11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਬਰੈਂਡਾਂ ਲੌਕ ਦਾ ਮੇਅਰ ਵਜੋਂ ਨਿਭਾਇਆ ਗਿਆ ਕਾਰਜਕਾਲ ਸ਼ਲਾਘਾਯੋਗ-ਇੰਦਾ ਰਾਏਕੋਟੀ

ਵੈਨਕੂਵਰ, 11 ਅਕਤੂਬਰ (ਮਲਕੀਤ ਸਿੰਘ)-ਸਰੀ ਦੇ ਉੱਘੇ ਸਮਾਜਸੇਵੀ ਅਤੇ ਪੰਜਾਬੀ ਲੇਖਕ ਇੰਦਾ ਰਾਏਕੋਟੀ ਨੇ ਕਿਹਾ ਹੈ ਕਿ ਸਰੀ ਦੀ ਮੌਜੂਦਾ ਮੇਅਰ ਅਤੇ ਸਰੀ ਕਨੈਕਟ ਸਲੇਟ ਵਲੋਂ ਮੁੜ ਮੇਅਰ ਦੀ ਚੋਣ ਲੜ ਰਹੀ ਉਮੀਦਵਾਰ ਬਰੈਡਾਂ ਲੌਕ ਵਲੋਂ ਮੇਅਰ ਵਜੋਂ ਨਿਭਾਇਆ ਗਿਆ ਕਾਰਜਕਾਲ ਸ਼ਲਾਘਾਯੋਗ ਸੀ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਏਕੋਟੀ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਜਦੋਂ ਜਦੋਂ ਸਰੀ ਦੇ ਵੱਖ-ਵੱਖ ਕਾਰੋਬਾਰੀਆਂ ਨੂੰ ਕੁਝ ਗੈਂਗਸਟਰਾਂ ਵਲੋਂ ਧਮਕੀਆਂ, ਫਿਰੌਤੀਆਂ ਅਤੇ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਦਾ ਦੌਰ ਸਿਖਰ ਤੇ ਪਹੁੰਚ ਚੁੱਕਾ ਸੀ ਤਾਂ ਸਰੀ ਦੀ ਮੌਜੂਦਾ ਮੇਅਰ ਬ੍ਰੈਡਾਂ ਲੌਕ ਨੇ ਬੜੀ ਦਲੇਰੀ ਨਾਲ ਐਮਰਜੈਂਸੀ ਐਲਾਨ ਕਰਕੇ ਇਕ ਦਲੇਰਾਨਾ ਫੈਸਲਾ ਕੀਤਾ ਗਿਆ ਸੀ, ਜਿਸ ਮਗਰੋਂ ਉਨ੍ਹਾਂ ਨੂੰ ਫੈਡਰਲ ਪੱਧਰ ਅਤੇ ਸੁਬਾਈ ਪੱਧਰ ਤੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ।

Ad Position 21
No active advertisement
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇੰਦਾ ਰਾਏਕੋਟੀ। 12-10-2026
ਵੈਨਕੂਵਰ, 11 ਅਕਤੂਬਰ (ਮਲਕੀਤ ਸਿੰਘ)-ਸਰੀ ਦੇ ਉੱਘੇ ਸਮਾਜਸੇਵੀ ਅਤੇ ਪੰਜਾਬੀ ਲੇਖਕ ਇੰਦਾ ਰਾਏਕੋਟੀ ਨੇ ਕਿਹਾ ਹੈ ਕਿ ਸਰੀ ਦੀ ਮੌਜੂਦਾ ਮੇਅਰ ਅਤੇ ਸਰੀ ਕਨੈਕਟ ਸਲੇਟ ਵਲੋਂ ਮੁੜ ਮੇਅਰ ਦੀ ਚੋਣ ਲੜ ਰਹੀ ਉਮੀਦਵਾਰ ਬਰੈਡਾਂ ਲੌਕ ਵਲੋਂ ਮੇਅਰ ਵਜੋਂ ਨਿਭਾਇਆ ਗਿਆ ਕਾਰਜਕਾਲ ਸ਼ਲਾਘਾਯੋਗ ਸੀ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਏਕੋਟੀ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਜਦੋਂ ਜਦੋਂ ਸਰੀ ਦੇ ਵੱਖ-ਵੱਖ ਕਾਰੋਬਾਰੀਆਂ ਨੂੰ ਕੁਝ ਗੈਂਗਸਟਰਾਂ ਵਲੋਂ ਧਮਕੀਆਂ, ਫਿਰੌਤੀਆਂ ਅਤੇ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਦਾ ਦੌਰ ਸਿਖਰ ਤੇ ਪਹੁੰਚ ਚੁੱਕਾ ਸੀ ਤਾਂ ਸਰੀ ਦੀ ਮੌਜੂਦਾ ਮੇਅਰ ਬ੍ਰੈਡਾਂ ਲੌਕ ਨੇ ਬੜੀ ਦਲੇਰੀ ਨਾਲ ਐਮਰਜੈਂਸੀ ਐਲਾਨ ਕਰਕੇ ਇਕ ਦਲੇਰਾਨਾ ਫੈਸਲਾ ਕੀਤਾ ਗਿਆ ਸੀ, ਜਿਸ ਮਗਰੋਂ ਉਨ੍ਹਾਂ ਨੂੰ ਫੈਡਰਲ ਪੱਧਰ ਅਤੇ ਸੁਬਾਈ ਪੱਧਰ ਤੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ। ਪਰੰਤੂ ਇਸ ਦੇ ਬਾਵਜੂਦ ਵੀ ਸਰੀ ਦੇ ਲੋਕਾਂ ਦੀ ਖਾਤਰ ਉਨ੍ਹਾਂ ਵਲੋਂ ਆਪਣੇ ਇਸ ਅਹਿਮ ਫੈਸਲੇ ਨੂੰ ਕਾਇਮ ਰੱਖਿਆ ਗਿਆ। ਅਖੀਰ ’ਚ ਉਨ੍ਹਾਂ ਸਰੀ ਦੇ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰੀ ਦੇ ਸੁਰੱਖਿਅਤ ਭਵਿੱਖ ਲਈ ਸਰੀ ਕਨੈਕਟ ਦੀ ਉਮੀਦਵਾਰ ਬ੍ਰੈਡਾ ਲੌਕ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਸਾਥ ਦੇਣ।
Ad Position 22
No active advertisement
ਪਿਛਲੀ ਖ਼ਬਰ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਜੀਵਨ ’ ਤੇ ਆਧਾਰਿਤ ਨਾਟਕ ਦੀ ਸਫ਼ਲ ਪੇਸ਼ਕਾਰੀ ਅਗਲੀ ਖ਼ਬਰ ਬੁਖਲਾਟ ‘ਚ ਆਏ ਵਿਰੋਧੀ ਹੁਣ ਗੁੰਮਰਾਹਕਰਨ ਹਰਕਤਾਂ ਕਰਵਾ ਰਹੇ ਨੇ-ਹੋਨਵੀਰ ਰੰਧਾਵਾ
Ad Position 24