06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਭਾਰਤੀਆਂ ਲਈ ਈ.ਬੀ.-1 ਗ੍ਰੀਨ ਕਾਰਡ ਕੋਟਾ ਮੁੱਕਣ ਦਾ ਖ਼ਦਸ਼ਾ

ਨਿਊਯਾਰਕ, 5 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਭਾਰਤੀਆਂ ਲਈ ਨਵੀਂ ਚਿੰਤਾ ਖੜ੍ਹੀ ਹੋ ਗਈ ਹੈ। ਅਰਜ਼ੀਆਂ ਦੀ ਭਾਰੀ ਮੰਗ ਕਾਰਨ ਈ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਨਿਊਯਾਰਕ, 5 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਭਾਰਤੀਆਂ ਲਈ ਨਵੀਂ ਚਿੰਤਾ ਖੜ੍ਹੀ ਹੋ ਗਈ ਹੈ। ਅਰਜ਼ੀਆਂ ਦੀ ਭਾਰੀ ਮੰਗ ਕਾਰਨ ਈ.ਬੀ.-1 ਸ਼੍ਰੇਣੀ ਵਿਚ ਭਾਰਤ ਲਈ ਉਪਲਬਧ ਵੀਜ਼ਾ ਨੰਬਰ ਮੌਜੂਦਾ ਵਿੱਤੀ ਸਾਲ ਦੀ ਸਮਾਪਤੀ ਤੋਂ ਪਹਿਲਾਂ ਹੀ ਮੁੱਕ ਸਕਦੇ ਹਨ।ਅਮਰੀਕੀ ਵਿਦੇਸ਼ ਵਿਭਾਗ ਨੇ ਸਤੰਬਰ ਦੇ ਵੀਜ਼ਾ ਬੁਲੇਟਿਨ ਵਿਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ ਲਈ ਨਿਰਧਾਰਤ ਹੱਦ 30 ਸਤੰਬਰ ਤੋਂ ਪਹਿਲਾਂ ਪੂਰੀ ਹੋ ਗਈ ਤਾਂ ਈ.ਬੀ.-1 ਸ਼੍ਰੇਣੀ ਨੂੰ ਆਉਣ ਵਾਲੇ ਹਫ਼ਤਿਆਂ ਵਿਚ ਅਸਥਾਈ ਤੌਰ ’ਤੇ ਅਣਉਪਲਬਧ ਐਲਾਨਿਆ ਜਾ ਸਕਦਾ ਹੈ। ਅਜਿਹੀ ਸਥਿਤੀ ਵਿਚ ਵੀਜ਼ਾ ਨੰਬਰ ਮੁੜ ਉਪਲਬਧ ਹੋਣ ਤੱਕ ਗ੍ਰੀਨ ਕਾਰਡ ਮਾਮਲਿਆਂ ਨੂੰ ਅੰਤਿਮ ਮਨਜ਼ੂਰੀ ਨਹੀਂ ਮਿਲ ਸਕੇਗੀ।ਈ.ਬੀ.-1 ਰੁਜ਼ਗਾਰ ਆਧਾਰਿਤ ਪਹਿਲੀ ਤਰਜੀਹ ਵਾਲੀ ਸ਼੍ਰੇਣੀ ਹੈ। ਇਸ ਵਿਚ ਆਪਣੇ ਖੇਤਰ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਅਕਤੀ, ਨਾਮਵਰ ਪ੍ਰੋਫੈਸਰ ਤੇ ਖੋਜਕਰਤਾ, ਕੁਝ ਬਹੁਕੌਮੀ ਕੰਪਨੀਆਂ ਦੇ ਸੀਨੀਅਰ ਅਧਿਕਾਰੀ ਤੇ ਪ੍ਰਬੰਧਕ ਸ਼ਾਮਿਲ ਹੁੰਦੇ ਹਨ।ਸਤੰਬਰ ਵਿਚ ਭਾਰਤ ਲਈ ਈ.ਬੀ.-1 ਦੀ ਅੰਤਿਮ ਕਾਰਵਾਈ ਦੀ ਕੱਟਆਫ਼ ਤਾਰੀਖ 15 ਅਕਤੂਬਰ 2022 ਹੈ, ਜਦਕਿ ਅਰਜ਼ੀ ਦਾਖ਼ਲ ਕਰਨ ਦੀ ਤਾਰੀਖ 1 ਦਸੰਬਰ 2023 ਰੱਖੀ ਗਈ ਹੈ। ਰਜ਼ੀ ਦਾਖ਼ਲ ਕਰਨ ਦੀ ਇਜਾਜ਼ਤ ਮਿਲਣ ਦਾ ਮਤਲਬ ਇਹ ਨਹੀਂ ਕਿ ਗ੍ਰੀਨ ਕਾਰਡ ਨੂੰ ਤੁਰੰਤ ਅੰਤਿਮ ਮਨਜ਼ੂਰੀ ਵੀ ਮਿਲ ਜਾਵੇਗੀ।­ਭਾਰਤੀਆਂ ਲਈ ਦੂਜੀਆਂ ਰੁਜ਼ਗਾਰ ਆਧਾਰਿਤ ਸ਼੍ਰੇਣੀਆਂ ਦੀ ਸਥਿਤੀ ਵੀ ਮੁਸ਼ਕਲ ਬਣੀ ਹੋਈ ਹੈ। ਈ.ਬੀ.-2 ਅਤੇ ਗੈਰ-ਰਾਖਵੀਂ ਈਜ਼ ਬੀ-5 ਸ਼੍ਰੇਣੀ ਸਤੰਬਰ ਵਿਚ ਅੰਤਿਮ ਕਾਰਵਾਈ ਲਈ ਅਣਉਪਲਬਧ ਹਨ। ਈ.ਬੀ.-3 ਦੀ ਅੰਤਿਮ ਕਾਰਵਾਈ ਦੀ ਤਾਰੀਖ 1 ਜਨਵਰੀ 2014 ਹੈ, ਜਿਸ ਤੋਂ ਭਾਰਤੀ ਬਿਨੈਕਾਰਾਂ ਦੀ ਲੰਮੀ ਉਡੀਕ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।ਵਿੱਤੀ ਸਾਲ 2026 ਲਈ ਦੁਨੀਆ ਭਰ ਵਿਚ ਰੁਜ਼ਗਾਰ ਆਧਾਰਿਤ ਇਮੀਗ੍ਰੈਂਟ ਵੀਜ਼ਿਆਂ ਦੀ ਕੁੱਲ ਹੱਦ 1,86,317 ਹੈ। ਦੇਸ਼ ਅਨੁਸਾਰ ਲੱਗੀ ਕਾਨੂੰਨੀ ਹੱਦ ਅਤੇ ਭਾਰਤ ਤੋਂ ਆਉਂਦੀਆਂ ਅਰਜ਼ੀਆਂ ਦੀ ਵੱਡੀ ਗਿਣਤੀ ਕਾਰਨ ਇਹ ਕਤਾਰ ਲਗਾਤਾਰ ਲੰਮੀ ਹੋ ਰਹੀ ਹੈ।ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਈ.ਬੀ.-1 ਦੇ ਅਣਉਪਲਬਧ ਹੋਣ ਨਾਲ ਅਰਜ਼ੀਆਂ ਸਥਾਈ ਤੌਰ ’ਤੇ ਰੱਦ ਨਹੀਂ ਹੋਣਗੀਆਂ। ਇਹ ਸਿਰਫ਼ ਕੋਟਾ ਪੂਰਾ ਹੋਣ ਕਾਰਨ ਲੱਗਣ ਵਾਲੀ ਆਰਜ਼ੀ ਰੋਕ ਹੋਵੇਗੀ ਅਤੇ ਨਵੇਂ ਵਿੱਤੀ ਸਾਲ ਵਿਚ ਵੀਜ਼ਾ ਨੰਬਰ ਮੁੜ ਉਪਲਬਧ ਹੋ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਰਾਜ ਗਰੇਵਾਲ ਨਾਲ ਜੁੜੇ ਕਾਰੋਬਾਰਾਂ ਲਈ ‘ ਰਿਸੀਵਰ ’ ਨਿਯੁਕਤ ਕਰਨ ਦੀ ਮੰਗ ਅਗਲੀ ਖ਼ਬਰ ਧੋਖਾਧੜੀ ਦੇ ਦੋਸ਼ਾਂ ’ ਚ ਗ੍ਰਿਫ਼ਤਾਰ ਵੈਨਕੂਵਰ ਪੁਲਿਸ ਦਾ ਅਧਿਕਾਰੀ ਕੈਲ ਦੁਸਾਂਝ ਮੁਅੱਤਲ
Ad Position 24