14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

‘ ਸਰੀ ਰਨਰਜ਼ ’ ਵਲੋਂ ਕਰਵਾਈ ਮੈਰਾਥਾਨ ਦੌਰਾਨ ਵੱਡੀ ਗਿਣਤੀ ’ ਚ ਦੌੜਾਕਾਂ ਨੇ ਹਿੱਸਾ ਲਿਆ

ਵੈਨਕੂਵਰ, 14 ਅਕਤੂਬਰ (ਮਲਕੀਤ ਸਿੰਘ)- ‘ਸਰੀ ਰਨਰਜ’ ਵੱਲੋਂ ਸਥਾਨਕ ਵੱਖ-ਵੱਖ ਭਾਈਚਾਰਿਆਂ ਦੇ ਸਹਿਯੋਗ ਨਾਲ ਸਰੀ ਦੇ ਬੇਅਰ ਕਰੀਕ ਪਾਰਕ ਵਿਚ ਇੱਕ ਮੈਰਾਥਾਨ ਦੌੜ ਕਰਵਾਈ ਗਈ, ਜਿਸ ’ਚ ਤਕਰੀਬਨ 200 ਦੇ ਕਰੀਬ ਦੌੜਾਕਾਂ ਨੇ ਹਿੱਸਾ ਲਿਆ। ਪ੍ਰਬੰਧਕ ਸਿਮਰ ਸਿੰਘ ਬਟਾਲੀਆ ਨੇ ਦੱਸਿਆ ਕਿ ਤਕਰੀਬਨ ਇੱਕ ਸਾਲ ਪਹਿਲਾਂ ਤੋਂ ਹੋਂਦ ਵਿਚ ਆਈ ‘ਸਰੀ ਰਨਰਜ’ ਦੇ ਪ੍ਰਬੰਧਕਾਂ ਦੀ ਇਹ ਇੱਛਾ ਸੀ ਕਿ ਸਰੀ ਵਿਚ ਵੱਡੀ ਮੈਰਾਥਨ ਕਰਵਾਈ ਜਾਵੇ।

Ad Position 21
No active advertisement
ਅਜੀਤ ਡੈਸਕ 15-10-2026
ਵੈਨਕੂਵਰ, 14 ਅਕਤੂਬਰ (ਮਲਕੀਤ ਸਿੰਘ)- ‘ਸਰੀ ਰਨਰਜ’ ਵੱਲੋਂ ਸਥਾਨਕ ਵੱਖ-ਵੱਖ ਭਾਈਚਾਰਿਆਂ ਦੇ ਸਹਿਯੋਗ ਨਾਲ ਸਰੀ ਦੇ ਬੇਅਰ ਕਰੀਕ ਪਾਰਕ ਵਿਚ ਇੱਕ ਮੈਰਾਥਾਨ ਦੌੜ ਕਰਵਾਈ ਗਈ, ਜਿਸ ’ਚ ਤਕਰੀਬਨ 200 ਦੇ ਕਰੀਬ ਦੌੜਾਕਾਂ ਨੇ ਹਿੱਸਾ ਲਿਆ। ਪ੍ਰਬੰਧਕ ਸਿਮਰ ਸਿੰਘ ਬਟਾਲੀਆ ਨੇ ਦੱਸਿਆ ਕਿ ਤਕਰੀਬਨ ਇੱਕ ਸਾਲ ਪਹਿਲਾਂ ਤੋਂ ਹੋਂਦ ਵਿਚ ਆਈ ‘ਸਰੀ ਰਨਰਜ’ ਦੇ ਪ੍ਰਬੰਧਕਾਂ ਦੀ ਇਹ ਇੱਛਾ ਸੀ ਕਿ ਸਰੀ ਵਿਚ ਵੱਡੀ ਮੈਰਾਥਨ ਕਰਵਾਈ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੈਰਾਥਾਨ ਦਾ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਆਮ ਵਰਗ ਦੇ ਉਮਰ ਦੇ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰਨਾ ਸੀ। ਮੈਰਾਥਨ ਦੌੜ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੀ ਸਰੀ ਦੀ ਮੌਜੂਦਾ ਮੇਅਰ ਬ੍ਰੈਡਾਂ ਲੌਕ, ਸਰੀ ਇਮੈਜਨ ਵਲੋਂ ਕੌਂਸਲਰ ਉਮੀਦਵਾਰ ਪਰਮਿੰਦਰ ਚੌਹਾਨ , ਜੈਸੀ ਸੁਨੜ, ਚੜ੍ਹਦੀ ਕਲਾ ਬ੍ਰਦਰਹੁਡਜ ਵੈਲਫੇਅਰ ਐਸੋਸੀਏਸ਼ਨ ਦੇ ਫਾਊਂਡਰ ਜਸਵਿੰਦਰ ਸਿੰਘ ਦਿਲਾਵਰੀ ਵਲੋਂ ਵਿਸ਼ੇਸ਼ ਹਾਜ਼ਰੀ ਭਰ ਕੇ ਜਿੱਥੇ ਦੌੜਾਕਾਂ ਦੀ ਹੌਸਲਾ-ਅਫਜਾਈ ਕੀਤੀ, ਉੱਥੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕਰਦਿਆ ਭਵਿੱਖ ਵਿਚ ਵੀ ਅਜਿਹੇ ਯਤਨ ਕਰਦੇ ਰਹਿਣ ਦੀ ਆਸ ਪ੍ਰਗਟ ਕੀਤੀ।
Ad Position 22
No active advertisement
ਪਿਛਲੀ ਖ਼ਬਰ ਜੁਨ ਤਾਕਾਹਾਸ਼ੀ ਆਪਣੀ ਬੰਸਰੀ ਵਜਾਉਂਦੇ ਹੋਏ 5 ਸਾਲ ਪਹਿਲਾਂ ਨਦੀ ’ ਚ ਰੁੜ੍ਹੀ ਬੰਸਰੀ ਮੁੜ ਲੱਭਣ ਮਗਰੋਂ ਸੰਗੀਤਕਾਰ ਨੂੰ... ਅਗਲੀ ਖ਼ਬਰ ਸੇਫ ਸਰੀ ਸਲੇਟ ਦੇ ਉਮੀਦਵਾਰਾਂ ਦੇ ਹੱਕ ’ ਚ ਚੋਣ ਰੈਲੀ
Ad Position 24