜਮੈਂਟ ਬਾਦ ਗੁਰਚਰਨ ਥਿੰਦ ਨੇ ਸਮਾਗਮ ਦੀ ਰੂਪ-ਰੇਖਾ ਸਾਂਝੀ ਕੀਤੀ। ਅੱਜ ਦੇ ਭਖਵੇਂ ਵਿਸ਼ੇ ਤੇ ਗੱਲਬਾਤ ਕਰਨ ਲਈ ਬੁਲਾਰੇ ਲਲਿਤਾ ਸਿੰਘ,ਸ਼ਾਨ ਅਲੀ ਤੇ ਰਮਨ ਗਿੱਲ,ਪ੍ਰਧਾਨ ਨਾਲ ਪੈਨਲ ਵਿੱਚ ਸ਼ਾਮਲ ਕਰਵਾਇਆ। ਜਿਨ੍ਹਾਂ ਨੇ ਵਾਰੋ ਵਾਰੀ ਨਸਲੀ ਵਿਤਕਰੇ ਦਾ ਸ਼ਿਕਾਰ ਹੁੰਦੇ ਘੱਟ ਗਿਣਤੀਆਂ ਨੂੰ ਜਾਗਰੂਕ ਹੋਣ ਲਈ ਪ੍ਰੇਰਿਆ ਅਤੇ ਜਾਣਕਾਰੀ ਨਾ ਹੋਣ ਕਰਕੇ ਸਾਡੇ ਵਲੋਂ ਅਣਜਾਣੇ ਵਿੱਚ ਕੀਤੇ ਜਾਂਦੇ ਨਸਲੀ ਭੇਦ-ਭਾਵ ਬਾਰੇ ਜਾਣੂੰ ਕਰਵਾਇਆ। ਦਰਸ਼ਕਾਂ ਦੀ ਉਤਸੁਕਤਾ ਅਤੇ ਉਨ੍ਹਾਂ ਦੇ ਮਨ ਵਿੱਚ ਉੱਠਦੇ ਪ੍ਰਸ਼ਨਾਂ ਨੂੰ ਲਿਖਤੀ ਰੂਪ ਵਿੱਚ ਸਟੇਜ ਤੇ ਭੇਜਿਆ ਗਿਆ। ਜਿਨ੍ਹਾਂ ਦਾ ਮਾਹਿਰਾਂ ਵਲੋਂ ਸੰਤੁਸ਼ਟੀ ਜਨਕ ਉੱਤਰ ਦਿੱਤੇ ਗਏ। ਕੌਸਲਰ ਰਾਜ ਧਾਲੀਵਾਲ ਨੇ ਇਥੋਂ ਦੇ ਮੂਲ ਨਿਵਾਸਿਆਂ ਨਾਲ ਹੋਏ ਨਸਲੀ ਵਿਤਕਰੇ ਬਾਰੇ ਗੱਲ ਕੀਤੀ। ਵਿਧਾਇਕ ਇਰਫਾਨ ਸਾਬੀਰ, ਵਿਧਾਇਕ ਗੁਰਿੰਦਰ ਬਰਾੜ ਅਤੇ ਚੈਸਟਰਮੇਅਰ ਤੋਂ ਕੌਸਲਰ ਕਿਰਨ ਰੰਧਾਵਾ ਦੀ ਹਾਜ਼ਰੀ ਨੇ ਪ੍ਰਬੰਧਕਾਂ ਦਾ ਹੌਸਲਾ ਵਧਾਇਆ। ਵਿਧਾਇਕ ਇਰਫਾਨ ਸਾਬੀਰ ਵਲੋਂ, ਲੰਮੇ ਸਮੇਂ ਤੋਂ ਸਭਾ ਲਈ ਮਹੱਤਵ ਪੂਰਨ ਕਾਰਜ ਕਰ ਰਹੇ 10 ਵਲੰਟੀਅਰਾਂ ਨੂੰ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਤ ਕੀਤਾ ਗਿਆ। ਸਭਾ ਵਲੋਂ ਗੁਰਤੇਜ ਕੌਰ ਸਿੱਧੂ ਅਤੇ ਇਕਬਾਲ ਕੌਰ ਭੁੱਲਰ ਨੂੰ ਉਨ੍ਹਾਂ ਦੀਆਂ ਪ੍ਰਵਾਰਿਕ ਤੇ ਕਮਿਊਨਿਟੀ ਵਿੱਚ ਨਿਭਾਈਆਂ ਗਈਆਂ ਸੇਵਾਵਾਂ ਲਈ ‘ਲਾਈਫ਼ ਟਾਈਮ ਅਚੀਵਮੈਂਟ’ ਐਵਾਰਡ ਨਾਲ ਸਨਮਾਨਿਆ ਗਿਆ। ਗੁਰਦੀਸ਼ ਗਰੇਵਾਲ, ਬਲਬੀਰ ਗਰੇਵਾਲ ਤੇ ਸੂਬੇਦਾਰ ਮਸਕੀਨ ਸਿੰਘ ਨੇ ਵੀ ਅੱਜ ਦੇ ਵਿਸ਼ੇ ਤੇ ਸਾਂਝ ਪਾਈ। ਨਸਲੀ ਭੇਦ-ਭਾਵ ਬਾਰੇ ਜਾਗਰੂਕ ਕਰਦਾ ਇੱਕ ਸਕਿੱਟ ਪੇਸ਼ ਕੀਤੀ ਗਈ। ਜਿਸ ਵਿੱਚ ਦਾਦੀ ਦੀਆਂ ਪੋਤਰੀਆਂ ਰਾਹੀਂ ਦਿੱਤੇ ਗਏ ਸੁਨੇਹਿਆਂ ਨੂੰ ਭਰਪੂਰ ਸਵੀਕਾਰਿਆ ਤੇ ਸਰਾਹਿਆ ਗਿਆ। ਅੰਤ ਵਿੱਚ ਸਭਾ ਦੇ ‘ਯੰਗ ਵੂਮੈਨ ਗਰੁੱਪ’ ਵਲੋਂ ਸ਼ਾਨਦਾਰ ਪੇਸ਼ਕਾਰੀ ਵੇਖ ਸਾਰਾ ਹਾਲ ਅੱਸ਼ ਅੱਸ਼ ਕਰ ਉੱਠਿਆ। ਅੰਤ ਵਿੱਚ ਗੁਰਚਰਨ ਥਿੰਦ ਦੇ ਧੰਨਵਾਦੀ ਸ਼ਬਦਾਂ ਨਾਲ ਸਮਾਗਮ ਦੀ ਸਮਾਪਤੀ ਹੋ ਗਈ।
Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਭਾਰਤੀ ਭਾਈਚਾਰੇ ਨਾਲ ਦੀਵਾਲੀ ਮਨਾਈ ਅਗਲੀ ਖ਼ਬਰ ਗੁ: ਸਿੰਘ ਸਭਾ ਸਰੀ ’ਚ ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ 1 ਨਵੰਬਰ ਨੂੰ ਮਨਾਇਆ ਜਾਵੇਗਾ
Ad Position 24