14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਰਾਜਕੁਮਾਰ ਵਿਲੀਅਮ 17 ਨੂੰ ਭਾਰਤ ਆਉਣਗੇ

ਲੰਡਨ, 14 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਮੁੰਬਈ ’ਚ ਪਹਿਲੀ ਵਾਰ 17 ਨਵੰਬਰ ਨੂੰ ਹੋਣ ਵਾਲੇ ਵਾਤਾਵਰਨ ਸੰਭਾਲ ਨਾਲ ਸਬੰਧਿਤ ਵੱਕਾਰੀ ‘ਅਰਥਸ਼ਾਟ ਪ੍ਰਾਈਜ਼’ ਪੁਰਸਕਾਰ ਸਮਾਗਮ ’ਚ ਹਿੱਸਾ ਲੈਣ ਲਈ ਬਰਤਾਨੀਆ ਦੇ ਰਾਜਕੁਮਾਰ ਵਿਲੀਅਮ ਭਾਰਤ ਆ ਰਹੇ ਹਨ। ਇਸ ਸਮਾਗਮ ਦੀ ਮੇਜ਼ਬਾਨੀ ਹਿੰਦੀ ਸਿਨੇਮਾ ਦੇ ਡਾਇਰੈਕਟਰ ਕਰਨ ਜੌਹਰ ਕਰਨਗੇ।

Ad Position 21
No active advertisement
ਅਜੀਤ ਡੈਸਕ 15-11-2026
ਲੰਡਨ, 14 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਮੁੰਬਈ ’ਚ ਪਹਿਲੀ ਵਾਰ 17 ਨਵੰਬਰ ਨੂੰ ਹੋਣ ਵਾਲੇ ਵਾਤਾਵਰਨ ਸੰਭਾਲ ਨਾਲ ਸਬੰਧਿਤ ਵੱਕਾਰੀ ‘ਅਰਥਸ਼ਾਟ ਪ੍ਰਾਈਜ਼’ ਪੁਰਸਕਾਰ ਸਮਾਗਮ ’ਚ ਹਿੱਸਾ ਲੈਣ ਲਈ ਬਰਤਾਨੀਆ ਦੇ ਰਾਜਕੁਮਾਰ ਵਿਲੀਅਮ ਭਾਰਤ ਆ ਰਹੇ ਹਨ। ਇਸ ਸਮਾਗਮ ਦੀ ਮੇਜ਼ਬਾਨੀ ਹਿੰਦੀ ਸਿਨੇਮਾ ਦੇ ਡਾਇਰੈਕਟਰ ਕਰਨ ਜੌਹਰ ਕਰਨਗੇ। ਉਹ ਇਸ ਪੁਰਸਕਾਰ ਸਮਾਗਮ ਦੀ ਮੇਜ਼ਬਾਨੀ ਕਰਨ ਵਾਲੇ ਪਹਿਲੇ ਭਾਰਤੀ ਹੋਣਗੇ। ਪ੍ਰਸਿੱਧ ਫ਼ਿਲਮ ਨਿਰਦੇਸ਼ਕ ਤੇ ਨਿਰਮਾਤਾ ਕਰਨ ਜੌਹਰ ਨੇ ਬੀਤੇ ਦਿਨੀ ਲੰਡਨ ਵਿਚ ਪ੍ਰਿੰਸ ਵਿਲੀਅਮ ਨਾਲ ਮੁਲਾਕਾਤ ਵੀ ਕੀਤੀ ਸੀ, ਜਿਸ ਵਿਚ ਉਨ੍ਹਾਂ ਵਾਤਾਵਰਣ ਅਤੇ ਸਮਾਗਮ ਸੰਬੰਧੀ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਪ੍ਰਿੰਸ ਵਿਲੀਅਮ ਵਲੋਂ ਸ਼ੁਰੂ ਕੀਤੇ ਗਏ ਵਾਤਾਵਰਨ ਸੰਭਾਲ ਨਾਲ ਸੰਬੰਧਤ ਵੱਕਾਰੀ ‘ਅਰਥਸ਼ਾਟ ਪ੍ਰਾਈਜ਼’ ਪੁਰਸਕਾਰ ਲਈ ਇਸ ਸਾਲ ਵਾਤਾਵਰਨ ਸੰਭਾਲ ਲਈ ਨਵੇਂ ਹੱਲ ਪੇਸ਼ ਕਰਨ ਵਾਲੇ 15 ਉਮੀਦਵਾਰਾਂ ਵਿਚੋਂ ਪੰਜ ਜੇਤੂ ਚੁਣੇ ਜਾਣਗੇ। ਹਰੇਕ ਜੇਤੂ ਨੂੰ ਆਪਣੇ ਵਾਤਾਵਰਨ ਸਬੰਧੀ ਉਪਰਾਲਿਆਂ ਨੂੰ ਅੱਗੇ ਵਧਾਉਣ ਲਈ 10 ਲੱਖ ਪੌਂਡ ਦੀ ਰਾਸ਼ੀ ਦਿੱਤੀ ਜਾਵੇਗੀ। ——-ਪ੍ਰਿੰਸ ਵਿਲੀਅਮ ਕਮਿੰਗ——— ਪ੍ਰਿੰਸ ਵਿਲੀਅਮ ਤੇ ਕਰਨ ਜੌਹਰ ਲੰਡਨ ’ਚ ਮੁਲਾਕਾਤ ਦੌਰਾਨ। ਤਸਵੀਰ: ਮਨਪ੍ਰੀਤ ਸਿੰਘ ਬੱਧਨੀ ਕਲਾਂ
Ad Position 22
No active advertisement
ਪਿਛਲੀ ਖ਼ਬਰ ਡੋਨਾਲਡ ਟਰੰਪ, ਸ਼ੀ ਜਿਨਪਿੰਗ ਅਤੇ ਵਲਾਦੀਮੀਰ ਪੁਤਿਨ। ਚੀਨ ’ ਚ ਟਰੰਪ , ਸ਼ੀ ਅਤੇ ਪੁਤਿਨ ਦੀ ਸਾਂਝੀ ਬੈਠਕ ਦੀ ਤਿਆਰੀ ਅਗਲੀ ਖ਼ਬਰ ਪਤਨੀ ਦੀ ਹੱਤਿਆ ਕਰਨ ਵਾਲੇ ਪਤੀ ਨੂੰ ਸਾਢੇ 10 ਸਾਲ ਦੀ ਕੈਦ
Ad Position 24