12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਸ਼ਹੀਦ ਸਰਾਭਾ ਯਾਦਗਾਰੀ ਗੋਲਡ ਕੱਪ ਦਾ ਵਿਧਾਇਕ ਇਯਾਲੀ ਵਲੋਂ ਉਦਘਾਟਨ

ਪੱਖੋਵਾਲ-ਸਰਾਭਾ, 12 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਗਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ 111ਵੇਂ ਸ਼ਹੀਦੀ ਦਿਹਾੜੇ ਮੌਕੇ ਐੱਸ. ਕੇ.

Ad Position 21
No active advertisement
ਅਜੀਤ ਡੈਸਕ 13-11-2026
ਪੱਖੋਵਾਲ-ਸਰਾਭਾ, 12 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਗਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ 111ਵੇਂ ਸ਼ਹੀਦੀ ਦਿਹਾੜੇ ਮੌਕੇ ਐੱਸ.ਕੇ.ਐੱਸ ਸਪੋਰਟਸ ਕਲੱਬ ਸਰਾਭਾ ਵਲੋਂ ਪ੍ਰਵਾਸੀ ਪੰਜਾਬੀਆਂ, ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ 79ਵਾਂ ਗੋਲਡ ਕੱਪ ਖੇਡ ਮੇਲਾ ਅੱਜ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ। ਇਸ ਖੇਡ ਮੇਲੇ ਦਾ ਰਸਮੀ ਉਦਘਾਟਨ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ ਬਣਕੇ ਸਹੀ ਦਿਸ਼ਾ ਤੇ ਦਸ਼ਾ ਪ੍ਰਦਾਨ ਕਰਦੀਆਂ ਹਨ। ਇਸ ਲਈ ਸਾਨੂੰ ਖੇਡਾਂ ’ਚ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਸਪੋਰਟਸ ਕਲੱਬ ਸਰਾਭਾ ਨੂੰ 50 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਭੇਂਟ ਕੀਤੀ ਤੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਰਾਹੀਂ 25 ਲੱਖ ਰੁਪਏ ਪਿੰਡ ਦੇ ਵਿਕਾਸ ਲਈ ਜਲਦ ਜਾਰੀ ਕਰਨ ਦਾ ਐਲਾਨ ਕੀਤਾ। ਇਸ ਮੌਕੇ ਚੇਅਰਮੈਨ ਰਾਜਵੀਰ ਸਿੰਘ ਗਰੇਵਾਲ, ਉੱਪ ਪ੍ਰਧਾਨ ਦਵਿੰਦਰ ਸਿੰਘ, ਇੰਦਰਜੀਤ ਸਿੰਘ ਨੇ ਮਨਪ੍ਰੀਤ ਸਿੰਘ ਇਯਾਲੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਅੱਜ ਹੋਏ ਫੁੱਟਬਾਲ ਆਲ ਓਪਨ ਦੇ ਫਸਵੇਂ ਮੁਕਾਬਲਿਆਂ ’ਚ ਸੁਧਾਰ ਕਾਲਜ ਨੇ ਸ਼ਾਨ ਐਫ.ਸੀ ਨੂੰ ਹਰਾ ਕੇ ਜੇਤੂ ਕਦਮ ਅੱਗੇ ਵਧਾਏ ਜਦਕਿ ਰਾਊਂਡ ਗਲਾਸ ਅਕੈਡਮੀ ਨੇ ਸਾਫਾ ਬਠਿੰਡਾ ਨੂੰ ਹਰਾਇਆ, ਹਾਕੀ ’ਚ ਏ.ਐੱਸ.ਸੀ. ਜਲੰਧਰ ਨੇ ਐੱਮ.ਕੇ.ਡੀ ਕਲੱਬ ਹੇਰਾਂ ਨੂੰ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਤੇ ਐੱਸ.ਬੀ.ਟੀ.ਐੱਸ ਅਕੈਡਮੀ ਸਰਹਾਲੀ ਕਲਾਂ ਨੇ ਸਪੋਰਟਸ ਸੈਂਟਰ ਕਿਲਾ ਰਾਏਪੁਰ ਨੂੰ ਹਰਾਇਆ। 13 ਨਵੰਬਰ ਨੂੰ ਫੁੱਟਬਾਲ ਤੇ ਹਾਕੀ ਆਲ ਓਪਨ ਦੇ ਨਾਮੀ ਕਲੱਬਾਂ ਦੇ ਫਸਵੇਂ ਮੁਕਾਬਲੇ ਹੋਣਗੇ। ਇਸ ਮੌਕੇ ਬਲਦੇਵ ਸਿੰਘ ਯੂ.ਐੱਸ.ਏ, ਸੁਖਵਿੰਦਰ ਸਿੰਘ, ਚੇਅਰਮੈਨ ਜਤਿੰਦਰ ਸਿੰਘ ਗਰੇਵਾਲ, ਇੰਦਰਜੀਤ ਸਿੰਘ, ਵਾਈਸ ਚੇਅਰਮੈਨ ਅਵਤਾਰ ਸਿੰਘ, ਕੈਪਟਨ ਜਗਪਾਲ ਸਿੰਘ, ਹਰਪ੍ਰੀਤ ਸਿੰਘ, ਡਾ: ਜੀਤ ਸਿੰਘ, ਕੁਲਦੀਪ ਸਿੰਘ, ਜਸਵਿੰਦਰ ਸਿੰਘ ਰਾਣਾ, ਕੋਚ ਬਲਰਾਜ ਸਿੰਘ, ਅਮਰ ਸਿੰਘ, ਇਕਬਾਲ ਸਿੰਘ ਘੋਲਾ, ਸਤਵਿੰਦਰ ਸਿੰਘ ਧਾਲੀਵਾਲ ਸਟੂਡੀਓ ਵਾਲੇ, ਮਾ: ਟਹਿਲ ਸਿੰਘ, ਗੁਰਤੇਜ ਸਿੰਘ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁ: ਬੀਬੀ ਮੁਮਤਾਜ਼ ਗੜ੍ਹ ਸਾਹਿਬ ਬੜੀ ਵਿਖੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਨਿਊਯਾਰਕ ’ਚ ਇਮਾਰਤ ਡਿਗਣ ਕਾਰਨ 6 ਮੌਤਾਂ ਤੇ 19 ਜ਼ਖ਼ਮੀ
Ad Position 24