ਵਿਕਰਮ ਸਿੰਘ ਦਿਗਵਾ ਨੂੰ ਸਜ਼ਾ ਖ਼ਿਲਾਫ਼ ਅਪੀਲ ਦੀ ਇਜਾਜ਼ਤ
ਹੈਨਰੀ ਨੋਵਾਕ ਦੇ ਕਤਲ ਮਾਮਲੇ ’ਚ ਉਮਰ ਕੈਦ ਦੀ ਭੁਗਤ ਰਿਹਾ ਹੈ ਸਜ਼ਾ
ਲੰਡਨ, 30 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-18 ਸਾਲਾ ਯੂਨੀਵਰਸਿਟੀ ਵਿਦਿਆਰਥੀ ਹੈਨਰੀ ਨੋਵਾਕ ਦੇ ਕਤਲ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ 23 ਸਾਲਾ ਵਿਕਰਮ ਸਿੰਘ ਦਿਗਵਾ ਨੂੰ ਆਪਣੀ ਸਜ਼ਾ ਦੀ ਮਿਆਦ ਖ਼ਿਲਾਫ਼ ਅਪੀਲ ਕਰਨ ਦੀ ਇਜਾਜ਼ਤ ਮਿਲ ਗਈ ਹੈ। ਦਿਗਵਾ ਦੀ ਅਪੀਲ ਉਤੇ 5 ਨਵੰਬਰ ਨੂੰ ਕੋਰਟ ਆਫ਼ ਅਪੀਲ ਵਿਚ ਸੁਣਵਾਈ ਹੋਵੇਗੀ।
ਵ
ਵਿਕਰਮ ਸਿੰਘ ਦਿਗਵਾ
01-10-2026
ਲੰਡਨ, 30 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-18 ਸਾਲਾ ਯੂਨੀਵਰਸਿਟੀ ਵਿਦਿਆਰਥੀ ਹੈਨਰੀ ਨੋਵਾਕ ਦੇ ਕਤਲ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ 23 ਸਾਲਾ ਵਿਕਰਮ ਸਿੰਘ ਦਿਗਵਾ ਨੂੰ ਆਪਣੀ ਸਜ਼ਾ ਦੀ ਮਿਆਦ ਖ਼ਿਲਾਫ਼ ਅਪੀਲ ਕਰਨ ਦੀ ਇਜਾਜ਼ਤ ਮਿਲ ਗਈ ਹੈ।ਦਿਗਵਾ ਦੀ ਅਪੀਲ ਉਤੇ 5 ਨਵੰਬਰ ਨੂੰ ਕੋਰਟ ਆਫ਼ ਅਪੀਲ ਵਿਚ ਸੁਣਵਾਈ ਹੋਵੇਗੀ। ਉਸ ਨੂੰ ਜੂਨ ਵਿਚ ਕਤਲ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਘੱਟੋ-ਘੱਟ 21 ਸਾਲ ਜੇਲ੍ਹ ਵਿਚ ਰਹਿਣ ਦੀ ਮਿਆਦ ਤੈਅ ਕੀਤੀ ਗਈ ਸੀ।ਹੈਨਰੀ ਨੋਵਾਕ ਦੀ 3 ਦਸੰਬਰ 2025 ਨੂੰ ਸਾਊਥੈਂਪਟਨ ਵਿਚ ਦੋਸਤਾਂ ਨਾਲ ਰਾਤ ਬਾਹਰ ਬਿਤਾਉਣ ਤੋਂ ਬਾਅਦ ਘਰ ਵਾਪਸ ਜਾਂਦੇ ਸਮੇਂ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਦਿਗਵਾ ਦਾ ਕਹਿਣਾ ਹੈ ਕਿ ਉਸ ਨੂੰ ਦਿੱਤੀ ਗਈ ਸਜ਼ਾ ਬਹੁਤ ਸਖ਼ਤ ਹੈ। ਦੂਜੇ ਪਾਸੇ, ਸਰਕਾਰ ਦੇ ਕਾਨੂੰਨੀ ਅਧਿਕਾਰੀਆਂ ਨੇ ਇਸੇ 21 ਸਾਲ ਦੀ ਘੱਟੋ-ਘੱਟ ਮਿਆਦ ਨੂੰ ਬਹੁਤ ਘੱਟ ਦੱਸਦਿਆਂ ਇਸ ਨੂੰ ਵਧਾਉਣ ਲਈ ਮਾਮਲਾ ਕੋਰਟ ਆਫ਼ ਅਪੀਲ ਕੋਲ ਭੇਜਿਆ ਹੋਇਆ ਹੈ। ਹੁਣ ਦੋਵੇਂ ਪੱਖਾਂ ਦੀਆਂ ਦਲੀਲਾਂ ਇਕੋ ਸਮੇਂ ਸੁਣੀਆਂ ਜਾਣਗੀਆਂ।ਦਿਗਵਾ ਨੇ ਕਤਲ ਦੀ ਦੋਸ਼ ਸਿੱਧੀ ਖ਼ਿਲਾਫ਼ ਵੀ ਅਪੀਲ ਕਰਨ ਦੀ ਇਜਾਜ਼ਤ ਮੰਗੀ ਹੈ, ਜਿਸ ਬਾਰੇ ਵੱਖਰੇ ਤੌਰ ’ਤੇ ਫ਼ੈਸਲਾ ਕੀਤਾ ਜਾਣਾ ਹੈ। ਇਸ ਮਾਮਲੇ ਨੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ ਸਨ। ਪੁਲਿਸ ਅਧਿਕਾਰੀਆਂ ਵਲੋਂ ਹੈਨਰੀ ਨੋਵਾਕ ਨੂੰ ਜ਼ਖ਼ਮੀ ਹਾਲਤ ਵਿਚ ਹੱਥਕੜੀਆਂ ਲਗਾਉਣ ਅਤੇ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਨਾ ਮਿਲਣ ਸੰਬੰਧੀ ਪੁਲਿਸ ਨਿਗਰਾਨ ਸੰਸਥਾ ਵਲੋਂ ਜਾਂਚ ਕੀਤੀ ਜਾ ਰਹੀ ਹੈ।