13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਨਿਊਯਾਰਕ ਸ਼ਹਿਰ ਨੂੰ ਕਰੀਬ ਇਕ ਅਰਬ ਡਾਲਰ ਵਾਧੂ ਟੈਕਸ ਮਿਲਣ ਦੀ ਆਸ

ਨਿਊਯਾਰਕ, 13 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਸ਼ੇਅਰ ਬਾਜ਼ਾਰ ਦੀ ਚੜ੍ਹਤ ਨਾਲ ਨਿਊਯਾਰਕ ਸ਼ਹਿਰ ਦੇ ਖ਼ਜ਼ਾਨੇ ’ਚ ਪਹਿਲਾਂ ਦੇ ਅੰਦਾਜ਼ੇ ਨਾਲੋਂ ਕਰੀਬ ਇਕ ਅਰਬ ਡਾਲਰ ਵੱਧ ਟੈਕਸ ਆਉਣ ਦੀ ਉਮੀਦ ਹੈ। ਮੇਅਰ ਜ਼ੋਹਰਾਨ ਮਮਦਾਨੀ ਦੇ ਦਫ਼ਤਰ ਵਲੋਂ ਜਾਰੀ ਨਵੇਂ ਅੰਕੜਿਆਂ ਮੁਤਾਬਕ ਵਿੱਤੀ ਸਾਲ 2027 ’ਚ ਸ਼ਹਿਰ ਨੂੰ 95 ਕਰੋੜ 60 ਲੱਖ ਡਾਲਰ ਦੀ ਵਾਧੂ ਟੈਕਸ ਆਮਦਨ ਹੋ ਸਕਦੀ ਹੈ।

Ad Position 21
No active advertisement
ਅਜੀਤ ਡੈਸਕ 14-11-2026
ਨਿਊਯਾਰਕ, 13 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਸ਼ੇਅਰ ਬਾਜ਼ਾਰ ਦੀ ਚੜ੍ਹਤ ਨਾਲ ਨਿਊਯਾਰਕ ਸ਼ਹਿਰ ਦੇ ਖ਼ਜ਼ਾਨੇ ’ਚ ਪਹਿਲਾਂ ਦੇ ਅੰਦਾਜ਼ੇ ਨਾਲੋਂ ਕਰੀਬ ਇਕ ਅਰਬ ਡਾਲਰ ਵੱਧ ਟੈਕਸ ਆਉਣ ਦੀ ਉਮੀਦ ਹੈ। ਮੇਅਰ ਜ਼ੋਹਰਾਨ ਮਮਦਾਨੀ ਦੇ ਦਫ਼ਤਰ ਵਲੋਂ ਜਾਰੀ ਨਵੇਂ ਅੰਕੜਿਆਂ ਮੁਤਾਬਕ ਵਿੱਤੀ ਸਾਲ 2027 ’ਚ ਸ਼ਹਿਰ ਨੂੰ 95 ਕਰੋੜ 60 ਲੱਖ ਡਾਲਰ ਦੀ ਵਾਧੂ ਟੈਕਸ ਆਮਦਨ ਹੋ ਸਕਦੀ ਹੈ। ਫਿਰ ਵੀ ਆਉਣ ਵਾਲੇ ਸਾਲਾਂ ’ਚ ਸ਼ਹਿਰ ਦੀ ਆਮਦਨ ਤੇ ਖ਼ਰਚ ਵਿਚਲਾ ਵੱਡਾ ਪਾੜਾ ਬਣਿਆ ਰਹਿਣ ਦਾ ਅੰਦਾਜ਼ਾ ਹੈ। ਤਕਨੀਕੀ ਕੰਪਨੀਆਂ ਦੇ ਸ਼ੇਅਰਾਂ ਵਿਚ ਤੇਜ਼ੀ ਨਾਲ ਵਾਲ ਸਟ੍ਰੀਟ ਦੇ ਵਿਤੀ ਅਦਾਰਿਆਂ ਦੀ ਕਮਾਈ ਵਧੀ ਹੈ। ਬੈਂਕ ਮੁਲਾਜ਼ਮਾਂ ਨੂੰ ਵੀ ਇਸ ਵਾਰ ਵੱਧ ਬੋਨਸ ਮਿਲਣ ਦੀ ਆਸ ਹੈ। ਉਨ੍ਹਾਂ ਦੀ ਵਧੀ ਕਮਾਈ ਤੋਂ ਸ਼ਹਿਰ ਨੂੰ ਵੱਧ ਟੈਕਸ ਮਿਲੇਗਾ। ਨਿਊਯਾਰਕ ਸੂਬੇ ਨੇ ਵੀ ਸ਼ੇਅਰ ਬਾਜ਼ਾਰ ਦੀ ਚੜ੍ਹਤ ਅਤੇ ਵਧੀਆਂ ਤਨਖ਼ਾਹਾਂ ਨੂੰ ਦੇਖਦਿਆਂ ਆਪਣੀ ਟੈਕਸ ਆਮਦਨ ਦਾ ਅੰਦਾਜ਼ਾ ਅੱਠ ਅਰਬ ਡਾਲਰ ਵਧਾਇਆ ਹੈ। ਸ਼ਹਿਰ ਦਾ ਸੋਧਿਆ ਬਜਟ 129 ਅਰਬ 20 ਕਰੋੜ ਡਾਲਰ ਹੈ। ਮੇਅਰ ਦਫ਼ਤਰ ਦੇ ਅੰਦਾਜ਼ੇ ਮੁਤਾਬਕ ਵਿੱਤੀ ਸਾਲ 2028 ਵਿੱਚ ਛੇ ਅਰਬ 18 ਕਰੋੜ ਡਾਲਰ ਦਾ ਘਾਟਾ ਪੈ ਸਕਦਾ ਹੈ। ਇਹ ਘਾਟਾ 2030 ਤੱਕ ਵਧ ਕੇ ਅੱਠ ਅਰਬ 96 ਕਰੋੜ ਡਾਲਰ ਹੋਣ ਦਾ ਖ਼ਦਸ਼ਾ ਹੈ। ਮੁਲਾਜ਼ਮਾਂ ਦੀਆਂ ਤਨਖ਼ਾਹਾਂ, ਪੈਨਸ਼ਨਾਂ, ਕਰਜ਼ੇ ਦੀਆਂ ਅਦਾਇਗੀਆਂ ਅਤੇ ਕਿਰਾਇਆ ਸਹਾਇਤਾ ਉੱਤੇ ਵਧਦਾ ਖ਼ਰਚ ਸ਼ਹਿਰ ਦੇ ਖ਼ਜ਼ਾਨੇ ਉੱਤੇ ਬੋਝ ਪਾ ਰਿਹਾ ਹੈ। ਬੇਘਰ ਲੋਕਾਂ ਨੂੰ ਆਸਰਾ ਘਰਾਂ ਤੋਂ ਕਿਰਾਏ ਦੇ ਮਕਾਨਾਂ ਵਿੱਚ ਵਸਾਉਣ ਵਾਲੇ ਪ੍ਰੋਗਰਾਮ ਉੱਤੇ ਪਿਛਲੇ ਵਿੱਤੀ ਸਾਲ ਇਕ ਅਰਬ 90 ਕਰੋੜ ਡਾਲਰ ਖ਼ਰਚ ਹੋਏ। ਇਹ ਰਕਮ ਇਕ ਸਾਲ ਪਹਿਲਾਂ ਨਾਲੋਂ 40 ਫ਼ੀਸਦੀ ਵੱਧ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜ ਸਾਲਾ ਪੰਜਾਬੀ ਬੱਚੀ ਨੇ ਮਾਂ ਦੀ ਜਾਨ ਬਚਾ ਕੇ ਬਰਤਾਨੀਆ ’ਚ ਰਚਿਆ ਇਤਿਹਾਸ, ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਅਗਲੀ ਖ਼ਬਰ ਵੈਬ———————————-ਵਿਸ਼ਵ ਕੱਪ ਦੇ ਵਪਾਰਕ ਹੱਕਾਂ ਦਾ ਵਿਵਾਦ, ਫੀਫਾ ਨੂੰ ਅਮਰੀਕੀ ਅਦਾਲਤ ਤੋਂ ਝਟਕਾ
Ad Position 24