11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਟਰੰਪ ਵਲੋਂ ਐਲਨ ਮਸਕ, ਸੱਤਿਆ ਨਡੇਲਾ ਸਮੇਤ 6 ਤਕਨਾਲੋਜੀ ਹਸਤੀਆਂ ਦਾ ਰਾਸ਼ਟਰੀ ਸਨਮਾਨ

ਨਿਊਯਾਰਕ, 11 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ 6 ਪ੍ਰਮੁੱਖ ਹਸਤੀਆਂ ਨੂੰ ਦੇਸ਼ ਦੇ ਉੱਚ ਰਾਸ਼ਟਰੀ ਸਨਮਾਨਾਂ ਨਾਲ ਸਨਮਾਨਿਤ ਕੀਤਾ। ਇਨ੍ਹਾਂ ਵਿਚ ਟੇਸਲਾ ਅਤੇ ਸਪੇਸਐਕਸ ਦੇ ਮੁਖੀ ਐਲਨ ਮਸਕ, ਮਾਈਕ੍ਰੋਸਾਫਟ ਦੇ ਸੱਤਿਆ ਨਡੇਲਾ ਅਤੇ ਐਨਵੀਡੀਆ ਦੇ ਜੈਨਸਨ ਹੁਆਂਗ ਸਮੇਤ ਅਮਰੀਕਾ ਦੀਆਂ ਵੱਡੀਆਂ ਤਕਨਾਲੋਜੀ ਕੰਪਨੀਆਂ ਦੇ ਆਗੂ ਸ਼ਾਮਿਲ ਸਨ।

Ad Position 21
No active advertisement
ਐਲਨ ਮਸਕ ਤੇ ਹੋਰਨਾਂ ਤਕਨਾਲੋਜੀ ਹਸਤੀਆਂ ਨੂੰ ਸਨਮਾਨਿਤ ਕਰਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ। 12-10-2026
ਨਿਊਯਾਰਕ, 11 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ 6 ਪ੍ਰਮੁੱਖ ਹਸਤੀਆਂ ਨੂੰ ਦੇਸ਼ ਦੇ ਉੱਚ ਰਾਸ਼ਟਰੀ ਸਨਮਾਨਾਂ ਨਾਲ ਸਨਮਾਨਿਤ ਕੀਤਾ। ਇਨ੍ਹਾਂ ਵਿਚ ਟੇਸਲਾ ਅਤੇ ਸਪੇਸਐਕਸ ਦੇ ਮੁਖੀ ਐਲਨ ਮਸਕ, ਮਾਈਕ੍ਰੋਸਾਫਟ ਦੇ ਸੱਤਿਆ ਨਡੇਲਾ ਅਤੇ ਐਨਵੀਡੀਆ ਦੇ ਜੈਨਸਨ ਹੁਆਂਗ ਸਮੇਤ ਅਮਰੀਕਾ ਦੀਆਂ ਵੱਡੀਆਂ ਤਕਨਾਲੋਜੀ ਕੰਪਨੀਆਂ ਦੇ ਆਗੂ ਸ਼ਾਮਿਲ ਸਨ। ਇਹ ਪਹਿਲੀ ਵਾਰ ਸੀ, ਜਦੋਂ ਟਰੰਪ ਨੇ ਆਪਣੇ ਰਾਸ਼ਟਰਪਤੀ ਕਾਰਜਕਾਲਾਂ ਦੌਰਾਨ ਇਹ ਸਨਮਾਨ ਪ੍ਰਦਾਨ ਕੀਤੇ।ਵਾਸ਼ਿੰਗਟਨ ਡੀਸੀ ਵਿਚ ਕਰਵਾਏ ਗਏ ਵਿਗਿਆਨ ਅਤੇ ਤਕਨਾਲੋਜੀ ਸੰਮੇਲਨ ਦੌਰਾਨ ਟਰੰਪ ਨੇ ਐਲਨ ਮਸਕ, ਗੂਗਲ ਦੇ ਸਹਿ-ਸੰਸਥਾਪਕ ਸਰਗੇਈ ਬ੍ਰਿਨ, ਐਨਵੀਡੀਆ ਦੇ ਮੁਖੀ ਜੈਨਸਨ ਹੁਆਂਗ ਅਤੇ ਏ.ਐੱਮ.ਡੀ. ਦੀ ਮੁੱਖ ਕਾਰਜਕਾਰੀ ਅਧਿਕਾਰੀ ਲੀਸਾ ਸੂ ਨੂੰ ਨੈਸ਼ਨਲ ਮੈਡਲ ਆਫ਼ ਸਾਇੰਸ ਨਾਲ ਸਨਮਾਨਿਤ ਕੀਤਾ। ਮਾਈਕ੍ਰੋਸਾਫਟ ਦੇ ਮੁਖੀ ਸੱਤਿਆ ਨਡੇਲਾ ਅਤੇ ਡੈੱਲ ਟੈਕਨਾਲੋਜੀਜ਼ ਦੇ ਮੁਖੀ ਮਾਈਕਲ ਡੈੱਲ ਨੂੰ ਨੈਸ਼ਨਲ ਮੈਡਲ ਆਫ਼ ਟੈਕਨਾਲੋਜੀ ਐਂਡ ਇਨੋਵੇਸ਼ਨ ਦਿੱਤਾ ਗਿਆ।ਵਾਈਟ ਹਾਊਸ ਦੀ ਬੁਲਾਰਨ ਲਿਜ਼ ਹਿਊਸਟਨ ਨੇ ਕਿਹਾ ਕਿ ਅਮਰੀਕੀ ਸਰਕਾਰ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਇਨ੍ਹਾਂ ਆਗੂਆਂ ਦੇ ਯੋਗਦਾਨ ਦੀ ਕਦਰ ਕਰਦੀ ਹੈ। ਉਨ੍ਹਾਂ ਮੁਤਾਬਕ ਇਨ੍ਹਾਂ ਦੀਆਂ ਪ੍ਰਾਪਤੀਆਂ ਅਮਰੀਕਾ ਨੂੰ ਨਵੀਆਂ ਖੋਜਾਂ ਅਤੇ ਆਧੁਨਿਕ ਤਕਨਾਲੋਜੀ ਵਿਚ ਦੁਨੀਆ ਦੀ ਅਗਵਾਈ ਕਰਨ ਵਿਚ ਮਦਦ ਕਰ ਰਹੀਆਂ ਹਨ।ਜ਼ਿਕਰਯੋਗ ਹੈ ਕਿ ਸਮਾਗਮ ਵਿਚ ਐਲਨ ਮਸਕ ਦੀ ਸ਼ਮੂਲੀਅਤ ਖਾਸ ਚਰਚਾ ਦਾ ਵਿਸ਼ਾ ਰਹੀ। ਪਿਛਲੇ ਸਾਲ ਸਰਕਾਰੀ ਖਰਚਿਆਂ ਵਿਚ ਕਟੌਤੀ ਨਾਲ ਜੁੜੇ ਵਿਭਾਗ ‘ਡੋਜ’ ਤੋਂ ਵੱਖ ਹੋਣ ਮਗਰੋਂ ਮਸਕ ਅਤੇ ਟਰੰਪ ਦੇ ਸੰਬੰਧਾਂ ਵਿਚ ਤਣਾਅ ਪੈਦਾ ਹੋ ਗਿਆ ਸੀ।
Ad Position 22
No active advertisement
ਪਿਛਲੀ ਖ਼ਬਰ ਭਾਰਤ ਨੇ ਵੈਸਟ ਇੰਡੀਜ਼ ਨੂੰ 14 ਦੌੜਾਂ ਨਾਲ ਹਰਾਇਆ ਅਗਲੀ ਖ਼ਬਰ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਜੀਵਨ ’ ਤੇ ਆਧਾਰਿਤ ਨਾਟਕ ਦੀ ਸਫ਼ਲ ਪੇਸ਼ਕਾਰੀ
Ad Position 24