30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਹਾਂਗਕਾਂਗ ਇੰਟਰਨੈਸ਼ਨਲ ਸਿਕਸੇਸ: ਭਾਰਤ ਨੂੰ ਪਾਕਿਸਤਾਨ ਨੇ 4 ਵਿਕਟਾਂ ਨਾਲ ਹਰਾਇਆ

ਕੌਲੂਨ, 30 ਅਕਤੂਬਰ (ਪੀ. ਟੀ. ਆਈ.)-ਇਥੇ ਹਾਂਗਕਾਂਗ ਇੰਟਰਨੈਸ਼ਨਲ ਸਿਕਸੇਸ ਦੇ ਗਰੁੱਪ-ਸੀ ਮੁਕਾਬਲੇ ਵਿਚ ਭਾਰਤ ਨੂੰ ਪਾਕਿਸਤਾਨ ਤੋਂ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 6 ਓਵਰਾਂ ਵਿਚ 5 ਵਿਕਟਾਂ ਦੇ ...

Ad Position 21
No active advertisement
ਅਜੀਤ ਡੈਸਕ 31-10-2026

ਕੌਲੂਨ, 30 ਅਕਤੂਬਰ (ਪੀ. ਟੀ. ਆਈ.)-ਇਥੇ ਹਾਂਗਕਾਂਗ ਇੰਟਰਨੈਸ਼ਨਲ ਸਿਕਸੇਸ ਦੇ ਗਰੁੱਪ-ਸੀ ਮੁਕਾਬਲੇ ਵਿਚ ਭਾਰਤ ਨੂੰ ਪਾਕਿਸਤਾਨ ਤੋਂ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 6 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ‘ਤੇ 88 ਦੌੜਾਂ ਬਣਾਈਆਂ। ਇਸ ਵਿਚ ਸ਼ਸ਼ਾਂਕ ਸਿੰਘ ਦੀ 11 ਗੇਂਦਾਂ ‘ਤੇ ਖੇਡੀ ਗਈ 40 ਦੌੜਾਂ ਦੀ ਤੂਫ਼ਾਨੀ ਪਾਰੀ ਦਾ ਵੱਡਾ ਯੋਗਦਾਨ ਰਿਹਾ।ਜਵਾਬ ਵਿਚ ਪਾਕਿਸਤਾਨ ਨੇ ਸਿਰਫ਼ 3.5 ਓਵਰਾਂ ਵਿਚ 2 ਵਿਕਟਾਂ ਗੁਆ ਕੇ 92 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ।

ਸਲਾਮੀ ਬੱਲੇਬਾਜ਼ ਖਵਾਜਾ ਨਾਫੇ (12 ਗੇਂਦਾਂ ‘ਤੇ 41 ਦੌੜਾਂ) ਅਤੇ ਅੱਬਾਸ ਅਫ਼ਰੀਦੀ (8 ਗੇਂਦਾਂ ‘ਤੇ 35 ਦੌੜਾਂ) ਨੇ ਸਿਰਫ਼ 13 ਗੇਂਦਾਂ ਵਿਚ 59 ਦੌੜਾਂ ਦੀ ਤੇਜ਼ ਸਾਂਝੇਦਾਰੀ ਕਰਕੇ ਟੀਮ ਲਈ ਮਜ਼ਬੂਤ ਨੀਂਹ ਰੱਖੀ।ਪਾਕਿਸਤਾਨ ਦੀ ਪਾਰੀ ਦੇ ਪਹਿਲੇ ਹੀ ਓਵਰ ਵਿਚ ਅਫ਼ਰੀਦੀ ਵਲੋਂ ਕਰੁਨਾਲ ਪਾਂਡਿਆ ਦੀਆਂ ਗੇਂਦਾਂ ‘ਤੇ 5 ਛੱਕੇ ਲਗਾ ਮੈਚ ਦਾ ਪਾਸਾ ਪਲਟ ਦਿੱਤਾ ਅਤੇ ਭਾਰਤ ਨੂੰ ਮੁਕਾਬਲੇ ਤੋਂ ਬਾਹਰ ਕਰ ਦਿੱਤਾ।ਇਸ ਤੋਂ ਬਾਅਦ ਅਬਦੁਲ ਸਮਦ ਅਤੇ ਇਰਫਾਨ ਖ਼ਾਨ ਨੇ ਬਾਕੀ ਕਸਰ ਪੂਰੀ ਕਰਦਿਆਂ ਪਾਕਿਸਤਾਨ ਨੂੰ ਇਕ ਸ਼ਾਨਦਾਰ ਜਿੱਤ ਦਿਵਾਈ।

 

Ad Position 22
No active advertisement
ਪਿਛਲੀ ਖ਼ਬਰ ਆਸਕਰ ਲਈ ਨਾਮਜ਼ਦ ਬਾਰਬਰਾ ਬੈਰੀ ਦਾ 95 ਸਾਲ ਦੀ ਉਮਰ ਵਿਚ ਦਿਹਾਂਤ ਅਗਲੀ ਖ਼ਬਰ ਟੀ-20 ’ਚ ਭਾਰਤ ਦੀ ਦੂਜੀ ਸਭ ਤੋਂ ਵੱਡੀ ਹਾਰ
Ad Position 24