ਹੈਦਰਾਬਾਦ, 14 ਅਕਤੂਬਰ - ਭਾਰਤ ਅਤੇ ਵੈਸਟ ਇੰਡੀਜ਼ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਚੌਥੇ ਟੀ-20 ਮੈਚ ਵਿਚ ਵੈਸਟ ਇੰਡੀਜ਼ ਨੇ ਭਾਰਤ ਨੂੰ 24 ਦੌੜਾਂ ਨਾਲ ਹਰਾ ਦਿੱਤਾ। ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਹੈਦਰਾਬਾਦ ਵਿਖੇ ਹੋਏ ਇਸ ਮੈਚ ਵਿਚ ਟਾਸ ਜਿੱਤ ਕੇ ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਵੈਸਟ ਇੰਡੀਜ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ । ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟ ਇੰਡੀਜ਼ ਨੇ 3 ਵਿਕਟਾਂ ਦੇ ਨੁਕਸਾਨ 'ਤੇ 247 ਦੌੜਾਂ ਬਣਾਈਆਂ। ਜਵਾਬ ਵਿਚ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਟੀਮ 9 ਵਿਕਟਾਂ ਦੇ ਨੁਕਸਾਨ 'ਤੇ 19.3 ਓਵਰਾਂ ਵਿਚ 223 ਦੌੜਾਂ ਹੀ ਬਣਾ ਸਕੀ। ਭਾਰਤ ਵਲੋਂ ਸੰਜੂ ਸੈਮਸਨ ਨੇ ਸਭ ਤੋਂ ਵੱਧ 56 (23 ਗੇਂਦਾਂ) ਦੌੜਾਂ ਬਣਾਈਆਂ।ਵੈਸਟ ਇੰਡੀਜ਼ ਦੇ ਸਲਾਮੀ ਬੱਲੇਬਾਜ਼ ਸ਼ਾਈ ਹੋਪ ਨੂੰ ਉਸ ਦੇ ਸ਼ਾਨਦਾਰ ਬੱਲੇਬਾਜ਼ੀ 102 ( 50 ਗੇਂਦਾਂ) ਲਈ ਪਲੇਅਰ ਆਫ਼ ਦ ਮੈਚ ਚੁਣਿਆ ਗਿਆ।
ਇਸ ਜਿੱਤ ਦੇ ਨਾਲ ਹੀ 5 ਮੈਚਾਂ ਦੀ ਲੜੀ 2-2 ਨਾਲ ਬਰਾਬਰ ਹੋ ਗਈ ਹੈ। ਲੜੀ ਦਾ 5ਵਾਂ ਤੇ ਫ਼ੈਸਲਾਕੁੰਨ ਮੈਚ 17 ਅਕਤੂਬਰ ਨੂੰ ਐਮ ਚਿੰਨਾਸਵਾਮੀ ਸਟੇਡੀਅਮ ਬੈਂਗਲੁਰੂ ਵਿਖੇ ਹੋਵੇਗਾ ਤੇ ਦੋਵਾਂ ਟੀਮਾਂ ਦੀਆਂ ਨਜ਼ਰਾਂ ਇਹ ਮੈਚ ਜਿੱਤ ਕੇ ਲੜੀ ਉੱਪਰ ਕਬਜ਼ਾ ਕਰਨ 'ਤੇ ਹੋਣਗੀਆਂ।
ਤਾਜ਼ਾ ਖ਼ਬਰਾਂ
Free
ਚੌਥੇ ਟੀ-20 ''ਚ ਵੈਸਟ ਇੰਡੀਜ਼ ਨੇ 24 ਦੌੜਾਂ ਨਾਲ ਹਰਾਇਆ ਭਾਰਤ ਨੂੰ, ਲੜੀ 2-2 ਨਾਲ ਕੀਤੀ ਬਰਾਬਰ
ਹੈਦਰਾਬਾਦ, 14 ਅਕਤੂਬਰ - ਭਾਰਤ ਅਤੇ ਵੈਸਟ ਇੰਡੀਜ਼ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਚੌਥੇ ਟੀ-20 ਮੈਚ ਵਿਚ ਵੈਸਟ ਇੰਡੀਜ਼ ਨੇ ਭਾਰਤ ਨੂੰ 24 ਦੌੜਾਂ...
ਅਜੀਤ ਡੈਸਕ
14-10-2026