25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਜਿਨਸੀ ਹਮਲਿਆਂ ਦੇ ਪੀੜਤਾਂ ਦੀ ਜਾਂਚ ਲਈ ਸਕਾਟਲੈਂਡ ਭਰ ’ਚ ਮਾਹਿਰ ਨਰਸਾਂ ਦੀ ਨਵੀਂ ਸੇਵਾ ਸ਼ੁਰੂ

ਗਲਾਸਗੋ, 24 ਸਤੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ’ਚ ਜਿਨਸੀ ਅਪਰਾਧਾਂ ਦੇ ਮਾਮਲੇ ਲਗਾਤਾਰ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਅਜਿਹੇ ਅਪਰਾਧਾਂ ਦੇ ਪੀੜਤਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਦੇਣ, ਅਪਰਾਧਿਕ ਸਬੂਤ ਸੁਰੱਖਿਅਤ ਢੰਗ ਨਾਲ ਇਕੱਠੇ ਕਰਨ ਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਕਾਟਲੈਂਡ ਸਰਕਾਰ ਨੇ ਦੇਸ਼ ਭਰ ਵਿਚ ਵਿਸ਼ੇਸ਼ ਸਿਖਲਾਈ ਪ੍ਰਾਪਤ ਨਰਸਾਂ ਦੀ ਨਵੀਂ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 25-09-2026
ਗਲਾਸਗੋ, 24 ਸਤੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ’ਚ ਜਿਨਸੀ ਅਪਰਾਧਾਂ ਦੇ ਮਾਮਲੇ ਲਗਾਤਾਰ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਅਜਿਹੇ ਅਪਰਾਧਾਂ ਦੇ ਪੀੜਤਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਦੇਣ, ਅਪਰਾਧਿਕ ਸਬੂਤ ਸੁਰੱਖਿਅਤ ਢੰਗ ਨਾਲ ਇਕੱਠੇ ਕਰਨ ਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਕਾਟਲੈਂਡ ਸਰਕਾਰ ਨੇ ਦੇਸ਼ ਭਰ ਵਿਚ ਵਿਸ਼ੇਸ਼ ਸਿਖਲਾਈ ਪ੍ਰਾਪਤ ਨਰਸਾਂ ਦੀ ਨਵੀਂ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਨਰਸਾਂ ਪੀੜਤਾਂ ਦੀ ਡਾਕਟਰੀ ਤੇ ਅਪਰਾਧਕ ਸਬੂਤਾਂ ਨਾਲ ਸਬੰਧਤ ਜਾਂਚ ਕਰਨ, ਲੋੜੀਂਦੇ ਨਮੂਨੇ ਤੇ ਹੋਰ ਸਬੂਤ ਇਕੱਠੇ ਕਰਨ ਤੇ ਲੋੜ ਪੈਣ ’ਤੇ ਅਦਾਲਤ ਵਿਚ ਮਾਹਿਰ ਵਜੋਂ ਗਵਾਹੀ ਦੇਣ ਦੇ ਯੋਗ ਹੋਣਗੀਆਂ। ਸਰਕਾਰ ਮੁਤਾਬਕ ਇਹ ਸੇਵਾ ਖ਼ਾਸ ਕਰਕੇ ਸਕਾਟਲੈਂਡ ਦੇ ਟਾਪੂਆਂ ਤੇ ਦੂਰ-ਦੁਰਾਡੇ ਪੇਂਡੂ ਇਲਾਕਿਆਂ ਲਈ ਲਾਹੇਵੰਦ ਹੋਵੇਗੀ, ਜਿੱਥੇ ਅਜਿਹੀਆਂ ਜਾਂਚਾਂ ਲਈ ਹੁਣ ਤੱਕ ਨਿੱਜੀ ਮਾਹਿਰ ਡਾਕਟਰਾਂ ਉੱਤੇ ਵਧੇਰੇ ਨਿਰਭਰਤਾ ਰਹੀ ਹੈ। ਪੀੜਤ ਇਹ ਵੀ ਦੱਸ ਸਕਣਗੇ ਕਿ ਉਹ ਆਪਣੀ ਜਾਂਚ ਮਰਦ ਜਾਂ ਔਰਤ ਜਾਂਚਕਰਤਾ ਕੋਲੋਂ ਕਰਵਾਉਣਾ ਚਾਹੁੰਦੇ ਹਨ। ਇਸ ਯੋਜਨਾ ਨੂੰ ਅਜ਼ਮਾਇਸ਼ੀ ਤੌਰ ’ਤੇ ਚਲਾਉਣ ਲਈ ਪਹਿਲਾਂ 7 ਲੱਖ ਪੌਂਡ ਤੋਂ ਵੱਧ ਸਰਕਾਰੀ ਰਾਸ਼ੀ ਦਿੱਤੀ ਗਈ ਸੀ। ਮਾਰਚ 2026 ਵਿਚ ਲਾਰਡ ਐਡਵੋਕੇਟ ਵੱਲੋਂ ਇਸ ਨੂੰ ਪੂਰੇ ਸਕਾਟਲੈਂਡ ’ਚ ਲਾਗੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ। ਨਵੀਂ ਸੇਵਾ ਨੂੰ ਸਕਾਟਲੈਂਡ ਦੇ ਸਾਰੇ ਸਿਹਤ ਬੋਰਡਾਂ ਵਿਚ ਪੜਾਅਵਾਰ ਵਧਾਇਆ ਜਾਵੇਗਾ ਤੇ ਹੋਰ ਨਰਸਾਂ ਨੂੰ ਇਸ ਕੰਮ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਯੂਥ ਵਿੰਗ ਇਟਲੀ ਦਾ ਗਠਨ ਅਗਲੀ ਖ਼ਬਰ 34 ਕਿਲੋ ਸ਼ੱਕੀ ਕੋਕੀਨ ਨਾਲ ਪੰਜਾਬੀ ਨੌਜਵਾਨ ਗ੍ਰਿਫ਼ਤਾਰ
Ad Position 24