13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਦਿਲਜੀਤ ਨੇ ਪਹਿਲੀ ਵਾਰ ਲੈਟਿਨ ਗ੍ਰੈਮੀ ਐਵਾਰਡਜ਼ ’ ਚ ਦਿੱਤੀ ਪੇਸ਼ਕਾਰੀ

ਨਵੀਂ ਦਿੱਲੀ, 13 ਨਵੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 14-11-2026
ਨਵੀਂ ਦਿੱਲੀ, 13 ਨਵੰਬਰ (ਪੀ.ਟੀ.ਆਈ.)-ਦਿਲਜੀਤ ਦੋਸਾਂਝ ਨੇ ਲੈਟਿਨ ਗ੍ਰੈਮੀ ਐਵਾਰਡਜ਼ ’ਚ ਲਾਈਵ ਪੇਸ਼ਕਾਰੀ ਦੇ ਕੇ ਇਤਿਹਾਸ ਰਚ ਦਿੱਤਾ। ਉਹ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਬਣ ਗਏ ਹਨ। ਉਨ੍ਹਾਂ ਨੇ ਲਾਸ ਵੇਗਾਸ ਵਿਚ ਹੋਏ 27ਵੇਂ ਲੈਟਿਨ ਗ੍ਰੈਮੀ ਐਵਾਰਡ ਸਮਾਰੋਹ ਦੌਰਾਨ ਪੋਰਟੋ ਰੀਕੋ ਦੇ ਮਸ਼ਹੂਰ ਗਾਇਕ ਡੈਡੀ ਯੈਂਕੀ ਨਾਲ ਸਟੇਜ ਸਾਂਝੀ ਕੀਤੀ। ਇਹ ਐਵਾਰਡ ਸਮਾਰੋਹ 12 ਨਵੰਬਰ ਨੂੰ ਐਮ.ਜੀ.ਐਮ. ਗ੍ਰੈਂਡ ਗਾਰਡਨ ਅਰੀਨਾ ’ਚ ਹੋਇਆ। ਇਸ ਦੌਰਾਨ ਦੋਵਾਂ ਕਲਾਕਾਰਾਂ ਨੇ ਆਪਣਾ ਨਵਾਂ ਗੀਤ ‘ਪੋਕੀਟੋ’ ਪੇਸ਼ ਕੀਤਾ। ਇਸ ਗੀਤ ਰਾਹੀਂ ਪੰਜਾਬੀ ਤੇ ਲਾਤੀਨੀ ਸੰਗੀਤ ਨੂੰ ਇਕੱਠੇ ਲਿਆਂਦਾ ਗਿਆ। ਦਿਲਜੀਤ ਨੇ ਇਸ ਪੇਸ਼ਕਾਰੀ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ। ਜ਼ਿਕਕਰਯੋਗ ਹੈ ਕਿ ਇਸ ਸਮਾਰੋਹ ’ਚ ਕਈ ਹੋਰ ਕੌਮਾਂਤਰੀ ਕਲਾਕਾਰਾਂ ਨੇ ਵੀ ਆਪਣੀ ਪੇਸ਼ਕਾਰੀ ਦਿੱਤੀ। ਲੈਟਿਨ ਗ੍ਰੈਮੀ ਐਵਾਰਡਜ਼ ’ਚ ਦਿਲਜੀਤ ਦੀ ਇਹ ਪੇਸ਼ਕਾਰੀ ਉਨ੍ਹਾਂ ਦੀ ਦੁਨੀਆ ਭਰ ’ਚ ਵਧ ਰਹੀ ਪਛਾਣ ਨੂੰ ਹੋਰ ਮਜ਼ਬੂਤ ਕਰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਭਾਰਤ ਦੀ ਇਕ ਦਿਨਾ ਕ੍ਰਿਕਟ ’ ਚ ਦੂਜੀ ਸਭ ਤੋਂ ਵੱਡੀ ਹਾਰ 89 ਦੌੜਾਂ ’ਤੇ ਆਲ-ਆਊਟ ਭਾਰਤ ਟੀਮ ਅਗਲੀ ਖ਼ਬਰ ਈਰਾਨ ਨਾਲ ਸਮਝੌਤੇ ਦੀ ਲੋੜ ਨਹੀਂ-ਟਰੰਪ
Ad Position 24