15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

‘ ਆਈਸ ’ ਵਲੋਂ ਸੋਨੇ ਦੀਆਂ ਚੇਨਾਂ ਚੋਰੀ ਕਰਨ ਦੇ ਦੋਸ਼ ਹੇਠ ਰੋਮਾਨੀਆ ਦਾ ਜੋੜਾ ਗ੍ਰਿਫ਼ਤਾਰ

ਨਿਊਯਾਰਕ, 14 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਚਾਰ ਰਾਜਾਂ ਵਿਚ ਲੋਕਾਂ ਨੂੰ ਗੱਲਾਂ ਵਿਚ ਉਲਝਾ ਕੇ ਸੋਨੇ ਦੀਆਂ ਚੇਨਾਂ ਚੋਰੀ ਕਰਨ ਦੇ ਦੋਸ਼ ਹੇਠ ਰੋਮਾਨੀਆ ਦੇ ਇਕ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਊਯਾਰਕ ਦੀ ਨਾਸਾਊ ਕਾਊਂਟੀ ਪੁਲਿਸ ਨੇ ਰੂਡੀ ਲਾਕਾਟੂਸੂ ਅਤੇ ਉਸ ਦੀ ਪਤਨੀ ਮਿਰਾਬੇਲਾ ਲਾਕਾਟੂਸੂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਮਰੀਕੀ ਇਮੀਗ੍ਰੇਸ਼ਨ ਵਿਭਾਗ (ਆਈਸ) ਦੇ ਹਵਾਲੇ ਕਰ ਦਿੱਤਾ।

Ad Position 21
No active advertisement
ਰੂਡੀ ਲਾਕਾਟੂਸੂ ਤੇ ਮਿਰਾਬੇਲਾ ਲਾਕਾਟੂਸੂ 15-10-2026
ਨਿਊਯਾਰਕ, 14 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਚਾਰ ਰਾਜਾਂ ਵਿਚ ਲੋਕਾਂ ਨੂੰ ਗੱਲਾਂ ਵਿਚ ਉਲਝਾ ਕੇ ਸੋਨੇ ਦੀਆਂ ਚੇਨਾਂ ਚੋਰੀ ਕਰਨ ਦੇ ਦੋਸ਼ ਹੇਠ ਰੋਮਾਨੀਆ ਦੇ ਇਕ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਊਯਾਰਕ ਦੀ ਨਾਸਾਊ ਕਾਊਂਟੀ ਪੁਲਿਸ ਨੇ ਰੂਡੀ ਲਾਕਾਟੂਸੂ ਅਤੇ ਉਸ ਦੀ ਪਤਨੀ ਮਿਰਾਬੇਲਾ ਲਾਕਾਟੂਸੂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਮਰੀਕੀ ਇਮੀਗ੍ਰੇਸ਼ਨ ਵਿਭਾਗ (ਆਈਸ) ਦੇ ਹਵਾਲੇ ਕਰ ਦਿੱਤਾ। ਪੁਲਿਸ ਅਨੁਸਾਰ ਉਕਤ ਜੋੜੇ ਦੇ ਨਿਊਯਾਰਕ, ਨਿਊਜਰਸੀ, ਕਨੈਕਟੀਕਟ ਅਤੇ ਮੈਰੀਲੈਂਡ ਵਿਚ ਘੱਟੋ-ਘੱਟ 14 ਚੋਰੀ ਦੀਆਂ ਵਾਰਦਾਤਾਂ ਵਿਚ ਸ਼ਾਮਿਲ ਹੋਣ ਦੇ ਸ਼ੱਕ ਹੈ।ਜਾਂਚ ਵਿਚ ਸਾਹਮਣੇ ਆਇਆ ਕਿ ਦੋਵੇਂ ਕਾਰ ਵਿਚ ਸਵਾਰ ਹੋ ਕੇ ਰਾਹ ਜਾਂਦੇ ਲੋਕਾਂ ਕੋਲ ਰੁਕਦੇ ਅਤੇ ਰਸਤਾ ਪੁੱਛਣ ਦੇ ਬਹਾਨੇ ਗੱਲਬਾਤ ਸ਼ੁਰੂ ਕਰਦੇ ਸਨ। ਜਦੋਂ ਕੋਈ ਵਿਅਕਤੀ ਉਨ੍ਹਾਂ ਦੀ ਮਦਦ ਕਰਦਾ ਤਾਂ ਔਰਤ ਧੰਨਵਾਦ ਕਰਨ ਲਈ ਉਸ ਨੂੰ ਗਲੇ ਲਗਾਉਂਦੀ ਅਤੇ ਇਸੇ ਦੌਰਾਨ ਉਸ ਦੇ ਗਲ ਵਿਚੋਂ ਸੋਨੇ ਦੀ ਚੇਨ ਚੋਰੀ ਕਰ ਲੈਂਦੀ ਸੀ। ਇਸ ਤੋਂ ਬਾਅਦ ਦੋਵੇਂ ਕਾਰ ਵਿਚ ਬੈਠ ਕੇ ਉਥੋਂ ਚਲੇ ਜਾਂਦੇ ਸਨ। ਪੁਲਿਸ ਮੁਤਾਬਕ ਚੋਰੀ ਕੀਤੀਆਂ ਚੇਨਾਂ ਦੀ ਕੀਮਤ 2 ਹਜ਼ਾਰ ਤੋਂ 3 ਹਜ਼ਾਰ ਡਾਲਰ ਪ੍ਰਤੀ ਚੇਨ ਸੀ। ਦੋਵਾਂ ਖ਼ਿਲਾਫ਼ ਵੱਡੀ ਚੋਰੀ ਦੇ ਤਿੰਨ-ਤਿੰਨ ਦੋਸ਼ ਲਗਾਏ ਗਏ ਹਨ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਦੋਵੇਂ ਰੋਮਾਨੀਆ ਦੇ ਨਾਗਰਿਕ ਹਨ ਅਤੇ ਬਿਨਾਂ ਕਾਨੂੰਨੀ ਇਜਾਜ਼ਤ ਅਮਰੀਕਾ ਵਿਚ ਦਾਖ਼ਲ ਹੋਏ ਸਨ । ਹਾਲਾਂਕਿ, ਉਨ੍ਹਾਂ ਦੇ ਅਮਰੀਕਾ ਆਉਣ ਦੇ ਸਮੇਂ ਅਤੇ ਰਸਤੇ ਬਾਰੇ ਜਾਣਕਾਰੀ ਨਹੀਂ ਮਿਲੀ।ਗ੍ਰਹਿ ਸੁਰੱਖਿਆ ਮੰਤਰੀ ਮਾਰਕਵੇਨ ਮੁਲਿਨ ਨੇ ਕਿਹਾ ਕਿ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਦੋਵਾਂ ਨੂੰ ‘ਆਈਸ’ ਦੀ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਅਮਰੀਕਾ ਤੋਂ ਡਿਪੋਰਟ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਨਿਊਯਾਰਕ ਦੀ ਗਵਰਨਰ ਕੈਥੀ ਹੋਕੁਲ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਜ਼ਰੂਰੀ ਹੈ।ਵਿਭਾਗ ਅਨੁਸਾਰ ਨਿਊਯਾਰਕ ਵਿਚ ਚਲਾਈ ਗਈ ਵਿਸ਼ੇਸ਼ ਮੁਹਿੰਮ ‘ਆਪ੍ਰੇਸ਼ਨ ਰੌਟਨ ਐਪਲ’ ਤਹਿਤ 2,197 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ ਗੰਭੀਰ ਅਪਰਾਧਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਤੇ ਅਪਰਾਧਿਕ ਪਿਛੋਕੜ ਵਾਲੇ ਵਿਅਕਤੀ ਵੀ ਸ਼ਾਮਿਲ ਹਨ। ਫਿਲਹਾਲ ਜੋੜੇ ਖ਼ਿਲਾਫ਼ ਚੋਰੀ ਦੇ ਦੋਸ਼ਾਂ ਸੰਬੰਧੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਅਤੇ ਅਦਾਲਤ ਵਲੋਂ ਦੋਵਾਂ ਨੂੰ ਅਜੇ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਟਰੰਪ ਨੂੰ ਦੇਸ਼ ਨਾਲੋਂ ਆਪਣੀ ਦੌਲਤ ਦੀ ਵੱਧ ਚਿੰਤਾ ਅਗਲੀ ਖ਼ਬਰ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੇ ਅੰਤਰਰਾਸ਼ਟਰੀ ਗਰੋਹ ਦੇ ਆਗੂ ਨੇ ਕਬੂਲਿਆ ਜੁਰਮ
Ad Position 24