14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਵਰਿੰਦਰ ਸ਼ਰਮਾ ਵਰਲਡ ਬੁੱਕ ਆਫ਼ ਰਿਕਾਰਡਜ਼ ਯੂ . ਕੇ . ਦੇ ਚੇਅਰਮੈਨ ਬਣੇ

ਲੰਡਨ, 14 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਉਘੇ ਭਾਰਤੀ ਮੂਲ ਦੇ ਸਿਆਸੀ ਆਗੂ ਅਤੇ ਈਲਿੰਗ ਸਾਊਥਾਲ ਤੋਂ ਪੰਜ ਵਾਰ ਸੰਸਦ ਮੈਂਬਰ ਚੁਣੇ ਗਏ ਵਰਿੰਦਰ ਸ਼ਰਮਾ ਨੂੰ ਵਰਲਡ ਬੁੱਕ ਆਫ਼ ਰਿਕਾਰਡਜ਼, ਯੂਨਾਈਟਿਡ ਕਿੰਗਡਮ (ਯੂ. ਕੇ.)

Ad Position 21
No active advertisement
ਅਜੀਤ ਡੈਸਕ 15-10-2026
ਲੰਡਨ, 14 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਉਘੇ ਭਾਰਤੀ ਮੂਲ ਦੇ ਸਿਆਸੀ ਆਗੂ ਅਤੇ ਈਲਿੰਗ ਸਾਊਥਾਲ ਤੋਂ ਪੰਜ ਵਾਰ ਸੰਸਦ ਮੈਂਬਰ ਚੁਣੇ ਗਏ ਵਰਿੰਦਰ ਸ਼ਰਮਾ ਨੂੰ ਵਰਲਡ ਬੁੱਕ ਆਫ਼ ਰਿਕਾਰਡਜ਼, ਯੂਨਾਈਟਿਡ ਕਿੰਗਡਮ (ਯੂ.ਕੇ.) ਦਾ ਚੇਅਰਮੈਨ ਬਣਾਇਆ ਗਿਆ ਹੈ। ਸੰਸਥਾ ਵਲੋਂ ਉਨ੍ਹਾਂ ਦੀ ਲੰਬੀ ਜਨਤਕ ਸੇਵਾ, ਸਮਾਜ ਭਲਾਈ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪਾਏ ਯੋਗਦਾਨ ਨੂੰ ਮਾਨਤਾ ਦਿੰਦਿਆਂ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।ਵਰਿੰਦਰ ਸ਼ਰਮਾ ਪਿਛਲੇ ਲਗਭਗ ਦਸ ਸਾਲਾਂ ਤੋਂ ਇਸ ਸੰਸਥਾ ਨਾਲ ਸਰਪ੍ਰਸਤ ਵਜੋਂ ਜੁੜੇ ਹੋਏ ਹਨ। ਸੰਸਥਾ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੰਤੋਸ਼ ਸ਼ੁਕਲਾ ਦੀ ਅਗਵਾਈ ਹੇਠ ਵਰਲਡ ਬੁੱਕ ਆਫ਼ ਰਿਕਾਰਡਜ਼ ਵਲੋਂ ਸਿੱਖਿਆ, ਸਿਹਤ, ਸੱਭਿਆਚਾਰ, ਸਮਾਜ ਸੇਵਾ, ਲੋਕ ਪ੍ਰਸ਼ਾਸਨ ਅਤੇ ਹੋਰ ਖੇਤਰਾਂ ਵਿੱਚ ਵਿਲੱਖਣ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਸਨਮਾਨਿਤ ਕੀਤਾ ਜਾਂਦਾ ਹੈ।ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਮੰਡਾਲੀ ਨਾਲ ਸੰਬੰਧਿਤ ਵਰਿੰਦਰ ਸ਼ਰਮਾ ਸਾਲ 1968 ਵਿਚ ਬਰਤਾਨੀਆ ਆਏ ਸਨ। ਉਨ੍ਹਾਂ ਨੇ ਆਪਣਾ ਕੰਮਕਾਜੀ ਜੀਵਨ ਬੱਸ ਕੰਡਕਟਰ ਵਜੋਂ ਸ਼ੁਰੂ ਕੀਤਾ। ਇਸ ਤੋਂ ਬਾਅਦ ਉਹ ਮਜ਼ਦੂਰ ਯੂਨੀਅਨ ਲਹਿਰ ਨਾਲ ਜੁੜੇ ਅਤੇ ਟਰੇਡ ਯੂਨੀਅਨ ਸਕਾਲਰਸ਼ਿਪ ਰਾਹੀਂ ਲੰਡਨ ਸਕੂਲ ਆਫ਼ ਇਕਨਾਮਿਕਸ ਵਿਚ ਅੱਗੇ ਦੀ ਪੜ੍ਹਾਈ ਕੀਤੀ। ਸਿਆਸਤ ਵਿਚ ਸਰਗਰਮ ਹੋਣ ਤੋਂ ਬਾਅਦ ਉਹ ਲੰਡਨ ਬੋਰੋ ਆਫ਼ ਈਲਿੰਗ ਵਿਚ ਲਗਭਗ 25 ਸਾਲ ਕੌਂਸਲਰ ਰਹੇ ਅਤੇ ਮੇਅਰ ਵਜੋਂ ਵੀ ਸੇਵਾਵਾਂ ਨਿਭਾਈਆਂ। ਜੁਲਾਈ 2007 ਵਿਚ ਉਨ੍ਹਾਂ ਨੇ ਲੇਬਰ ਪਾਰਟੀ ਦੀ ਟਿਕਟ ’ਤੇ ਈਲਿੰਗ ਸਾਊਥਾਲ ਦੀ ਜ਼ਿਮਨੀ ਚੋਣ ਜਿੱਤ ਕੇ ਪਹਿਲੀ ਵਾਰ ਬਰਤਾਨਵੀ ਸੰਸਦ ਵਿਚ ਕਦਮ ਰੱਖਿਆ। ਇਸ ਤੋਂ ਬਾਅਦ ਉਹ ਲਗਾਤਾਰ ਚਾਰ ਵਾਰ ਮੁੜ ਚੁਣੇ ਗਏ ਅਤੇ ਮਈ 2024 ਤੱਕ ਲਗਭਗ 17 ਸਾਲ ਸੰਸਦ ਮੈਂਬਰ ਰਹੇ।ਆਪਣੇ ਸੰਸਦੀ ਕਾਰਜਕਾਲ ਦੌਰਾਨ ਵਰਿੰਦਰ ਸ਼ਰਮਾ ਨੇ ਮਨੁੱਖੀ ਅਧਿਕਾਰਾਂ, ਸਿਹਤ ਸੇਵਾਵਾਂ, ਸਮਾਜਿਕ ਨਿਆਂ, ਅੰਤਰਰਾਸ਼ਟਰੀ ਵਿਕਾਸ ਅਤੇ ਭਾਰਤ-ਬਰਤਾਨੀਆ ਸਬੰਧਾਂ ਨੂੰ ਮਜ਼ਬੂਤ ਬਣਾਉਣ ਸਮੇਤ ਵੱਖ-ਵੱਖ ਮੁੱਦਿਆਂ ’ਤੇ ਕੰਮ ਕੀਤਾ। ਉਹ ਪ੍ਰਵਾਸੀ ਭਾਰਤੀ ਭਾਈਚਾਰੇ ਅਤੇ ਸਥਾਨਕ ਲੋਕਾਂ ਦੇ ਮਸਲਿਆਂ ਨੂੰ ਸੰਸਦ ਵਿੱਚ ਉਠਾਉਣ ਲਈ ਵੀ ਜਾਣੇ ਜਾਂਦੇ ਰਹੇ ਹਨ।ਵਰਲਡ ਬੁੱਕ ਆਫ਼ ਰਿਕਾਰਡਜ਼ ਨਾਲ ਆਪਣੇ ਲੰਬੇ ਸਬੰਧ ਦੌਰਾਨ ਉਨ੍ਹਾਂ ਨੇ ਸੰਸਥਾ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਅੱਗੇ ਵਧਾਉਣ ਲਈ ਮਾਰਗਦਰਸ਼ਨ ਅਤੇ ਸਹਿਯੋਗ ਦਿੱਤਾ ਹੈ।ਸੰਸਥਾ ਅਨੁਸਾਰ ਵਰਿੰਦਰ ਸ਼ਰਮਾ ਦੇ ਜਨਤਕ ਜੀਵਨ ਦੇ ਤਜਰਬੇ ਅਤੇ ਅੰਤਰਰਾਸ਼ਟਰੀ ਸੰਪਰਕਾਂ ਨਾਲ ਦੁਨੀਆ ਭਰ ਵਿੱਚ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨੂੰ ਹੋਰ ਮਜ਼ਬੂਤੀ ਮਿਲੇਗੀ।
Ad Position 22
No active advertisement
ਪਿਛਲੀ ਖ਼ਬਰ ਨੀਟਾ ਮਾਛੀਕੇ ਦੀ ਪੁਸਤਕ ‘ਅਮਰੀਕੀ ਟਰੱਕਨਾਮਾ’ ਉਤੇ ਵਿਚਾਰ-ਗੋਸ਼ਟੀ ਅਗਲੀ ਖ਼ਬਰ ਸਕਾਟਲੈਂਡ ਦੀਆਂ ਸਿਹਤ ਸੇਵਾਵਾਂ ਦੀ ਹਾਲਤ ਚਿੰਤਾਜਨਕ , ਐਮਰਜੈਂਸੀ ਮਰੀਜ਼ਾਂ ਦੀ ਉਡੀਕ ਨੇ ਤੋੜੇ ਰਿਕਾਰਡ
Ad Position 24