ਬ੍ਰਿਟਿਸ਼ ਏਅਰਵੇਜ਼ ਵਲੋਂ ਸਟੈਨਸਟੈੱਡ ਹਵਾਈ ਅੱਡੇ ਤੋਂ ਸਾਰੀਆਂ ਉਡਾਣਾਂ ਬੰਦ ਕਰਨ ਦਾ ਫ਼ੈਸਲਾ
ਲੈਸਟਰ, 14 ਨਵੰਬਰ (ਸੁਖਜਿੰਦਰ ਸਿੰਘ ਢੱਡੇ)- ਬਰਤਾਨੀਆ ਦੀ ਪ੍ਰਮੁੱਖ ਹਵਾਈ ਕੰਪਨੀ ਬ੍ਰਿਟਿਸ਼ ਏਅਰਵੇਜ਼ ਨੇ ਇੰਗਲੈਂਡ ਦੇ ਸਟੈਨਸਟੈੱਡ ਹਵਾਈ ਅੱਡੇ ਤੋਂ ਆਪਣੀਆਂ ਸਾਰੀਆਂ ਉਡਾਣਾਂ ਅਪ੍ਰੈਲ 2027 ਤੋਂ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਕੰਪਨੀ ਦੀ ਸਹਾਇਕ ਹਵਾਈ ਸੇਵਾ ਬੀ.
ਲੈਸਟਰ, 14 ਨਵੰਬਰ (ਸੁਖਜਿੰਦਰ ਸਿੰਘ ਢੱਡੇ)- ਬਰਤਾਨੀਆ ਦੀ ਪ੍ਰਮੁੱਖ ਹਵਾਈ ਕੰਪਨੀ ਬ੍ਰਿਟਿਸ਼ ਏਅਰਵੇਜ਼ ਨੇ ਇੰਗਲੈਂਡ ਦੇ ਸਟੈਨਸਟੈੱਡ ਹਵਾਈ ਅੱਡੇ ਤੋਂ ਆਪਣੀਆਂ ਸਾਰੀਆਂ ਉਡਾਣਾਂ ਅਪ੍ਰੈਲ 2027 ਤੋਂ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਕੰਪਨੀ ਦੀ ਸਹਾਇਕ ਹਵਾਈ ਸੇਵਾ ਬੀ.ਏ. ਸਿਟੀਫਲਾਇਰ ਵਲੋਂ 11 ਅਪ੍ਰੈਲ, 2027 ਤੋਂ ਬਾਅਦ ਇਸ ਹਵਾਈ ਅੱਡੇ ਤੋਂ ਕੋਈ ਉਡਾਣ ਨਹੀਂ ਚਲਾਈ ਜਾਵੇਗੀ। ਇਸ ਫ਼ੈਸਲੇ ਤਹਿਤ ਫਰਾਂਸ ਦੇ ਬਰਜਰੈਕ ਤੇ ਨੀਸ, ਇਟਲੀ ਦੇ ਫਲੋਰੈਂਸ ਤੇ ਓਲਬੀਆ ਅਤੇ ਸਪੇਨ ਦੇ ਮੈਲੋਰਕਾ ਲਈ ਗਰਮੀਆਂ ਦੌਰਾਨ ਚੱਲਣ ਵਾਲੀਆਂ ਪੰਜ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਕੰਪਨੀ ਦੇ ਬੁਲਾਰੇ ਅਨੁਸਾਰ ਮੁਸਾਫ਼ਰਾਂ ਦੀ ਮੰਗ ਅਤੇ ਹਵਾਈ ਰੂਟਾਂ ਦੀ ਸਮੀਖਿਆ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਅਤੇ ਇੱਥੋਂ ਵਰਤੇ ਜਾਂਦੇ ਜਹਾਜ਼ਾਂ ਨੂੰ ਹੋਰ ਰੂਟਾਂ ’ਤੇ ਤਾਇਨਾਤ ਕੀਤਾ ਜਾਵੇਗਾ।