ਮੌਸਮ ਦਾ 80 ਸਾਲ ਪੁਰਾਣਾ ਰਿਕਾਰਡ ਟੁੱਟਾ
ਟੋਰਾਂਟੋ, 30 ਅਕਤੂਬਰ (ਹਰਜੀਤ ਸਿੰਘ ਬਾਜਵਾ)-ਪਿਛਲੇ ਕਈ ਦਹਾਕਿਆਂ ਤੋਂ ਮੌਸਮ ਵਿਚ ਲਗਾਤਾਰ ਆ ਰਹੇ ਵੱਡੇ ਬਦਲਾਅ ਵਜੋਂ 29 ਅਕਤੂਬਰ 2026 ਵੀਰਵਾਰ ਦਾ ਦਿਨ ਇਥੇ ਪਿਛਲੇ ਕਈ ਦਹਾਕਿਆਂ ਦੇ ਮੁਕਾਬਲੇ ਗਰਮ ਤਾਪਮਾਨ ਵਾਲਾ ਵੇਖਿਆ ਗਿਆ, ਜਿਸ ਨਾਲ ਟੋਰਾਂਟੋ ਅਤੇ ਆਸਪਾਸ ਦੇ ਖੇਤਰਾਂ ਵਿਚ ਮੌਸਮ ਦਾ 80 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਹੈ। ਸੀਟੀਵੀ ਟੋਰਾਂਟੋ ਦੀ ਮੌਸਮ ਬਾਰੇ ਜਾਣਕਾਰੀ ਦੀ ਪੇਸ਼ਕਾਰਾ ਲਿੰਡਸੇ ਮੌਰੀਸਨ ਅਨੁਸਾਰ ਵੀਰਵਾਰ ਦੁਪਹਿਰ ਨੂੰ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ‘ਤੇ ਤਾਪਮਾਨ 23.
ਟੋਰਾਂਟੋ, 30 ਅਕਤੂਬਰ (ਹਰਜੀਤ ਸਿੰਘ ਬਾਜਵਾ)-ਪਿਛਲੇ ਕਈ ਦਹਾਕਿਆਂ ਤੋਂ ਮੌਸਮ ਵਿਚ ਲਗਾਤਾਰ ਆ ਰਹੇ ਵੱਡੇ ਬਦਲਾਅ ਵਜੋਂ 29 ਅਕਤੂਬਰ 2026 ਵੀਰਵਾਰ ਦਾ ਦਿਨ ਇਥੇ ਪਿਛਲੇ ਕਈ ਦਹਾਕਿਆਂ ਦੇ ਮੁਕਾਬਲੇ ਗਰਮ ਤਾਪਮਾਨ ਵਾਲਾ ਵੇਖਿਆ ਗਿਆ, ਜਿਸ ਨਾਲ ਟੋਰਾਂਟੋ ਅਤੇ ਆਸਪਾਸ ਦੇ ਖੇਤਰਾਂ ਵਿਚ ਮੌਸਮ ਦਾ 80 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਹੈ।ਸੀਟੀਵੀ ਟੋਰਾਂਟੋ ਦੀ ਮੌਸਮ ਬਾਰੇ ਜਾਣਕਾਰੀ ਦੀ ਪੇਸ਼ਕਾਰਾ ਲਿੰਡਸੇ ਮੌਰੀਸਨ ਅਨੁਸਾਰ ਵੀਰਵਾਰ ਦੁਪਹਿਰ ਨੂੰ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ‘ਤੇ ਤਾਪਮਾਨ 23.8 ਡਿਗਰੀ ਸੈਲਸੀਅਸ ਤੱਕ ਰਿਕਾਰਡ ਕੀਤਾ ਗਿਆ, ਜਦੋਂ ਕਿ 29 ਅਕਤੂਬਰ 1946 ਨੂੰ ਇਹ ਰਿਕਾਰਡ 21.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।ਇਹ ਵੀ ਦੱਸਣਯੋਗ ਹੈ ਕਿ ਟੋਰਾਂਟੋ ਅਤੇ ਆਸਪਾਸ ਦੇ ਖੇਤਰ 29 ਅਕਤੂਬਰ 2026 ਨੂੰ ਭਾਰੀ ਧੁੰਦ ਦੀ ਮਾਰ ਹੇਠ ਸਨ, ਜੋ ਕਿ ਇਸ ਮੌਸਮ ਦੀ ਪਹਿਲੀ ਸੰਘਣੀ ਧੁੰਦ ਸੀ, ਜਦੋਂ ਕਿ ਦੁਪਹਿਰ ਨੂੰ ਮੌਸਮ ਬਿਲਕੁਲ ਸਾਫ਼ ਹੋ ਗਿਆ ਅਤੇ ਗਰਮੀ ਹੋ ਗਈ।