11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸਾਹਨੀ ਦੀ ਅਪੀਲ ਮਗਰੋਂ ਦਿਲਜੀਤ ਦੋਸਾਂਝ ਨੇ ਬਦਲੀ ਦਿੱਲੀ ਕੰਸਰਟ ਦੀ ਤਾਰੀਖ, ਹੁਣ 30 ਅਕਤੂਬਰ ਨੂੰ ਹੋਵੇਗਾ ਸ਼ੋਅ

ਚੰਡੀਗੜ੍ਹ: ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੀ ਅਪੀਲ ਤੋਂ ਬਾਅਦ ਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ....

Ad Position 21
No active advertisement
ਅਜੀਤ ਡੈਸਕ 11-10-2026

ਚੰਡੀਗੜ੍ਹ: ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੀ ਅਪੀਲ ਤੋਂ ਬਾਅਦ ਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਦਿੱਲੀ ਵਿਚ 1 ਨਵੰਬਰ, 2026 ਨੂੰ ਹੋਣ ਵਾਲੇ ਆਪਣੇ ਤੈਅਸ਼ੁਦਾ ਕੰਸਰਟ ਦੀ ਤਾਰੀਖ ਬਦਲ ਦਿੱਤੀ ਹੈ। ਪ੍ਰਬੰਧਕਾਂ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਹੁਣ ਇਹ ਕੰਸਰਟ 30 ਅਕਤੂਬਰ, 2026 ਨੂੰ ਕਰਵਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਵਿਕਰਮਜੀਤ ਸਿੰਘ ਸਾਹਨੀ ਨੇ ਇਕ ਦਿਨ ਪਹਿਲਾਂ ਦਿਲਜੀਤ ਦੋਸਾਂਝ ਨੂੰ ਅਪੀਲ ਕੀਤੀ ਸੀ ਕਿ ਉਹ 1 ਨਵੰਬਰ ਨੂੰ ਹੋਣ ਵਾਲੇ ਕੰਸਰਟ ਦੀ ਤਾਰੀਖ ਬਦਲਣ। ਉਨ੍ਹਾਂ ਨੇ ਕਿਹਾ ਸੀ ਕਿ ਇਹ ਦਿਨ 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਪ੍ਰਭਾਵਿਤ ਪਰਿਵਾਰਾਂ ਲਈ ਬੇਹੱਦ ਦੁਖਦਾਈ ਯਾਦਾਂ ਨਾਲ ਜੁੜਿਆ ਹੋਇਆ ਹੈ। ਇਸ ਦਿਨ ਉਨ੍ਹਾਂ ਨੂੰ ਆਪਣੇ ਵਿਛੜੇ ਹੋਏ ਪਰਿਵਾਰਕ ਮੈਂਬਰਾਂ ਅਤੇ ਉਸ ਸਮੇਂ ਵਾਪਰੇ ਦੁਖਾਂਤ ਦੀ ਯਾਦ ਸਤਾਉਂਦੀ ਹੈ।

ਕੰਸਰਟ ਦੀ ਤਾਰੀਖ ਬਦਲਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਸਾਹਨੀ ਨੇ ਦਿਲਜੀਤ ਦੋਸਾਂਝ ਅਤੇ ਪ੍ਰਬੰਧਕਾਂ ਦਾ ਉਨ੍ਹਾਂ ਦੀ ਅਪੀਲ ਨੂੰ ਸਵੀਕਾਰ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦਿਲਜੀਤ ਦਾ ਇਹ ਕਦਮ ਪੀੜਤ ਪਰਿਵਾਰਾਂ ਦੀਆਂ ਭਾਵਨਾਵਾਂ ਪ੍ਰਤੀ ਸਤਿਕਾਰ ਅਤੇ ਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ।

ਸਾਹਨੀ ਨੇ ਕਿਹਾ, “ਮੇਰੀ ਬੇਨਤੀ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਲਈ ਮੈਂ ਦਿਲਜੀਤ ਦੋਸਾਂਝ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਉਹ ਪੰਜਾਬ ਦਾ ਸੱਚਾ ਪੁੱਤਰ, ਦਸਤਾਰਧਾਰੀ ਮਾਣਮੱਤਾ ਗਲੋਬਲ ਆਈਕਨ ਅਤੇ ਲੱਖਾਂ ਲੋਕਾਂ ਲਈ ਪ੍ਰੇਰਨਾ ਸਰੋਤ ਹੈ। ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਦਰਦ ਪ੍ਰਤੀ ਉਨ੍ਹਾਂ ਦੀ ਇਹ ਸੰਵੇਦਨਸ਼ੀਲਤਾ ਉਸ ਹਮਦਰਦੀ ਅਤੇ ਜ਼ਿੰਮੇਵਾਰੀ ਨੂੰ ਦਰਸਾਉਂਦੀ ਹੈ, ਜੋ ਉਨ੍ਹਾਂ ਦੇ ਰੁਤਬੇ ਨਾਲ ਜੁੜੀ ਹੋਈ ਹੈ।”

ਦਿੱਲੀ ਕੰਸਰਟ ਦੀ ਤਾਰੀਖ ਵਿਚ ਇਹ ਤਬਦੀਲੀ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਕੀਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਇੰਡੀਗੋ ਦੀ ਦਿੱਲੀ-ਚੇਨਈ ਉਡਾਣ ਵਿਚ ਪਾਵਰ ਬੈਂਕ ਨੂੰ ਲੱਗੀ ਅੱਗ, ਕਰਵਾਈ ਐਮਰਜੈਂਸੀ ਲੈਂਡਿੰਗ ਅਗਲੀ ਖ਼ਬਰ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਤੀਜਾ ਟੀ-20 ਮੈਚ: ਅਰਸ਼ਦੀਪ ਸਿੰਘ ਨੇ ਕਪਤਾਨ ਸ਼ਾਈ ਹੋਪ ਨੂੰ ਆਊਟ ਕੀਤਾ
Ad Position 24