ਏਸ਼ਿਆਈ ਪੈਰਾ ਖੇਡਾਂ ’ ਚ ਭਾਰਤ ਦੀ ਸ਼ਾਨਦਾਰ ਸ਼ੁਰੂਆਤ
ਨਾਗੋਯਾ, 19 ਅਕਤੂਬਰ (ਏਜੰਸੀ)-ਏਸ਼ਿਆਈ ਪੈਰਾ ਖੇਡਾਂ ’ਚ ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਹਿਲੇ ਹੀ ਦਿਨ 4 ਵੱਖ-ਵੱਖ ਖੇਡਾਂ ਵਿਚੋਂ ਕੁੱਲ 11 ਤਗਮੇ (4 ਸੋਨਾ, 5 ਚਾਂਦੀ ਅਤੇ 2 ਕਾਂਸੀ) ਆਪਣੀ ਝੋਲੀ ਪਾਏ ਹਨ। ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਅੰਕ ਸੂਚੀ ’ਚ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ।
ਸ
ਸੌਮਿਆ
ਰਿੰਕੂ
ਨਿਸ਼ਾਦ
ਮੋਨਾ
20-10-2026
ਨਾਗੋਯਾ, 19 ਅਕਤੂਬਰ (ਏਜੰਸੀ)-ਏਸ਼ਿਆਈ ਪੈਰਾ ਖੇਡਾਂ ’ਚ ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਹਿਲੇ ਹੀ ਦਿਨ 4 ਵੱਖ-ਵੱਖ ਖੇਡਾਂ ਵਿਚੋਂ ਕੁੱਲ 11 ਤਗਮੇ (4 ਸੋਨਾ, 5 ਚਾਂਦੀ ਅਤੇ 2 ਕਾਂਸੀ) ਆਪਣੀ ਝੋਲੀ ਪਾਏ ਹਨ। ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਅੰਕ ਸੂਚੀ ’ਚ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਨਿਸ਼ਾਨੇਬਾਜ਼ੀ ’ਚ ਮੋਨਾ ਅਗਰਵਾਲ ਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ’ਚ ਹਮਵਤਨ ਅਵਨੀ ਲੇਖਰਾ ਨੂੰ ਪਛਾੜ ਕੇ ਸੋਨੇ ਦਾ ਤਗਮਾ ਜਿੱਤਿਆ। ਉਥੇ ਹੀ ਅਵਨੀ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਐਥਲੈਟਿਕਸ ਮੁਕਾਬਲਿਆਂ ’ਚ ਨਿਸ਼ਾਦ ਕੁਮਾਰ ਨੇ ਲੌਂਗ ਜੰਪ (ਲੰਬੀ ਛਾਲ) ’ਚ 7.11 ਮੀਟਰ ਦੀ ਛਾਲ ਲਗਾ ਕੇ ਸੋਨੇ ਦਾ ਤਗਮਾ, ਜਦਕਿ ਔਰਤਾਂ ਦੇ 1500 ਮੀਟਰ (ਟੀ-12/13) ਮੁਕਾਬਲੇ ’ਚ ਸੌਮਿਆ ਨੇ ਸੋਨਾ, ਵੈਂਕਟੇਸ਼ ਰਾਧਾ ਨੇ ਚਾਂਦੀ ਅਤੇ ਰਵੰਨੀ ਵਲਸਾਨੈਣੀ ਨੇ ਟੀ-11 ਵਰਗ ’ਚ ਕਾਂਸੀ ਦਾ ਤਗਮਾ ਜਿੱਤਿਆ। ਪੁਰਸ਼ਾਂ ਦੇ ਜੈਵਲਿਨ ਥਰੋਅ (ਐਫ਼ 46) ’ਚ ਰਿੰਕੂ ਨੇ 65.11 ਮੀਟਰ ਦੀ ਥਰੋਅ ਨਾਲ ਸੋਨਾ ਅਤੇ ਅਜੀਤ ਸਿੰਘ ਨੇ 65.02 ਮੀਟਰ ਨਾਲ ਚਾਂਦੀ, ਜੂਡੋ ’ਚ ਨੇਤਰਹੀਣ ਐਥਲੀਟ ਕੋਕਿਲਾ ਨੇ ਔਰਤਾਂ ਦੇ ਜੇ-2 (52 ਕਿਲੋ) ਵਿਚ ਚਾਂਦੀ ਅਤੇ ਕਪਿਲ ਪਰਮਾਰ ਨੇ ਪੁਰਸ਼ਾਂ ਦੇ ਜੇ-1 (70 ਕਿਲੋ) ਵਿਚ ਕਾਂਸੀ ਦਾ ਤਗਮਾ, ਤੈਰਾਕੀ ’ਚ ਰਵੀ ਕਾਰਤਿਕ ਬੁਡਿਗਿਨਾ ਨੇ ਚਾਂਦੀ ਦਾ ਤਗਮਾ ਜਿੱਤਿਆ। ਟੇਬਲ ਟੈਨਿਸ ਵਿਚ ਭਾਵਿਨਾ ਪਟੇਲ, ਪ੍ਰਾਚੀ ਪਾਂਡੇ ਅਤੇ ਸੋਨਲਬੇਨ ਨੇ ਸੈਮੀਫਾਈਨਲ ਵਿਚ ਪਹੁੰਚ ਕੇ ਤਗਮੇ ਪੱਕੇ ਕਰ ਲਏ ਹਨ। ਬੈਡਮਿੰਟਨ ਵਿਚ ਨਿਤੇਸ਼ ਕੁਮਾਰ ਅਤੇ ਤੁਲਸੀਮਤੀ ਮੁਰੂਗੇਸਨ ਦੀ ਜੋੜੀ ਨੇ ਵੀ ਮਿਕਸਡ ਡਬਲਜ਼ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਕੇ ਇਕ ਹੋਰ ਤਗਮਾ ਪੱਕਾ ਕੀਤਾ ਹੈ। ਪੁਰਸ਼ ਸਿੰਗਲਜ਼ ਵਿਚ ਨਿਤੇਸ਼ ਕੁਮਾਰ ਅਤੇ ਰਿਤਿਕ ਰਘੂਪਤੀ ਨੇ ਵੀ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ।