30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਖ਼ੁਰਾਕ ਸਹਾਇਤਾ ਵਿਚ 8 ਲੱਖ 62 ਹਜ਼ਾਰ ਡਾਲਰ ਦੀ ਠੱਗੀ ਦੇ ਦੋਸ਼ ’ ਚ ਇਕ ਗ੍ਰਿਫ਼ਤਾਰ

ਨਿਊਯਾਰਕ, 30 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਲੋੜਵੰਦਾਂ ਲਈ ਚੱਲਦੀ ਸਰਕਾਰੀ ਖ਼ੁਰਾਕ ਸਹਾਇਤਾ ਯੋਜਨਾ ‘ਸਨੈਪ’ ਵਿਚ 8 ਲੱਖ 62 ਹਜ਼ਾਰ ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਹੇਠ ਫਲੋਰਿਡਾ ਦੇ 51 ਸਾਲਾ ਅਨਵਰ ਜੌਦਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਬੇ ਦੇ ਵਿੱਤੀ ਸੇਵਾਵਾਂ ਵਿਭਾਗ ਦੀ ਜਾਂਚ ਸ਼ਾਖਾ ਨੇ ਉਸ ਨੂੰ ਸੇਂਟ ਲੂਸੀ ਕਾਊਂਟੀ ਵਿਚ ਕਾਬੂ ਕੀਤਾ।

Ad Position 21
No active advertisement
ਅਜੀਤ ਡੈਸਕ 31-10-2026
ਨਿਊਯਾਰਕ, 30 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਲੋੜਵੰਦਾਂ ਲਈ ਚੱਲਦੀ ਸਰਕਾਰੀ ਖ਼ੁਰਾਕ ਸਹਾਇਤਾ ਯੋਜਨਾ ‘ਸਨੈਪ’ ਵਿਚ 8 ਲੱਖ 62 ਹਜ਼ਾਰ ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਹੇਠ ਫਲੋਰਿਡਾ ਦੇ 51 ਸਾਲਾ ਅਨਵਰ ਜੌਦਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਬੇ ਦੇ ਵਿੱਤੀ ਸੇਵਾਵਾਂ ਵਿਭਾਗ ਦੀ ਜਾਂਚ ਸ਼ਾਖਾ ਨੇ ਉਸ ਨੂੰ ਸੇਂਟ ਲੂਸੀ ਕਾਊਂਟੀ ਵਿਚ ਕਾਬੂ ਕੀਤਾ। ਉਸ ਖ਼ਿਲਾਫ਼ ਚੋਰੀ ਅਤੇ ਧੋਖਾਧੜੀ ਨਾਲ ਜੁੜੇ ਚਾਰ ਗੰਭੀਰ ਦੋਸ਼ ਦਰਜ ਹਨ।ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜੌਦਾ ਅਤੇ ਇਕ ਸਹਿ-ਮੁਲਜ਼ਮ ਨੇ ਮਿਆਮੀ ਦੀ ‘ਕਵਿਕ ਸਟਾਪ’ ਖ਼ੁਰਾਕ ਦੀ ਦੁਕਾਨ ਦੀ ਪਛਾਣ ਲਕੋ ਕੇ ਕਰੀਬ ਦੋ ਸਾਲ ਤੱਕ ਯੋਜਨਾ ਦੀ ਰਕਮ ਹਾਸਲ ਕੀਤੀ। ਜਾਂਚਕਰਤਾਵਾਂ ਦਾ ਦੋਸ਼ ਹੈ ਕਿ ਇਹ ਪੈਸਾ ਜੌਦਾ ਦੇ ਨਿੱਜੀ ਬੈਂਕ ਖਾਤਿਆਂ ਵਿਚ ਪਹੁੰਚਾਇਆ ਗਿਆ। ਬਾਅਦ ਵਿਚ ਰਕਮ ਦਾ ਕੁਝ ਹਿੱਸਾ ਵੈਸਟ ਬੈਂਕ ਦੇ ਇਕ ਵਿਅਕਤੀ ਨੂੰ ਭੇਜਿਆ ਗਿਆ।ਅਧਿਕਾਰੀਆਂ ਨੇ ਇਸ ਨੂੰ ਕਈ ਪੜਾਵਾਂ ਵਿਚ ਚਲਾਈ ਗਈ ਯੋਜਨਾਬੱਧ ਧੋਖਾਧੜੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਿਸ ਪੈਸੇ ਨਾਲ ਲੋੜਵੰਦ ਲੋਕਾਂ ਦੀ ਖ਼ੁਰਾਕ ਦੀ ਲੋੜ ਪੂਰੀ ਹੋਣੀ ਸੀ, ਉਸ ਨੂੰ ਨਿੱਜੀ ਖਾਤਿਆਂ ਵਿੱਚ ਪਹੁੰਚਾਉਣ ਦੇ ਦੋਸ਼ ਗੰਭੀਰ ਹਨ।ਜੌਦਾ ਦੀ ਕੁੱਲ ਜ਼ਮਾਨਤ ਰਕਮ 80 ਹਜ਼ਾਰ ਡਾਲਰ ਤੈਅ ਕੀਤੀ ਗਈ ਹੈ। ਰਿਹਾਈ ਲਈ ਉਸ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਜ਼ਮਾਨਤ ਵਾਸਤੇ ਦਿੱਤਾ ਜਾਣ ਵਾਲਾ ਪੈਸਾ ਕਾਨੂੰਨੀ ਸਰੋਤ ਤੋਂ ਆਇਆ ਹੈ। ਉਸ ਖ਼ਿਲਾਫ਼ ਲਾਏ ਦੋਸ਼ ਅਜੇ ਅਦਾਲਤ ਵਿਚ ਸਾਬਤ ਨਹੀਂ ਹੋਏ ਹਨ।
Ad Position 22
No active advertisement
ਪਿਛਲੀ ਖ਼ਬਰ ਮੌਸਮ ਦਾ 80 ਸਾਲ ਪੁਰਾਣਾ ਰਿਕਾਰਡ ਟੁੱਟਾ ਅਗਲੀ ਖ਼ਬਰ 9 ਮਹੀਨੇ ਦੇ ਬੱਚੇ ਸਮੇਤ ਤਿੰਨ ਜਣਿਆਂ ਨੂੰ ਨਿਆਗਰਾ ਦਰਿਆ ਪਾਰ ਕਰਵਾ ਕੇ ਅਮਰੀਕਾ ਲਿਆਉਣ ਦਾ ਦੋਸ਼ ਕਬੂਲਿਆ
Ad Position 24