30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਨੀਰਵ ਮੋਦੀ ਦੀ 37.5 ਲੱਖ ਪੌਂਡ ਦੀ ਆਲੀਸ਼ਾਨ ਜਾਇਦਾਦ ਵੇਚਣ ਨੂੰ ਮਨਜ਼ੂਰੀ

ਲੰਡਨ, 30 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਨੈਸ਼ਨਲ ਬੈਂਕ ਨਾਲ ਜੁੜੇ ਅਰਬਾਂ ਡਾਲਰ ਦੇ ਕਥਿਤ ਧੋਖਾਧੜੀ ਅਤੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ਵਿਚ ਭਾਰਤ ਨੂੰ ਲੋੜੀਂਦੇ ਸਾਬਕਾ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਬਰਤਾਨੀਆ ਵਿਚ ਇਕ ਹੋਰ ਕਾਨੂੰਨੀ ਝਟਕਾ ਲੱਗਾ ਹੈ। ਲੰਡਨ ਹਾਈ ਕੋਰਟ ਨੇ ਕੇਂਦਰੀ ਲੰਡਨ ਵਿਚ ਉਸ ਨਾਲ ਜੁੜੇ ਆਲੀਸ਼ਾਨ ਫਲੈਟ 103 ਮੈਰਾਥਨ ਹਾਊਸ ਨੂੰ ਘੱਟੋ-ਘੱਟ 37 ਲੱਖ 50 ਹਜ਼ਾਰ ਪੌਂਡ ਵਿਚ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 01-10-2026
ਲੰਡਨ, 30 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਨੈਸ਼ਨਲ ਬੈਂਕ ਨਾਲ ਜੁੜੇ ਅਰਬਾਂ ਡਾਲਰ ਦੇ ਕਥਿਤ ਧੋਖਾਧੜੀ ਅਤੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ਵਿਚ ਭਾਰਤ ਨੂੰ ਲੋੜੀਂਦੇ ਸਾਬਕਾ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਬਰਤਾਨੀਆ ਵਿਚ ਇਕ ਹੋਰ ਕਾਨੂੰਨੀ ਝਟਕਾ ਲੱਗਾ ਹੈ। ਲੰਡਨ ਹਾਈ ਕੋਰਟ ਨੇ ਕੇਂਦਰੀ ਲੰਡਨ ਵਿਚ ਉਸ ਨਾਲ ਜੁੜੇ ਆਲੀਸ਼ਾਨ ਫਲੈਟ 103 ਮੈਰਾਥਨ ਹਾਊਸ ਨੂੰ ਘੱਟੋ-ਘੱਟ 37 ਲੱਖ 50 ਹਜ਼ਾਰ ਪੌਂਡ ਵਿਚ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਈ ਕੋਰਟ ਦੀ ਚੈਂਸਰੀ ਡਿਵੀਜ਼ਨ ਵਿਚ ਮਾਸਟਰ ਜੇਮਜ਼ ਬ੍ਰਾਈਟਵੈੱਲ ਨੇ ਇਹ ਫ਼ੈਸਲਾ ਟ੍ਰਾਈਡੈਂਟ ਟਰੱਸਟ ਕੰਪਨੀ (ਸਿੰਗਾਪੁਰ) ਪ੍ਰਾਈਵੇਟ ਲਿਮਟਿਡ ਨਾਲ ਸੰਬੰਧਿਤ ਮਾਮਲੇ ਵਿਚ ਦਿੱਤਾ। ਭਾਰਤ ਦੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਇਸ ਕਾਰਵਾਈ ਵਿਚ ਹਿੱਸਾ ਲੈਂਦਿਆਂ ਇਹ ਯਕੀਨੀ ਬਣਾਉਣ ਦੀ ਮੰਗ ਕੀਤੀ ਸੀ ਕਿ ਟਰੱਸਟ ਦੀਆਂ ਜ਼ਰੂਰੀ ਦੇਣਦਾਰੀਆਂ ਚੁਕਾਉਣ ਤੋਂ ਬਾਅਦ ਜਾਇਦਾਦ ਦੀ ਵਿਕਰੀ ਤੋਂ ਮਿਲਣ ਵਾਲੀ ਰਕਮ ਇਕ ਸੁਰੱਖਿਅਤ ਖਾਤੇ ਵਿਚ ਰੱਖੀ ਜਾਵੇ। ਨੀਰਵ ਮੋਦੀ ਨੇ ਜਾਇਦਾਦ ਵੇਚਣ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਕਿ ਉਹ ਟਰੱਸਟ ਦਾ ਅਸਲ ਸਥਾਪਕ ਹੈ ਅਤੇ ਉਸ ਨੂੰ ਲਾਭਪਾਤਰੀ ਵਜੋਂ ਮੰਨਿਆ ਜਾਣਾ ਚਾਹੀਦਾ ਹੈ। ਅਦਾਲਤ ਨੇ ਉਸ ਦੀਆਂ ਦਲੀਲਾਂ ਨੂੰ ਜਾਇਦਾਦ ਦੀ ਵਿਕਰੀ ਰੋਕਣ ਲਈ ਕਾਫ਼ੀ ਨਹੀਂ ਮੰਨਿਆ। ਮੋਦੀ ਨੇ ਦੱਖਣ-ਪੱਛਮੀ ਲੰਡਨ ਦੀ ਐਚ.ਐਮ.ਪੀ. ਵੈਂਡਸਵਰਥ ਜੇਲ੍ਹ ਤੋਂ ਵੀਡੀਓ ਲਿੰਕ ਰਾਹੀਂ ਸੁਣਵਾਈ ਵਿਚ ਹਿੱਸਾ ਲਿਆ। ਇਸ ਜਾਇਦਾਦ ਦੀ ਵਿਕਰੀ ਦਾ ਮਾਮਲਾ ਕਈ ਸਾਲਾਂ ਤੋਂ ਚੱਲ ਰਿਹਾ ਹੈ। ਅਦਾਲਤ ਨੇ 2023 ਵਿੱਚ ਵੀ ਇਸ ਦੀ ਵਿਕਰੀ ਲਈ ਹੁਕਮ ਦਿੱਤਾ ਸੀ। 2024 ਵਿਚ ਇਸ ਨੂੰ ਘੱਟੋ-ਘੱਟ 52 ਲੱਖ 50 ਹਜ਼ਾਰ ਪੌਂਡ ਵਿੱਚ ਵੇਚਣ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਹੁਣ ਘੱਟੋ-ਘੱਟ ਵਿਕਰੀ ਕੀਮਤ 37 ਲੱਖ 50 ਹਜ਼ਾਰ ਪੌਂਡ ਰੱਖੀ ਗਈ ਹੈ। ਤਸਵੀਰ: ਨੀਰਵ ਮੋਦੀ
Ad Position 22
No active advertisement
ਪਿਛਲੀ ਖ਼ਬਰ ਬਰਮਿੰਘਮ ਦੇ ਸਕੂਲ ਆਫ਼ ਕੋਡਿੰਗ ਐਂਡ ਏ . ਆਈ . ਨੂੰ ਵਿਸ਼ਵ ਪੱਧਰ ’ ਤੇ ਲੈ ਕੇ ਜਾਵਾਂਗੇ - ਅਠਵਾਲ , ਨਿੱਝਰ ਅਗਲੀ ਖ਼ਬਰ ਸਕਾਟਲੈਂਡ ਦੇ ‘ ਫਸਟ ਮਨਿਸਟਰ ’ ਅਕਤੂਬਰ ਦੇ ਅਖੀਰ ’ ਚ ਕਰਨਗੇ ਭਾਰਤ ਦਾ ਦੌਰਾ
Ad Position 24