30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਕੈਨੇਡਾ ਦੇ ਪ੍ਰਧਾਨ ਮੰਤਰੀ ਦਫਤਰ ’ ਚ ਮਨਜੀਤ ਸਿੰਘ ਬਿਨਿੰਗ ਨੂੰ ਮਿਲਿਆ ਅਹਿਮ ਅਹੁਦਾ

ਐਬਟਸਫੋਰਡ, 30 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੀ ਹਥਿਆਰਬੰਦ ਫੌਜ ਦੀ ਬ੍ਰਿਟਿਸ਼ ਕੋਲੰਬੀਆ ਰੈਜੀਮੈਂਟ ’ਚ ਲੈਫਟੀਨੈਂਟ ਤੇ ਮੇਜ਼ਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਪੰਜਾਬੀ ਦਸਤਾਰਧਾਰੀ ਨੌਜਵਾਨ ਮਨਜੀਤ ਸਿੰਘ ਬਿਨਿੰਗ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫਤਰ ਦਾ ਡਾਇਰੈਕਟਰ ਆਫ ਆਪਰੇਸ਼ਨਜ਼ ਨਿਯੁਕਤ ਕੀਤਾ ਗਿਆ ਹੈ। ਮਨਜੀਤ ਸਿੰਘ ਬਿਨਿੰਗ ਨੂੰ ਅੰਗਦ ਸਿੰਘ ਢਿੱਲੋਂ ਦੀ ਜਗ੍ਹਾ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਬੀਤੇ ਹਫਤੇ ਯੂ.

Ad Position 21
No active advertisement
ਅਜੀਤ ਡੈਸਕ 01-10-2026
ਐਬਟਸਫੋਰਡ, 30 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੀ ਹਥਿਆਰਬੰਦ ਫੌਜ ਦੀ ਬ੍ਰਿਟਿਸ਼ ਕੋਲੰਬੀਆ ਰੈਜੀਮੈਂਟ ’ਚ ਲੈਫਟੀਨੈਂਟ ਤੇ ਮੇਜ਼ਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਪੰਜਾਬੀ ਦਸਤਾਰਧਾਰੀ ਨੌਜਵਾਨ ਮਨਜੀਤ ਸਿੰਘ ਬਿਨਿੰਗ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫਤਰ ਦਾ ਡਾਇਰੈਕਟਰ ਆਫ ਆਪਰੇਸ਼ਨਜ਼ ਨਿਯੁਕਤ ਕੀਤਾ ਗਿਆ ਹੈ। ਮਨਜੀਤ ਸਿੰਘ ਬਿਨਿੰਗ ਨੂੰ ਅੰਗਦ ਸਿੰਘ ਢਿੱਲੋਂ ਦੀ ਜਗ੍ਹਾ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਬੀਤੇ ਹਫਤੇ ਯੂ.ਏ.ਈ. ’ਚ ਕੈਨੇਡਾ ਦਾ ਰਾਜਦੂਤ ਬਣਾਇਆ ਗਿਆ ਹੈ। ਮਨਜੀਤ ਸਿੰਘ ਨੇ ਬਰਨਬੀ ਦੀ ਬ੍ਰਿਟਿਸ਼ ਕੋਲੰਬੀਆ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਬਿਜ਼ਨੈੱਸ ਐਡਮਨਿਸਟ੍ਰੇਸ਼ਨ ਦੀ ਪੜ੍ਹਾਈ ਕੀਤੀ ਹੋਈ ਹੈ। ਮਨਜੀਤ ਸਿੰਘ ਬਿਨਿੰਗ ਕੈਨੇਡਾ ਦੇ ਸਾਬਕਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਸੀਨੀਅਰ ਸਪੈਸ਼ਲ ਅਸਿਸਟੈਂਟ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲੀਡਰਸ਼ਿਪ ਮੁਹਿੰਮ ਅਤੇ ਰਾਸ਼ਟਰੀ ਚੋਣ ਮੁਹਿੰਮ ਵਾਸਤੇ ਤੇ ਬ੍ਰਿਟਿਸ਼ ਕੋਲੰਬੀਆ ਦੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਮਨਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਧਿਆਨ ਸਰਕਾਰੀ ਸੰਬੰਧ ਅਤੇ ਨੀਤੀ ਵਿਕਾਸ ’ਤੇ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਸ਼ਿਕਾਗੋ ਵਿਖੇ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਸਮਰਪਿਤ ਸੈਮੀਨਾਰ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਟਰੰਪ ਵਲੋਂ ਦੁਵੱਲੇ ਸੰਬੰਧਾਂ ਦੀ ਸਮੀਖਿਆ
Ad Position 24