30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਤਰਕਸ਼ੀਲ ਸੁਸਾਇਟੀ ਵਲੋਂ ਇਨਕਲਾਬੀ ਸਮਾਗਮ

ਟੋਰਾਂਟੋ, 30 ਸਤੰਬਰ(ਹਰਜੀਤ ਸਿੰਘ ਬਾਜਵਾ)-ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਓਂਟਾਰੀਓ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਵਹਿਮਾਂ ਭਰਮਾਂ ਵਿਚੋਂ ਕੱਢ ਕੇ ਆਰਥਿਕ ਅਤੇ ਮਾਨਸਿਕ ਲੁੱਟ ਖਸੁੱਟ ਤੋਂ ਬਚਾਉਂਣ ਲਈ ਕੀਤੇ ਜਾਂਦੇ ਉਪਰਾਲਿਆਂ ਤਹਿਤ ਇੱਕ ਸਮਾਗਮ ਬੀਤੇ ਦਿਨੀ ਬਰੈਂਪਟਨ ਦੇ ਪੀਅਰਸਨ ਥੀਏਟਰ ਵਿਚ ਕਰਵਾਇਆ ਗਿਆ, ਜਿਥੇ ਬੋਲਦਿਆਂ ਤਰਕਸ਼ੀਲ ਆਗੂਆਂ ਨੇ ਲੋਕਾਂ ਨੂੰ ਵੱਖ-ਵੱਖ ਮੁਲਕਾਂ ਦੇ ਵਿੱਚ ਆਏ ਜੁਗਰੁਕਤਾ ਇਨਕਲਾਬ ਬਾਰੇ ਦੱਸਿਆ ਕਿ ਆਪੋ ਆਪਣੇ ਮੁਲਕਾਂ ਵਿੱਚ ਇਨਕਲਾਬ ਲਿਆਉਂਣ ਲਈ ਲੋਕਾਂ ਨੂੰ ਆਪ ਕਿੰਨਾਂ ਸੰਘਰਸ਼ ਕਰਨਾਂ ਪਿਆ, ਬੁਲਾਰਿਆਂ ਨੇ ਹੋਰ ਆਖਿਆ ਕਿ ਇਸ ਸੱਭ ਕਾਸੇ ਲਈ ਸਾਨੂੰ ਆਪੋ ਆਪਣੇ ਘਰਾਂ ਵਿੱਚੋਂ ਹੀ ਜਾਗਰੁਕਤਾ ਮੁਹਿੰਮਾਂ ਸ਼ੁਰੂ ਕਰਨੀਆਂ ਪੈਣਗੀਆਂ, ਉਹਨਾਂ ਅੱਜ ਦੇ ਯੁੱਗ ਵਿੱਚ ਵੀ ਅਮਰੀਕਾ ਵਰਗੇ ਸਰਮਾਏਦਾਰ ਦੇਸ਼ ਵਲੋਂ ਪੂਰੀ ਦੁਨੀਆਂ ਨੂੰ ਜੋ ਤੀਜੀ ਵਿਸ਼ਵ ਸੰਸਾਰ ਜੰਗ ਵਿੱਚ ਧੱਕਿਆ ਜਾ ਰਿਹਾ ਹੈ ਬਾਰੇ ਵੀ ਆਖਿਆ ਕਿ ਇਹ ਸਰਮਾਏਦਾਰ ਨਿਜ਼ਾਮ ਹਰ ਯੁੱਗ ਵਿੱਚ ਵੀ ਧੱਕੇਸ਼ਾਹੀ ਕਰਦਾ ਰਿਹਾ ਹੀ ਜਿਸ ਲਈ ਆਮ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਜ਼ਰੂਰਤ ਹੈ। ਇਸ ਦੌਰਾਨ ਉੱਘੇ ਨਾਟ ਨ੍ਰਿਦੇਸਿ਼ਕ ਡਾ.

Ad Position 21
No active advertisement
ਅਜੀਤ ਡੈਸਕ 01-10-2026
ਟੋਰਾਂਟੋ, 30 ਸਤੰਬਰ(ਹਰਜੀਤ ਸਿੰਘ ਬਾਜਵਾ)-ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਓਂਟਾਰੀਓ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਵਹਿਮਾਂ ਭਰਮਾਂ ਵਿਚੋਂ ਕੱਢ ਕੇ ਆਰਥਿਕ ਅਤੇ ਮਾਨਸਿਕ ਲੁੱਟ ਖਸੁੱਟ ਤੋਂ ਬਚਾਉਂਣ ਲਈ ਕੀਤੇ ਜਾਂਦੇ ਉਪਰਾਲਿਆਂ ਤਹਿਤ ਇੱਕ ਸਮਾਗਮ ਬੀਤੇ ਦਿਨੀ ਬਰੈਂਪਟਨ ਦੇ ਪੀਅਰਸਨ ਥੀਏਟਰ ਵਿਚ ਕਰਵਾਇਆ ਗਿਆ, ਜਿਥੇ ਬੋਲਦਿਆਂ ਤਰਕਸ਼ੀਲ ਆਗੂਆਂ ਨੇ ਲੋਕਾਂ ਨੂੰ ਵੱਖ-ਵੱਖ ਮੁਲਕਾਂ ਦੇ ਵਿੱਚ ਆਏ ਜੁਗਰੁਕਤਾ ਇਨਕਲਾਬ ਬਾਰੇ ਦੱਸਿਆ ਕਿ ਆਪੋ ਆਪਣੇ ਮੁਲਕਾਂ ਵਿੱਚ ਇਨਕਲਾਬ ਲਿਆਉਂਣ ਲਈ ਲੋਕਾਂ ਨੂੰ ਆਪ ਕਿੰਨਾਂ ਸੰਘਰਸ਼ ਕਰਨਾਂ ਪਿਆ, ਬੁਲਾਰਿਆਂ ਨੇ ਹੋਰ ਆਖਿਆ ਕਿ ਇਸ ਸੱਭ ਕਾਸੇ ਲਈ ਸਾਨੂੰ ਆਪੋ ਆਪਣੇ ਘਰਾਂ ਵਿੱਚੋਂ ਹੀ ਜਾਗਰੁਕਤਾ ਮੁਹਿੰਮਾਂ ਸ਼ੁਰੂ ਕਰਨੀਆਂ ਪੈਣਗੀਆਂ, ਉਹਨਾਂ ਅੱਜ ਦੇ ਯੁੱਗ ਵਿੱਚ ਵੀ ਅਮਰੀਕਾ ਵਰਗੇ ਸਰਮਾਏਦਾਰ ਦੇਸ਼ ਵਲੋਂ ਪੂਰੀ ਦੁਨੀਆਂ ਨੂੰ ਜੋ ਤੀਜੀ ਵਿਸ਼ਵ ਸੰਸਾਰ ਜੰਗ ਵਿੱਚ ਧੱਕਿਆ ਜਾ ਰਿਹਾ ਹੈ ਬਾਰੇ ਵੀ ਆਖਿਆ ਕਿ ਇਹ ਸਰਮਾਏਦਾਰ ਨਿਜ਼ਾਮ ਹਰ ਯੁੱਗ ਵਿੱਚ ਵੀ ਧੱਕੇਸ਼ਾਹੀ ਕਰਦਾ ਰਿਹਾ ਹੀ ਜਿਸ ਲਈ ਆਮ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਜ਼ਰੂਰਤ ਹੈ।ਇਸ ਦੌਰਾਨ ਉੱਘੇ ਨਾਟ ਨ੍ਰਿਦੇਸਿ਼ਕ ਡਾ. ਸੁਰਿੰਦਰ ਸ਼ਰਮਾਂ ਵਲੋਂ ਤਿਆਰ ਕਰਵਾਇਆ ਨਾਟਕ ‘ਦੋ ਰੋਟੀਆਂ’ ਵੀ ਖੇਡਿਆ ਗਿਆ, ਭਾਰਤੀ ਅਫ਼ਸਰਸ਼ਾਹੀ ਦੇ ਕੰਮਕਾਜ਼ ਤੇ’ ਤਨਜ਼ ਕੱਸਦੇ ਇਸ ਇਨਕਲਾਬੀ ਨਾਟਕ ਵਿੱਚ ਪੰਜਾਬੀ ਫਿ਼ਲਮਾਂ ਦੀ ਮਸ਼ਹੂਰ ਅਦਾਕਾਰਾ ਬੀਬੀ ਅਮਰਜੀਤ ਕੌਰ , ਡਾ. ਸੁਰਿੰਦਰ ਸ਼ਰਮਾਂ, ਟੋਰਾਂਟੋਂ ਦੇ ਰੰਗਮੰਚ ਅਦਾਕਾਰ ਕਰਮਜੀਤ ਸਿੰਘ ਗਿੱਲ, ਅਮਨਿੰਦਰ ਢਿੱਲੋਂ, ਰਮਨਦੀਪ ਕੌਰ ਸੰਧੂ, ਮਹਿਕਜੋਤ ਸਿੰਘ, ਜਸਕਰਨ ਸਿੰਘ,ਜਗਰੂਪ ਸਿੰਘ, ਸਿੰ਼ਗਾਰਾ ਸਿੰਘ ਸਮਰਾ, ਗੁਰਬਿੰਦਰ ਗਿੱਲ, ਰੋਮੀ ਗਿੱਲ ਦੀ ਅਦਾਕਾਰੀ ਨੇ ਹਾਜ਼ਰੀਨ ਦੇ ਹੰਝੂ ਵਗਣ ਲਾ ਦਿੱਤੇ ਅਤੇ ਹਰ ਕਿਸੇ ਨੂੰ ਅੱਜ ਦੇ ਹਲਾਤਾਂ ਬਾਰੇ ਸੋਚਣ ਲਈ ਵੀ ਮਜ਼ਬੂਰ ਕਰ ਦਿੱਤਾ।ਇਸ ਮੌਕੇ ਇਨਕਲਾਬੀ ਗੀਤ ਸੰਗੀਤ ਵੀ ਹੋਇਆ ਅਤੇ ਅੰਤ ਵਿੱਚ ਤਰਕਸ਼ੀਲ ਆਗੂਆਂ ਵਲੋਂ ਇਸ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਸਭਨਾਂ ਦਾ ਧੰਨਵਾਦ ਵੀ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਕਬੱਡੀ ਖਿਡਾਰੀ ਟਹਿਲ ਸਿੰਘ ਟਹਿਲੇ ਦੇ ਅਕਾਲ ਚਲਾਣੇ ’ ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਕੌਂਸਲਰ ਮਨਦੀਪ ਨਾਗਰਾ ਦੇ ਜਨਮ ਦਿਨ ਮੌਕੇ ਸਮਰਥਕਾਂ ਵਲੋਂ ਸ਼ੁਭਕਾਮਨਾਵਾਂ
Ad Position 24