30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਭਾਰਤੀ ਮੂਲ ਦੇ ਅਹੂਜਾ ਪਰਿਵਾਰ ਵਲੋਂ ਕਲੀਵਲੈਂਡ ਸਟੇਟ ਯੂਨੀਵਰਸਿਟੀ ਨੂੰ ਇਕ ਕਰੋੜ ਡਾਲਰ ਦਾਨ

ਨਿਊਯਾਰਕ, 30 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਕਾਰੋਬਾਰੀ ਮੌਂਟੇ ਅਹੂਜਾ, ਉਨ੍ਹਾਂ ਦੀ ਪਤਨੀ ਊਸ਼ਾ ਅਤੇ ਪਰਿਵਾਰ ਨੇ ਅਹੂਜਾ ਫਾਊਂਡੇਸ਼ਨ ਨਾਲ ਮਿਲ ਕੇ ਓਹਾਇਓ ਦੀ ਕਲੀਵਲੈਂਡ ਸਟੇਟ ਯੂਨੀਵਰਸਿਟੀ ਨੂੰ ਇਕ ਕਰੋੜ ਡਾਲਰ ਦਾਨ ਦਿੱਤੇ ਹਨ। ਇਹ ਰਕਮ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਮਦਦ ਕਰਨ, ਕਾਰੋਬਾਰੀ ਸਿੱਖਿਆ ਸੁਧਾਰਨ ਅਤੇ ਨਵੀਂ ਤਕਨੀਕ ਦੀ ਸਿਖਲਾਈ ਦੇਣ ਲਈ ਵਰਤੀ ਜਾਵੇਗੀ।ਯੂਨੀਵਰਸਿਟੀ ਦੇ ਕਾਰੋਬਾਰੀ ਕਾਲਜ ਵਿਚ ਕਰੀਬ 2,200 ਵਿਦਿਆਰਥੀ ਪੜ੍ਹਦੇ ਹਨ। ਉਨ੍ਹਾਂ ਲਈ ਪਾਠਕ੍ਰਮ ਬਦਲੇ ਜਾਣਗੇ ...

Ad Position 21
No active advertisement
ਅਜੀਤ ਡੈਸਕ 31-10-2026

ਨਿਊਯਾਰਕ, 30 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਕਾਰੋਬਾਰੀ ਮੌਂਟੇ ਅਹੂਜਾ, ਉਨ੍ਹਾਂ ਦੀ ਪਤਨੀ ਊਸ਼ਾ ਅਤੇ ਪਰਿਵਾਰ ਨੇ ਅਹੂਜਾ ਫਾਊਂਡੇਸ਼ਨ ਨਾਲ ਮਿਲ ਕੇ ਓਹਾਇਓ ਦੀ ਕਲੀਵਲੈਂਡ ਸਟੇਟ ਯੂਨੀਵਰਸਿਟੀ ਨੂੰ ਇਕ ਕਰੋੜ ਡਾਲਰ ਦਾਨ ਦਿੱਤੇ ਹਨ। ਇਹ ਰਕਮ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਮਦਦ ਕਰਨ, ਕਾਰੋਬਾਰੀ ਸਿੱਖਿਆ ਸੁਧਾਰਨ ਅਤੇ ਨਵੀਂ ਤਕਨੀਕ ਦੀ ਸਿਖਲਾਈ ਦੇਣ ਲਈ ਵਰਤੀ ਜਾਵੇਗੀ। ਯੂਨੀਵਰਸਿਟੀ ਦੇ ਕਾਰੋਬਾਰੀ ਕਾਲਜ ਵਿਚ ਕਰੀਬ 2,200 ਵਿਦਿਆਰਥੀ ਪੜ੍ਹਦੇ ਹਨ। ਉਨ੍ਹਾਂ ਲਈ ਪਾਠਕ੍ਰਮ ਬਦਲੇ ਜਾਣਗੇ ਅਤੇ ਮਸਨੂਈ ਬੁੱਧੀ ਸਮੇਤ ਨਵੀਆਂ ਤਕਨੀਕਾਂ ਸਿੱਖਣ ਦੀਆਂ ਸਹੂਲਤਾਂ ਵਧਣਗੀਆਂ।

ਕੰਪਨੀਆਂ ਨਾਲ ਸਾਂਝ ਵਧਾ ਕੇ ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਹੀ ਕੰਮ ਸਿੱਖਣ ਅਤੇ ਰੁਜ਼ਗਾਰ ਲਈ ਸੰਪਰਕ ਬਣਾਉਣ ਦੇ ਮੌਕੇ ਵੀ ਦਿੱਤੇ ਜਾਣਗੇ।ਅਹੂਜਾ ਪਰਿਵਾਰ ਨੇ ਚੰਗੀ ਖੋਜ ਕਰਨ, ਵਿਦਿਆਰਥੀਆਂ ਨੂੰ ਰਾਹ ਦਿਖਾਉਣ ਅਤੇ ਪੜ੍ਹਾਉਣ ਦੇ ਨਵੇਂ ਤਰੀਕੇ ਅਪਣਾਉਣ ਵਾਲੇ ਅਧਿਆਪਕਾਂ ਦੇ ਸਨਮਾਨ ਲਈ ਹਰ ਸਾਲ ਇਕ ਲੱਖ ਡਾਲਰ ਹੋਰ ਦੇਣ ਦਾ ਵਾਅਦਾ ਕੀਤਾ ਹੈ। ਕਾਲਜ ਦੇ ਨਾਂਅ ਵਿਚ ਕਾਰੋਬਾਰ ਸ਼ੁਰੂ ਕਰਨ ਦੀ ਸਿੱਖਿਆ ਨੂੰ ਜੋੜਨ ਦਾ ਪ੍ਰਸਤਾਵ ਵੀ ਪ੍ਰਬੰਧਕੀ ਬੋਰਡ ਅੱਗੇ ਰੱਖਿਆ ਜਾਵੇਗਾ।ਮੌਂਟੇ ਅਹੂਜਾ ਖ਼ੁਦ ਇਸੇ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹਨ।

ਉਨ੍ਹਾਂ ਨੇ ਪੜ੍ਹਾਈ ਕਰਦਿਆਂ ਹੀ ਟ੍ਰਾਂਸਸਟਾਰ ਇੰਡਸਟਰੀਜ਼ ਦੀ ਯੋਜਨਾ ਬਣਾਈ ਸੀ, ਜੋ ਅੱਗੇ ਚੱਲ ਕੇ ਵਾਹਨਾਂ ਦੇ ਪੁਰਜ਼ਿਆਂ ਦੀ ਵੱਡੀ ਸਪਲਾਇਰ ਬਣੀ। ਅਹੂਜਾ ਨੇ ਕਿਹਾ ਕਿ ਇਥੋਂ ਮਿਲੀ ਸਿੱਖਿਆ ਨੇ ਉਨ੍ਹਾਂ ਨੂੰ ਅੱਗੇ ਵਧਾਇਆ ਅਤੇ ਹੁਣ ਉਹ ਹੋਰ ਵਿਦਿਆਰਥੀਆਂ ਲਈ ਵੀ ਅਜਿਹੇ ਮੌਕੇ ਪੈਦਾ ਕਰਨਾ ਚਾਹੁੰਦੇ ਹਨ।ਮੌਂਟੇ ਅਤੇ ਊਸ਼ਾ ਪਹਿਲਾਂ ਵੀ ਯੂਨੀਵਰਸਿਟੀ ਨੂੰ ਇਕ ਕਰੋੜ ਡਾਲਰ ਦੇ ਚੁੱਕੇ ਹਨ। ਉਨ੍ਹਾਂ ਦੇ ਵਜ਼ੀਫ਼ਾ ਫੰਡ ਰਾਹੀਂ 1500 ਤੋਂ ਵੱਧ ਵਿਦਿਆਰਥੀਆਂ ਦੀ ਮਦਦ ਹੋਈ ਹੈ। ਯੂਨੀਵਰਸਿਟੀ ਮੁਤਾਬਕ, ਅਹੂਜਾ ਪਰਿਵਾਰ ਅਤੇ ਉਨ੍ਹਾਂ ਦੀ ਸੰਸਥਾ ਹੁਣ ਇਸ ਦੇ ਇਤਿਹਾਸ ਦੇ ਸਭ ਤੋਂ ਵੱਡੇ ਦਾਨੀ ਹਨ।

Ad Position 22
No active advertisement
ਪਿਛਲੀ ਖ਼ਬਰ ਰੌਬਿਨ ਉਥੱਪਾ ਬਣੇ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ੀ ਕੋਚ ਅਗਲੀ ਖ਼ਬਰ ਆਸਕਰ ਲਈ ਨਾਮਜ਼ਦ ਬਾਰਬਰਾ ਬੈਰੀ ਦਾ 95 ਸਾਲ ਦੀ ਉਮਰ ਵਿਚ ਦਿਹਾਂਤ
Ad Position 24