ਲੰਡਨ, 19 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੱਛਮੀ ਲੰਡਨ ਦੇ ਸਾਊਥਾਲ ਇਲਾਕੇ ਵਿਚ ਨੌਜਵਾਨ ਕਵਲਜੀਤ ਸਿੰਘ (20) ਵਲੋਂ ਖ਼ੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਸਕਰਨ ਸਿੰਘ ਨੇ ਦੱਸਿਆ ਕਿ ਕਵਲਜੀਤ ਸਿੰਘ ਦਾ ਸੰਬੰਧ ਹਰਿਆਣਾ ਸੂਬੇ ਦੇ ਜ਼ਿਲ੍ਹਾ ਕਰਨਾਲ ਦੀ ਤਹਿਸੀਲ ਇੰਦਰੀ ਅਧੀਨ ਪੈਂਦੇ ਪਿੰਡ ਧਮਨਹੇੜੀ ਨਾਲ ਹੈ। ਉਹ ਤਿੰਨ ਕੁ ਮਹੀਨੇ ਪਹਿਲਾਂ ਹੀ ਇੰਗਲੈਂਡ ਆਇਆ ਸੀ। ਪਰ ਇੱਥੇ ਉਸ ਨੂੰ ਕੰਮਕਾਜ ਵਾਲੀ ਥਾਂ ਤੋਂ ਤਨਖ਼ਾਹ ਨਹੀਂ ਮਿਲੀ ਅਤੇ ਉਹ ਹੋਰ ਵੀ ਕਈ ਕਾਰਨਾਂ ਕਰਕੇ ਪ੍ਰੇਸ਼ਾਨ ਸੀ। ਕਵਲਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਅੰਤਿਮ ਰਸਮਾਂ ਲਈ ਭਾਰਤ ਭੇਜਣ ਵਾਸਤੇ ਯਤਨ ਕੀਤੇ ਜਾ ਰਹੇ ਹਨ ।