ਏਕਤਾ ਵਿਸ਼ਨੋਈ ਨੇ ਵਿਸ਼ਵ ਮਾਸਟਰਜ਼ ਪਾਵਰਲਿਫਟਿੰਗ ਚੈਂਪੀਅਨਸ਼ਿਪ ’ਚ 3 ਸੋਨ ਤਗਮੇ ਜਿੱਤੇ
ਨਵੀਂ ਦਿੱਲੀ, 19 ਅਕਤੂਬਰ (ਏਜੰਸੀ)-ਆਈ. ਆਰ.
ਨਵੀਂ ਦਿੱਲੀ, 19 ਅਕਤੂਬਰ (ਏਜੰਸੀ)-ਆਈ.ਆਰ.ਐਸ. ਅਧਿਕਾਰੀ ਏਕਤਾ ਵਿਸ਼ਨੋਈ, ਜੋ ਇਸ ਸਮੇਂ ਭਾਰਤ ਸਰਕਾਰ ਦੇ ਬਾਇਓਟੈਕਨਾਲੋਜੀ ਵਿਭਾਗ ਵਿਚ ਸੰਯੁਕਤ ਸਕੱਤਰ ਵਜੋਂ ਤਾਇਨਾਤ ਹਨ, ਨੇ ਅਮਰੀਕਾ ਦੇ ਨੇਵਾਡਾ ’ਚ ਕਰਵਾਈ ‘ਵਰਲਡ ਮਾਸਟਰਜ਼ ਕਲਾਸਿਕ ਐਂਡ ਇਕੁਇਪਡ ਪਾਵਰਲਿਫਟਿੰਗ ਚੈਂਪੀਅਨਸ਼ਿਪ’ ਵਿਚ ਤਿੰਨ ਸੋਨ ਤਗਮੇ ਜਿੱਤੇ ਹਨ। ਉਨ੍ਹਾਂ ਨੇ ਐਮ2 (50-59 ਸਾਲ) 57 ਕਿਲੋਗ੍ਰਾਮ ਭਾਰ ਵਰਗ ਵਿਚ ਕੁੱਲ 362.5 ਕਿਲੋਗ੍ਰਾਮ ਭਾਰ ਚੁੱਕ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿਚ ਕੈਨੇਡਾ ਅਤੇ ਜਪਾਨ ਦੇ ਖਿਡਾਰੀ ਵੀ ਸ਼ਾਮਿਲ ਸਨ। ਵਿਸ਼ਨੋਈ ਨੇ ਸਕੁਐਟ ਵਿਚ 130 ਕਿਲੋਗ੍ਰਾਮ, ਬੈਂਚ ਪ੍ਰੈੱਸ ਵਿਚ 72.5 ਕਿਲੋਗ੍ਰਾਮ ਅਤੇ ਡੈੱਡ-ਲਿਫਟ ਵਿਚ 160 ਕਿਲੋਗ੍ਰਾਮ ਭਾਰ ਚੁੱਕਿਆ। ਵਿਸ਼ਨੋਈ ਨੂੰ ਇਹ ਸੋਨ ਤਗਮੇ ਸਕੁਐਟ, ਡੈੱਡ-ਲਿਫਟ ਅਤੇ ਕੁੱਲ ਚੁੱਕੇ ਗਏ ਭਾਰ (ਓਵਰਆਲ ਵੇਟ) ਲਈ ਮਿਲੇ।