14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਲੈਸਟਰ ਦੇ ਜੰਮਪਲ ਅਸ਼ਵੀਰ ਸਿੰਘ ਜੌਹਲ ਮੁੰਬਈ ਸਿਟੀ ਐੱਫ.ਸੀ. ਦੇ ਮੁੱਖ ਕੋਚ ਨਿਯੁਕਤ

ਲੈਸਟਰ, 14 ਨਵੰਬਰ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਜੰਮਪਲ ਅਤੇ ਪੰਜਾਬੀ ਮੂਲ ਦੇ ਉੱਘੇ ਫੁੱਟਬਾਲ ਕੋਚ ਅਸ਼ਵੀਰ ਸਿੰਘ ਜੌਹਲ ਨੂੰ ਪ੍ਰਸਿੱਧ ਫੁੱਟਬਾਲ ਕਲੱਬ ਮੁੰਬਈ ਸਿਟੀ ਐੱਫ. ਸੀ.

Ad Position 21
No active advertisement
ਅਜੀਤ ਡੈਸਕ 15-11-2026
ਲੈਸਟਰ, 14 ਨਵੰਬਰ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਜੰਮਪਲ ਅਤੇ ਪੰਜਾਬੀ ਮੂਲ ਦੇ ਉੱਘੇ ਫੁੱਟਬਾਲ ਕੋਚ ਅਸ਼ਵੀਰ ਸਿੰਘ ਜੌਹਲ ਨੂੰ ਪ੍ਰਸਿੱਧ ਫੁੱਟਬਾਲ ਕਲੱਬ ਮੁੰਬਈ ਸਿਟੀ ਐੱਫ.ਸੀ. ਦਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਕਲੱਬ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ ਜੌਹਲ 20 26-27 ਦੇ ਬਾਕੀ ਸੀਜ਼ਨ ਦੌਰਾਨ ਟੀਮ ਦੀ ਅਗਵਾਈ ਕਰਨਗੇ। ਲੈਸਟਰ ਵਿਖੇ ਜਨਮੇ ਅਸ਼ਵੀਰ ਸਿੰਘ ਜੌਹਲ ਨੇ ਆਪਣੇ ਫੁੱਟਬਾਲ ਜੀਵਨ ਦੀ ਸ਼ੁਰੂਆਤ ਸਥਾਨਕ ਗੁਰੂ ਨਾਨਕ ਗੁਰਦੁਆਰਾ ਫੁੱਟਬਾਲ ਕਲੱਬ ਤੋਂ ਖਿਡਾਰੀ ਅਤੇ ਕੋਚ ਵਜੋਂ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇੰਗਲੈਂਡ ਦੇ ਨਾਮਵਰ ਲੈਸਟਰ ਸਿਟੀ ਫੁੱਟਬਾਲ ਕਲੱਬ ਦੀ ਅਕੈਡਮੀ ਵਿਚ ਲਗਾਤਾਰ 10 ਸਾਲ ਵੱਖ-ਵੱਖ ਉਮਰ ਵਰਗਾਂ ਦੇ ਨੌਜਵਾਨ ਖਿਡਾਰੀਆਂ ਨੂੰ ਸਿਖਲਾਈ ਦਿੱਤੀ ਅਤੇ ਅੰਡਰ-18 ਪੱਧਰ ਤੱਕ ਦੇ ਖਿਡਾਰੀਆਂ ਨਾਲ ਕੰਮ ਕੀਤਾ। ਸਾਲ 2022-23 ਦੌਰਾਨ ਉਨ੍ਹਾਂ ਨੇ ਇੰਗਲਿਸ਼ ਚੈਂਪੀਅਨਸ਼ਿਪ ਦੇ ਵਿਗਨ ਐਥਲੈਟਿਕ ਕਲੱਬ ਵਿਚ ਸਾਬਕਾ ਅੰਤਰਰਾਸ਼ਟਰੀ ਫੁੱਟਬਾਲਰ ਕੋਲੋ ਟੂਰੇ ਦੇ ਸਹਾਇਕ ਕੋਚ ਵਜੋਂ ਸੇਵਾਵਾਂ ਨਿਭਾਈਆਂ, ਜਦਕਿ 2023-24 ਦੇ ਸੀਜ਼ਨ ਦੌਰਾਨ ਇਟਲੀ ਦੇ ਕੋਮੋ ਫੁੱਟਬਾਲ ਕਲੱਬ ਦੀ ਪ੍ਰਿਮਾਵੇਰਾ ਟੀਮ ਵਿਚ ਵਿਸ਼ਵ ਪ੍ਰਸਿੱਧ ਸਾਬਕਾ ਫੁੱਟਬਾਲਰ ਸੇਸਕ ਫੈਬਰੇਗਾਸ ਨਾਲ ਸਹਾਇਕ ਕੋਚ ਵਜੋਂ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ 2024 ਤੋਂ 2025 ਤੱਕ ਨੌਟਸ ਕਾਊਂਟੀ ਦੀ ਬੀ ਟੀਮ ਦੇ ਮੁੱਖ ਕੋਚ ਵਜੋਂ ਜ਼ਿੰਮੇਵਾਰੀ ਸੰਭਾਲੀ ਅਤੇ ਸਾਲ 2025 ਵਿੱਚ ਮੋਰਕੰਬ ਐੱਫ.ਸੀ. ਦੇ ਮੁੱਖ ਕੋਚ ਨਿਯੁਕਤ ਹੋਏ, ਜਿੱਥੇ ਉਹ ਇੰਗਲੈਂਡ ਦੀਆਂ ਚੋਟੀ ਦੀਆਂ ਪੰਜ ਫੁੱਟਬਾਲ ਡਿਵੀਜ਼ਨਾਂ ਵਿੱਚ ਸਭ ਤੋਂ ਘੱਟ ਉਮਰ ਦੇ ਮੁੱਖ ਕੋਚ ਬਣੇ। ਜੌਹਲ ਕੋਲ ਯੂਰਪੀ ਫੁੱਟਬਾਲ ਦੀ ਸਭ ਤੋਂ ਉੱਚੀ ਕੋਚਿੰਗ ਯੋਗਤਾ ਯੂ.ਈ.ਐੱਫ.ਏ. ਪ੍ਰੋ ਲਾਇਸੈਂਸ ਵੀ ਹੈ। ਮੁੰਬਈ ਸਿਟੀ ਐੱਫ.ਸੀ. ਦੇ ਡਾਇਰੈਕਟਰ ਆਫ਼ ਫੁੱਟਬਾਲ ਸੁਜੈ ਸ਼ਰਮਾ ਨੇ ਜੌਹਲ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਕਈ ਉਮੀਦਵਾਰਾਂ ਦੇ ਤਜਰਬੇ ਅਤੇ ਯੋਗਤਾ ਦੀ ਘੋਖ ਕਰਨ ਤੋਂ ਬਾਅਦ ਉਨ੍ਹਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੌਹਲ ਦੀ ਆਧੁਨਿਕ ਫੁੱਟਬਾਲ ਪ੍ਰਤੀ ਸੋਚ, ਨੌਜਵਾਨ ਖਿਡਾਰੀਆਂ ਨੂੰ ਤਿਆਰ ਕਰਨ ਦੀ ਸਮਰੱਥਾ, ਇੰਗਲੈਂਡ ਅਤੇ ਯੂਰਪ ਦੇ ਕਲੱਬਾਂ ਵਿੱਚ ਹਾਸਲ ਕੀਤਾ ਤਜਰਬਾ ਅਤੇ ਕਲੱਬ ਦੀ ਖੇਡ ਨੀਤੀ ਨਾਲ ਸਹਿਮਤੀ ਉਨ੍ਹਾਂ ਦੀ ਨਿਯੁਕਤੀ ਦੇ ਮੁੱਖ ਕਾਰਨ ਹਨ। ਸੁਜੈ ਸ਼ਰਮਾ ਨੇ ਕਿਹਾ ਕਿ ਕਲੱਬ ਦਾ ਉਦੇਸ਼ ਟੀਮ ਦੇ ਪ੍ਰਦਰਸ਼ਨ ਨੂੰ ਹੋਰ ਬਿਹਤਰ ਬਣਾਉਣ ਦੇ ਨਾਲ-ਨਾਲ ਪ੍ਰਤਿਭਾਸ਼ਾਲੀ ਭਾਰਤੀ ਖਿਡਾਰੀਆਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨਾ ਹੈ। ਆਪਣੀ ਨਿਯੁਕਤੀ ‘ਤੇ ਖ਼ੁਸ਼ੀ ਪ੍ਰਗਟ ਕਰਦਿਆਂ ਅਸ਼ਵੀਰ ਸਿੰਘ ਜੌਹਲ ਨੇ ਕਿਹਾ ਕਿ ਮੁੰਬਈ ਸਿਟੀ ਐੱਫ.ਸੀ. ਵਰਗੇ ਵੱਕਾਰੀ ਕਲੱਬ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਮਿਲਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਅਤੇ ਉਹ ਖਿਡਾਰੀਆਂ ਤੇ ਕੋਚਿੰਗ ਸਟਾਫ਼ ਨਾਲ ਮਿਲ ਕੇ ਟੀਮ ਵਿੱਚ ਇਕਜੁੱਟਤਾ, ਅਨੁਸ਼ਾਸਨ ਅਤੇ ਜਿੱਤ ਦੀ ਭਾਵਨਾ ਪੈਦਾ ਕਰਨ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਕਲੱਬ ਦੀਆਂ ਉਮੀਦਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਹਰ ਮੁਕਾਬਲੇ ਵਿੱਚ ਬਿਹਤਰ ਨਤੀਜੇ ਹਾਸਲ ਕਰਨ ਲਈ ਯਤਨਸ਼ੀਲ ਰਹਿਣਗੇ। ਕਲੱਬ ਅਨੁਸਾਰ ਅਸ਼ਵੀਰ ਸਿੰਘ ਜੌਹਲ ਜਲਦੀ ਹੀ ਭਾਰਤ ਪਹੁੰਚ ਕੇ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਸੰਭਾਲਣਗੇ। ਲੈਸਟਰ ਦੇ ਗੁਰੂ ਨਾਨਕ ਗੁਰਦੁਆਰਾ ਫੁੱਟਬਾਲ ਕਲੱਬ ਤੋਂ ਸ਼ੁਰੂ ਹੋਇਆ ਉਨ੍ਹਾਂ ਦਾ ਸਫ਼ਰ ਇੰਗਲੈਂਡ ਅਤੇ ਇਟਲੀ ਦੇ ਨਾਮਵਰ ਕਲੱਬਾਂ ਵਿੱਚੋਂ ਹੁੰਦਾ ਹੋਇਆ ਹੁਣ ਭਾਰਤੀ ਫੁੱਟਬਾਲ ਦੇ ਵੱਡੇ ਮੰਚ ਤੱਕ ਪਹੁੰਚ ਗਿਆ ਹੈ, ਜੋ ਲੈਸਟਰ ਦੇ ਪੰਜਾਬੀ ਭਾਈਚਾਰੇ ਲਈ ਵੀ ਮਾਣ ਵਾਲੀ ਪ੍ਰਾਪਤੀ ਹੈ। ———- ਅਸਵੀਰ ਸਿੰਘ ਜੌਹਲ———-
Ad Position 22
No active advertisement
ਪਿਛਲੀ ਖ਼ਬਰ ਕਿਸ਼ਤੀ ਹਾਦਸੇ ’ਚ 3 ਵਿਅਕਤੀਆਂ ਦੀ ਮੌਤ ਅਗਲੀ ਖ਼ਬਰ ਜੇਲ੍ਹ ’ਚੋਂ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਬਰਾਮਦ
Ad Position 24